ਆਨਲਾਈਨ ਹੋਣਗੇ 4 ਧਾਮਾਂ ਦੇ ਕਿਵਾੜ ਖੁੱਲ੍ਹਣ ਦੇ ਦਰਸ਼ਨ
Tuesday, Apr 14, 2020 - 10:17 PM (IST)
ਦੇਹਰਾਦੂਨ (ਬਿਊਰੋ)- ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸੰਕੇਤ ਦਿੱਤਾ ਹੈ ਕਿ ਲਾਕਡਾਊਨ ਦੇ ਕਾਰਣ ਇਸ ਵਾਰ 4 ਧਾਮਾਂ ਦੇ ਕਿਵਾੜ ਖੁੱਲ੍ਹਣ ਦੇ ਆਨਲਾਈਨ ਦਰਸ਼ਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਮੰਗਲਵਾਰ ਨੂੰ ਸਕੱਤਰੇਤ ਵਿਚ ਉੱਚ ਅਧਿਕਾਰੀਆਂ ਨਾਲ ਹੋਈ ਬੈਠਕ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਸਾਹਮਣੇ ਇਸਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਬਹੁਤ ਸਾਰੇ ਅਜਿਹੇ ਸ਼ਰਧਾਲੂ ਹਨ ਜੋ ਕਿਵਾੜ ਖੁੱਲ੍ਹਣ ਵਾਲੇ ਦਿਨ ਬਦਰੀਨਾਥ-ਕੇਦਾਰਨਾਥ-ਗੰਗੋਤਰੀ ਅਤੇ ਯਮਨੋਤਰੀ ਦੇ ਦਰਸ਼ਨ ਕਰਦੇ ਹਨ। ਕੁਝ ਸ਼ਰਧਾਲੂ ਕਿਵਾੜ ਖੁੱਲ੍ਹਣ ਅਤੇ ਬੰਦ ਹੋਣ ’ਤੇ ਧਾਮਾਂ ਵਿਚ ਰਹਿਣਾ ਚਾਹੁੰਦੇ ਹਨ ਪਰ ਕੋੋਰੋਨਾ ਸੰਕਟ ਕਾਰਣ ਇਸ ਵਾਰ ਇਹ ਸੰਭਵ ਨਹੀਂ ਲੱਗ ਰਿਹਾ ਹੈ। ਇਸ ਕਾਰਣ ਇਸ ਵਾਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਚਾਰਾਂ ਧਾਮਾਂ ਦੇ ਕਿਵਾੜ ਖੁੱਲ੍ਹਣ ਅਤੇ ਹੋਰ ਮਹੱਤਵਪੂਰਨ ਵਿਧੀ ਵਿਧਾਨਾਂ ਨੂੰ ਆਨਲਾਈਨ ਕਰ ਦਿੱਤਾ ਜਾਵੇ। ਇਸ ਨਾਲ ਸ਼ਰਧਾਲੂ ਚਾਰਾਂ ਧਾਮਾਂ ਵਿਚ ਆਏ ਬਿਨਾਂ ਕਿਵਾੜ ਖੁੱਲ੍ਹਣ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ’ਤੇ ਗੌਰ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ।