ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਔਰਤ ਨੂੰ ਜਿਊਂਦਾ ਸਾੜਿਆ, ਮੌਤ

08/17/2017 5:55:14 PM

ਮਹੋਬਾ— ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਇਕ ਵਿਆਹੁਤਾ ਨੂੰ ਜਿਊਂਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਘਰ ਦੇ ਦਾਜ 'ਚ 1 ਲੱਖ ਰੁਪਏ ਨਕਦੀ ਅਤੇ ਇਕ ਕਾਰ ਦੀ ਮੰਗ ਕਰ ਰਹੇ ਸਨ। ਇਸ ਦੇ ਲਈ ਉਨ੍ਹਾਂ ਦੀ ਬੇਟੀ ਬਹੁਤ ਦਿਨਾਂ ਤੋਂ ਪਰੇਸ਼ਾਨ ਕਰ ਰਹੇ ਸਨ। ਬੁੱਧਵਾਰ ਦੀ ਸ਼ਾਮ ਉਸ ਨੂੰ ਜਿਊਂਦਾ ਸਾੜ ਕੇ ਮਾਰ ਦਿੱਤਾ। ਘਟਨਾ ਦੇ ਬਾਅਦ ਤੋਂ ਦੋਸ਼ੀ ਸਹੁਰੇ ਘਰ ਦੇ ਫਰਾਰ ਹਨ। ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਮੱਧ ਪ੍ਰਦੇਸ਼ ਦੇ ਜ਼ਿਲਾ ਟੀਕਮਗੜ੍ਹ ਵਾਸੀ ਯਾਸੀਨ ਨੇ 4 ਸਾਲ ਪਹਿਲੇ ਆਪਣੀ ਬੇਟੀ ਰੇਸ਼ਮਾ ਦਾ ਵਿਆਹ ਮਹੋਬਾ ਦੇ ਕੁਲਪਹਾੜ ਕਸਬਾ ਸਥਿਤ ਮੁੱਹਲਾ ਕਿਸ਼ੋਰਗੰਜ ਵਾਸੀ ਆਫਤਾਬ ਨਾਲ ਕੀਤਾ ਸੀ। ਬੇਟੀ ਦੇ ਵਿਆਹ 'ਚ 4 ਲੱਖ ਰੁਪਏ ਖਰਚ ਕੀਤੇ ਗਏ ਸਨ। ਵਿਆਹ ਦੇ ਬਾਅਦ ਰੇਸ਼ਮਾ ਪੜ੍ਹਨਾ ਚਾਹੁੰਦੀ ਸੀ। ਬੀ.ਐਡ ਕਰਨ ਦੇ ਬਾਅਦ ਨੌਕਰੀ ਕਰਨਾ ਚਾਹੁੰਦੀ ਸੀ ਪਰ ਸਹੁਰੇ ਘਰ ਦੇ ਦਾਜ 'ਚ 1 ਲੱਖ ਰੁਪਏ ਅਤੇ ਕਾਰ ਦੀ ਮੰਗ ਨੂੰ ਲੈ ਕੇ ਪਰੇਸ਼ਾਨ ਕਰਨ ਲੱਗੇ। ਦੋਸ਼ ਹੈ ਕਿ ਆਏ ਦਿਨ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ। ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਪਤੀ ਆਫਤਾਬ ਅਤੇ ਸੱਸ-ਸਹੁਰੇ ਦਾ ਜ਼ੁਲਮ ਹੌਲੀ-ਹੌਲੀ ਵਧਦਾ ਗਿਆ। ਬੁੱਧਵਾਰ ਨੂੰ ਇਸ ਦੀ ਜਾਣਕਾਰੀ ਰੇਸ਼ਮਾ ਨੇ ਆਪਣੀ ਮਾਂ ਨੂੰ ਦਿੱਤੀ। ਜਦੋਂ ਤੱਕ ਪਰਿਵਾਰਕ ਮੈਂਬਰ ਕੁਝ ਸੋਚਦੇ ਉਨ੍ਹਾਂ ਦੀ ਬੇਟੀ ਦੀ ਮੌਤ ਦੀ ਖਬਰ ਆ ਗਈ।

PunjabKesari


ਰੇਸ਼ਮਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਗੁਆਂਢੀਆਂ ਨੇ ਫੋਨ 'ਤੇ ਕਿਹਾ ਸੀ ਕਿ ਘਰ 'ਚ ਅਚਾਨਕ ਅੱਗ ਲੱਗ ਗਈ ਹੈ ਅਤੇ ਰੇਸ਼ਮਾ ਦੀ ਮੌਤ ਹੋ ਗਈ ਹੈ ਜਦਕਿ ਸਹੁਰੇ ਘਰਦਿਆਂ ਨੇ ਇਸ ਦੀ ਸੂਚਨਾ ਤੱਕ ਨਹੀਂ ਦਿੱਤੀ। ਰੇਸ਼ਮਾ ਦੀ ਮਾਂ ਸਾਯਰਾ ਬਾਨੋ ਨੇ ਦੱਸਿਆ ਕਿ ਉਨ੍ਹਾਂ ਦੀ 4 ਬੇਟੀਆਂ ਹਨ, ਅਜਿਹੇ 'ਚ ਦਾਜ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ ਸੀ। ਸਹੁਰੇ ਘਰਦਿਆਂ ਨੇ ਦਾਜ ਲਈ ਉਨ੍ਹਾਂ ਦੀ ਬੇਟੀ ਨੂੰ ਜਿਊਂਦਾ ਸਾੜ ਕੇ ਮਾਰ ਦਿੱਤਾ ਹੈ। 
ਐਸ.ਪੀ ਅਨੀਸ ਅਹਿਮਦ ਅੰਸਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਰੇਸ਼ਮਾ ਦੇ ਪਤੀ ਅਤੇ ਸੱਸ-ਸਹੁਰੇ ਖਿਲਾਫ ਸ਼ਿਕਾਇਤ ਦਿੱਤੀ ਹੈ। ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਦੇ ਬਾਅਦ ਸਾਰੇ ਫਰਾਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News