ਦਾਜ ਲਈ ਸਹੁਰੇ ਘਰਦਿਆਂ ਨੇ ਜ਼ਿੰਦਾ ਸਾੜਿਆ, ਮੌਤ

Tuesday, Oct 24, 2017 - 04:02 PM (IST)

ਦਾਜ ਲਈ ਸਹੁਰੇ ਘਰਦਿਆਂ ਨੇ ਜ਼ਿੰਦਾ ਸਾੜਿਆ, ਮੌਤ

ਝਾਰਖੰਡ— ਇੱਥੋਂ ਦੇ ਨਿਰਸਾ ਸਥਿਤ ਅੰਸਾਰ ਮੁੱਹਲੇ 'ਚ ਦੋ ਮਹੀਨੇ ਪਹਿਲੇ ਦੁਲਹਣ ਬਣ ਕੇ ਆਈ ਸ਼ਮਾ ਪਰਵੀਨ ਦੀ ਸੋਮਵਾਰ ਨੂੰ ਰਾਂਚੀ 'ਚ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ ਹੈ ਕਿ 26 ਸਿਤੰਬਰ ਨੂੰ ਉਸ ਦੇ ਸਹੁਰੇ ਘਰਦਿਆਂ ਨੇ ਦਾਜ ਲਈ ਜ਼ਿੰਦਾ ਸਾੜ ਦਿੱਤਾ ਸੀ। ਉਦੋਂ ਤੋਂ ਉਸ ਦਾ ਰਾਂਚੀ 'ਚ ਇਲਾਜ ਚੱਲ ਰਿਹਾ ਸੀ। ਸ਼ਮਾ ਦੀ ਫੇਸਬੁੱਕ ਦੇ ਜ਼ਰੀਏ ਆਫਤਾਬ ਨਾਲ ਦੋਸਤੀ ਹੋਈ ਸੀ। ਦੋਸਤੀ, ਪਿਆਰ 'ਚ ਬਦਲੀ ਅਤੇ ਦੋਹਾਂ ਨੇ ਭੱਜ ਕੇ 25 ਜੁਲਾਈ ਨੂੰ ਨਿਕਾਹ ਕਰ ਲਿਆ। 

PunjabKesari
ਆਫਤਾਬ ਦੀ ਪਤਨੀ ਸ਼ਮਾ ਪਰਵੀਨ ਬੁਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਇਸ ਘਟਨਾ ਦੇ ਬਾਅਦ ਹੀ ਉਸ ਦੀ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ ਪਰ ਉਥੇ ਤਾਇਨਾਤ ਦੋਸ਼ੀ ਦੀ ਇਕ ਮਹਿਲਾ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਫਟਕਾਰ ਲਗਾ ਕੇ ਭੱਜਾ ਦਿੱਤਾ ਸੀ। ਫਿਰ ਇਸ ਮਾਮਲੇ ਦੀ ਸ਼ਿਕਾਇਤ ਧਨਬਾਦ ਦੇ ਐਸ.ਐਸ.ਪੀ ਮਨੋਜ ਰਤਨ ਚੌਥੇ ਨਾਲ ਕੀਤੀ ਗਈ। ਹੁਣ ਮ੍ਰਿਤਕਾ ਦੀ ਮਾਂ ਦਾ ਬਿਆਨ ਰਾਂਚੀ ਪੁਲਸ ਨੇ ਲਿਆ ਹੈ। ਦਰਜ ਬਿਆਨ ਦੇ ਆਧਾਰ 'ਤੇ ਨਿਰਸਾ ਪੁਲਸ ਦੋਸ਼ੀਆਂ ਖਿਲਾਫ ਐਫ.ਆਈ.ਆਰ ਦਰਜ ਕਰੇਗੀ।
ਸਾੜਨ ਤੋਂ ਪਹਿਲੇ ਸ਼ਮਾ ਨੇ ਆਪਣੀ ਮਾਂ ਅਫਸਾਨਾ ਖਾਤੂਨ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ। ਉਸ ਨੇ ਰੌਂਦੇ ਹੋਏ ਕਿਹਾ ਸੀ ਕਿ-ਅੰਮੀ ਜਲਦੀ ਕੁਝ ਰੁਪਏ ਅਤੇ ਫਰਨੀਚਰ ਭੇਜ ਦਿਓ, ਨਹੀਂ ਤਾਂ ਇਹ ਲੋਕ ਜਾਨ ਲੈ ਲੈਣਗੇ।  26 ਸਿਤੰਬਰ ਨੂੰ ਸ਼ਮਾ ਦਾ ਫੋਨ ਆਉਣ ਦੇ ਬਾਅਦ ਰਾਤ 'ਚ ਸਹੁਰੇ ਘਰਦਿਆਂ ਵੱਲੋਂ ਬੇਟੀ ਨੂੰ ਸਾੜਨ ਦੀ ਸੂਚਨਾ ਦਿੱਤੀ ਗਈ। ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਫਸਾਨਾ ਨੇ ਦੱਸਿਆ ਕਿ ਨਿਕਾਹ ਦੇ ਕੁਝ ਦਿਨਾਂ ਬਾਅਦ ਹੀ ਜੁਆਈ ਆਫਤਾਬ, ਸਹੁਰੇ ਸੁਲੇਮਾਨ, ਸੱਸ ਜੁਬੇਦਾ ਖਾਤੂਨ ਅਤੇ ਜੇਠਾਣੀ ਤਰੁੰਨਮ ਪਰਵੀਨ ਦਾਜ ਲਈ ਕੁੱਟਮਾਰ ਕਰਨ ਲੱਗੇ ਅਤੇ ਬੇਟੀ ਨੂੰ ਪੇਕੇ ਤੋਂ ਪੈਸੇ ਲਿਆਉਣ ਲਈ ਕਹਿੰਦੇ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News