ਸੀ. ਜੇ. ਆਈ. ਚੰਦਰਚੂੜ ਵਕੀਲ ’ਤੇ ਭੜਕੇ, ਕਿਹਾ- ‘ਮੇਰੇ ਅਧਿਕਾਰ ਨਾਲ ਖਿਲਵਾੜ ਨਾ ਕਰੋ’

04/12/2023 6:33:01 PM

ਨਵੀਂ ਦਿੱਲੀ, (ਭਾਸ਼ਾ)– ਚੀਫ ਜਸਟਿਸ ਆਫ ਇੰਡੀਆ (ਸੀ. ਜੇ. ਆਈ.) ਡੀ. ਵਾਈ ਚੰਦਰਚੂੜ ਨੇ ਮੰਗਲਵਾਰ ਨੂੰ ਭਾਰੀ ਨਾਰਾਜ਼ਗੀ ’ਚ ਇਕ ਵਕੀਲ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਦੇ ਅਧਿਕਾਰ ਨਾਲ ਖਿਲਵਾੜ ਨਾ ਕਰੇ। ਅਸਲ ’ਚ ਇਕ ਵਕੀਲ ਵੱਲੋਂ ਕਿਸੇ ਮਾਮਲੇ ਦੀ ਤੁਰੰਤ ਸੁਣਵਾਈ ਲਈ ਵਿਸ਼ੇਸ਼ ਜ਼ਿਕਰ ਦੌਰਾਨ ਸੀ. ਜੇ. ਆਈ. ਭੜਕ ਉੱਠੇ ਅਤੇ ਕਿਹਾ ਕਿ ਮੇਰੇ ਅਧਿਕਾਰ ਨਾਲ ਖਿਲਵਾੜ ਨਾ ਕਰੋ।

ਜਸਟਿਸ ਚੰਦਰਚੂੜ ਨਿਆਇਕ ਕਾਰਵਾਈ ਦੌਰਾਨ ਘੱਟ ਹੀ ਗੁੱਸੇ ਹੁੰਦੇ ਹਨ ਪਰ ਅੱਜ ਉਹ ਵਕੀਲ ਦੇ ਰਵੱਈਏ ਨੂੰ ਲੈ ਕੇ ਕਾਫੀ ਨਾਰਾਜ਼ ਹੋ ਗਏ। ਹੋਇਆ ਇੰਝ ਕਿ ਜਦ ਵਕੀਲ ਨੇ ਪਹਿਲੀ ਵਾਰ ਆਪਣੇ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ ਤਾਂ ਸੀ. ਜੇ. ਆਈ. ਨੇ ਕਿਹਾ ਕਿ ਇਸ ਨੂੰ 17 ਅਪ੍ਰੈਲ ਲਈ ਸੂਚੀਬੱਧ ਕੀਤਾ ਜਾਵੇਗਾ ਪਰ ਜਦ ਵਕੀਲ ਨੇ ਇਸ ਨੂੰ ਕਿਸੇ ਹੋਰ ਬੈਂਚ ਦੇ ਸਾਹਮਣੇ ਪੇਸ਼ ਕਰਨ ਦੀ ਇਜਾਜ਼ਤ ਮੰਗੀ ਤਾਂ ਜਸਟਿਸ ਚੰਦਰਚੂੜ ਭੜਕ ਉੱਠੇ ਤੇ ਉਨ੍ਹਾਂ ਕਿਹਾ,‘ਮੇਰੇ ਨਾਲ ਇਹ ਖੇਡ ਨਾ ਖੇਡੋ। ਤੁਸੀਂ ਤੁਰੰਤ ਸੁਣਵਾਈ ਲਈ ਪਹਿਲਾਂ ਇਥੇ ਤੇ ਫਿਰ ਕਿਤੇ ਹੋਰ ਇਸ ਦਾ ਜ਼ਿਕਰਨ ਨਹੀਂ ਕਰ ਸਕਦੇ ਹੋ।’ ਇਸ ’ਤੇ ਵਕੀਲ ਨੇ ਅਫਸੋਸ ਜਤਾਉਂਦੇ ਹੋਏ ਸੀ. ਜੇ. ਆਈ. ਤੋਂ ਮੁਆਫੀ ਮੰਗੀ। ਇਸ ’ਤੇ ਚੀਫ ਜਸਟਿਸ ਨੇ ਕਿਹਾ,‘ਤੁਹਾਨੂੰ ਮੁਆਫ ਕਰ ਰਹੇ ਹਾਂ ਪਰ ਮੇਰੇ ਅਧਿਕਾਰ ਨਾਲ ਖਿਲਵਾੜ ਨਾ ਕਰੋ।’


Rakesh

Content Editor

Related News