'ਤਾਜ ਮਹਿਲ' ਦਾ ਦੀਦਾਰ ਕਰ ਹੈਰਾਨ ਹੋਏ ਟਰੰਪ, ਵਿਜ਼ੀਟਰ ਬੁੱਕ 'ਚ ਲਿਖਿਆ ਖਾਸ ਸੰਦੇਸ਼

02/24/2020 6:08:45 PM

ਆਗਰਾ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਨਾਲ ਅਹਿਮਦਾਬਾਦ ਤੋਂ ਆਗਰਾ ਪੁੱਜੇ ਹਨ। ਉਨ੍ਹਾਂ ਨੇ ਆਪਣੀ ਪਤਨੀ ਸਮੇਤ ਪਰਿਵਾਰ ਨਾਲ ‘ਤਾਜ ਮਹਿਲ’ ਦਾ ਦੀਦਾਰ ਕੀਤਾ। ਟਰੰਪ ਤਾਜ ਮਹਿਲ ਦੇਖਣ ਵਾਲੇ ਤੀਜੇ ਰਾਸ਼ਟਰਪਤੀ ਹਨ।ਇੱਥੇ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਦਿਨਾਂ ਦੀ ਭਾਰਤ ਯਾਤਰਾ ’ਤੇ ਆਏ ਹਨ। ਉਨ੍ਹਾਂ ਦਾ ਦੌਰਾ ਗੁਜਰਾਤ ਦੇ ਅਹਿਮਦਾਬਾਦ ਤੋਂ ਸ਼ੁਰੂ ਹੋਇਆ, ਜਿੱਥੇ ਪੀ. ਐੱਮ. ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

PunjabKesari

ਤਾਜ ਮਹਿਲਾ ਦਾ ਦੀਦਾਰ ਕਰਨ ਦੌਰਾਨ ਟਰੰਪ-ਮੇਲਾਨੀਆ ਨੇ ਤਸਵੀਰਾਂ ਵੀ ਖਿਚਵਾਈਆਂ। ਉੱਥੇ ਹੀ ਟਰੰਪ ਦੀ ਬੇਟੀ ਇਵਾਂਕਾ ਨੇ ਆਪਣੇ ਪਤੀ ਜੇਰੇਡ ਕੁਸ਼ਨਰ ਨਾਲ ਤਾਜ ਮਹਿਲ ਦਾ ਦੀਦਾਰ ਕੀਤਾ।

PunjabKesari

ਇਕ ਪਾਸੇ ਜਿੱਥੇ ਫੋਟੋਗ੍ਰਾਫਰ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ, ਤਾਂ ਉੱਥੇ ਹੀ ਇਵਾਂਕਾ ਨੇ ਆਪਣੇ ਫੋਨ ਤੋਂ ਵੀ ਤਸਵੀਰਾਂ ਖਿਚਵਾਈਆਂ। 

PunjabKesari
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਜ ਮਹਿਲ ਵਿਖੇ ਵਿਜੀਟਰ ਬੁੱਕ 'ਚ ਸੰਦੇਸ਼ ਲਿਖਿਆ। ਉਨ੍ਹਾਂ ਲਿਖਿਆ ਕਿ ਤਾਜ ਮਹਿਲ ਸਾਨੂੰ ਪ੍ਰੇਰਿਤ ਅਤੇ ਹੈਰਾਨ ਕੀਤਾ ਹੈ। ਤਾਜ ਮਹਿਲ ਭਾਰਤੀ ਸੱਭਿਆਚਾਰ ਦੀ ਅਮੀਰ ਵਿਰਾਸਤ ਹੈ। ਅਤੇ ਭਾਰਤੀ ਸੱਭਿਆਚਾਰ ਦੀ ਵਿਭਿੰਨ ਸੁੰਦਰਤਾ ਹੈ। ਧੰਨਵਾਦ, ਇੰਡੀਆ।


Tanu

Content Editor

Related News