ਕਾਰ ਲਈ ਕਰਜ਼ਾ ਲੈਂਦੇ ਸਮੇਂ ਖਾ ਨਾ ਜਾਇਓ ਧੋਖਾ, ਚੈੱਕ ਕਰੋ ਬੈਂਕਾਂ ਦਾ ਵਿਆਜ

11/25/2019 1:29:46 PM

ਜਲੰਧਰ — ਮੱਧ ਵਰਗ ਦੇ ਸਾਰੇ ਲੋਕ ਕਿਸ਼ਤਾਂ ’ਤੇ ਕਾਰ ਲੈਣ ਬਾਰੇ ਹੀ ਸੋਚਦੇ ਹਨ। ਕੀ ਤੁਸੀਂ ਵੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਕਾਰ ਲਈ ਕਰਜ਼ਾ (ਕਾਰ ਲੋਨ) ਲੈਂਦੇ ਸਮੇਂ ਤੁਹਾਡੇ ਨਾਲ ਕਿਤੇ ਧੋਖਾ ਨਾ ਹੋ ਜਾਵੇ, ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਸਾਰੀਆਂ ਜਾਣਕਾਰੀਆਂ ਜੁਟਾ ਲੈਣੀਆਂ ਚਾਹੀਦੀਆਂ ਹਨ। ਜਦੋਂ ਤੁਸੀਂ ਕਾਰ ਖਰੀਦਣ ਜਾਂਦੇ ਹੋ ਤਾਂ ਕਾਰ ਡੀਲਰ ਕਿਸੇ ਇਕ ਫਾਈਨਾਂਸਰ ਤੋਂ ਤੁਹਾਨੂੰ ਉਸ ਦੀ ਮਾਰਫ਼ਤ ਕਰਜ਼ੇ ਦੀ ਪੇਸ਼ਕਸ਼ ਕਰ ਸਕਦੇ ਹਨ। ਯਾਦ ਰੱਖੋ ਆਮ ਤੌਰ ’ਤੇ ਡੀਲਰ ਤੁਹਾਡੇ ਵੱਲੋਂ ਹਾਸਲ ਕੀਤੇ ਗਏ ਕਰਜ਼ੇ ’ਤੇ 1 ਤੋਂ 2 ਫ਼ੀਸਦੀ ਕਮਿਸ਼ਨ ਲੈਂਦੇ ਹਨ ਕਿਉਂਕਿ ਡੀਲਰਾਂ ਵੱਲੋਂ ਪਹਿਲਾਂ ਤੋਂ ਹੀ ਫਾਈਨਾਂਸਰਾਂ ਨਾਲ ਗੰਢ-ਤੁੱਪ ਕੀਤੀ ਗਈ ਹੋ ਸਕਦੀ ਹੈ। ਅਜਿਹਾ ਕਰ ਕੇ ਤੁਸੀਂ ਆਲੇ-ਦੁਆਲੇ ਜਾਂਚ-ਪੜਤਾਲ ਕਰੋ ਕਿ ਤੁਹਾਡਾ ਆਪਣਾ ਬੈਂਕ, ਦੂਜੇ ਹੋਰ ਬੈਂਕ ਅਤੇ ਐੱਨ. ਬੀ. ਐੱਫ. ਸੀ. ਤੁਹਾਨੂੰ ਕਰਜ਼ਾ ਦੇਣ ਲਈ ਕੀ-ਕੀ ਆਫਰ ਕਰਦੇ ਹਨ।

ਕਈ ਵਾਰ ਤੁਹਾਡਾ ਬੈਂਕ ਤੁਹਾਨੂੰ ਪ੍ਰੀ-ਅਪਰੂਵਡ ਕਰਜ਼ੇ ਦੀ ਪੇਸ਼ਕਸ਼ ਕਰ ਸਕਦਾ ਹੈ, ਪਤਾ ਕਰੋ ਕਿ ਕੀ ਤੁਹਾਨੂੰ ਅਜਿਹੀ ਪੇਸ਼ਕਸ਼ ਮਿਲੀ ਹੈ ਜਾਂ ਨਹੀਂ। ਇਸ ਲਈ ਅਜਿਹੇ ਕਰਜ਼ੇ ਲਈ ਤੁਸੀਂ ਆਪਣੇ ਬੈਂਕ ਨਾਲ ਆਸਾਨ ਕਿਸ਼ਤਾਂ ’ਤੇ ਕਰਜ਼ਾ ਲੈਣ ਲਈ ਸੌਦਾ ਕਰ ਸਕਦੇ ਹੋ। ਇਹ ਗੱਲ ਯਾਦ ਰੱਖੋ ਕਿ ਵਾਹਨਾਂ ਦੇ ਵੱਖ-ਵੱਖ ਮਾਡਲਾਂ ’ਤੇ ਵਿਆਜ ਦੀਆਂ ਦਰਾਂ ਵੱਖ-ਵੱਖ ਹੋ ਸਕਦੀਆਂ ਹਨ। ਹੁੰਦਾ ਕੀ ਹੈ ਕਿ ਇਸ ਦੇ ਨਾਲ ਤੁਹਾਡੇ ਬਜਟ ’ਤੇ ਸਮੁੱਚਾ ਅਸਰ ਪੈ ਸਕਦਾ ਹੈ।

ਬੈਂਕ ਮੁਲਾਜ਼ਮ ਮਹੀਨੇ ਦੇ ਅਖੀਰ ’ਚ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ’ਚ ਹੁੰਦੇ ਹਨ ਅਤੇ ਉਸ ਸਮੇਂ ਸੌਦਿਆਂ ਦੇ ਨੇੜੇ-ਤੇੜੇ ਜਲਦਬਾਜ਼ੀ ’ਚ ਸੌਦਾ ਹੋ ਜਾਂਦਾ ਹੈ। ਇਸ ਲਈ ਉਸ ’ਤੇ ਅਜਿਹਾ ਦਬਾਅ ਪਾਓ ਕਿ ਤੁਹਾਨੂੰ ਕਿਸੇ ਵਧੀਆ ਸ਼ਰਤ ’ਤੇ ਕਰਜ਼ਾ ਮਿਲ ਜਾਵੇ ਯਾਨੀ ਕਿ ਸ਼ਾਇਦ ਪ੍ਰੋਸੈਸਿੰਗ ਫੀਸ ’ਚ ਛੋਟ ਮਿਲ ਸਕਦੀ ਹੈ।

ਆਮ ਤੌਰ ’ਤੇ ਕਾਰ ਲਈ ਕਰਜ਼ਾ 3 ਤੋਂ 5 ਸਾਲ ਦੀ ਮਿਆਦ ਦਾ ਹੁੰਦਾ ਹੈ ਪਰ ਕੁਝ ਕਰਜ਼ਦਾਤੇ ਅਜਿਹੇ ਵੀ ਹਨ, ਜੋ 7 ਸਾਲ ਤੱਕ ਦੀ ਮਿਆਦ ਲਈ ਵੀ ਕਰਜ਼ਾ ਦਿੰਦੇ ਹਨ। ਇਕ ਲੰਮੀ ਮਿਆਦ ਦੇ ਕਰਜ਼ੇ ਦਾ ਸਿੱਧਾ ਮਤਲਬ ਹੈ ਕਿ ਤੁਹਾਡੀ ਮਹੀਨਾਵਾਰੀ ਕਿਸ਼ਤ (ਈ. ਐੱਮ. ਆਈ.) ਦੀ ਰਾਸ਼ੀ ਘੱਟ ਹੋਵੇਗੀ, ਜਿਸ ਨਾਲ ਕਾਰ ਜ਼ਿਆਦਾ ਸਸਤੀ ਲੱਗਦੀ ਹੈ ਪਰ ਕੁਲ ਮਿਲਾ ਕੇ ਤੁਸੀਂ ਵਿਆਜ ਦੇ ਰੂਪ ’ਚ ਜ਼ਿਆਦਾ ਭੁਗਤਾਨ ਕਰਦੇ ਹੋ।

ਇੱਥੇ ਤੁਹਾਨੂੰ ਇਹ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ ਕਾਰ ਇਕ ਅਜਿਹੀ ਜਾਇਦਾਦ ਹੈ, ਜਿਸ ਦਾ ਮੁੱਲ ਸਮੇਂ ਦੇ ਨਾਲ ਘੱਟ ਹੁੰਦਾ ਜਾਂਦਾ ਹੈ। ਇਸ ਲਈ ਲੰਮੀ ਮਿਆਦ ਦਾ ਕਰਜ਼ਾ ਲੈਣ ਤੋਂ ਬਚਣਾ ਚਾਹੀਦਾ ਹੈ। ਉਥੇ ਹੀ ਦੂਜੇ ਪਾਸੇ ਜੇਕਰ ਤੁਸੀਂ ਬਹੁਤ ਘੱਟ ਮਿਆਦ ਦਾ ਕਾਰ ਲਈ ਕਰਜ਼ਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਈ. ਐੱਮ. ਆਈ. ਦੀ ਰਾਸ਼ੀ ਬਹੁਤ ਜ਼ਿਆਦਾ ਹੋ ਜਾਵੇਗੀ ਅਤੇ ਜੇਕਰ ਤੁਸੀਂ ਇਸ ਨੂੰ ਨਾ ਚੁਕਾ ਸਕੇ ਤਾਂ ਤੁਹਾਡੀ ਕ੍ਰੈਡਿਟ ਰਿਪੋਰਟ ਵਿਗੜਨਾ ਤੈਅ ਹੈ।

ਕਰਜ਼ਾ ਰਾਸ਼ੀ ’ਤੇ ਵੀ ਸ਼ਰਤਾਂ ਲਾਗੂ ਹੁੰਦੀਆਂ ਹਨ। ਉਦਾਹਰਣ ਲਈ ਕੁਝ ਕਰਜ਼ਦਾਤੇ ਕਾਰ ਦੀ ਪੂਰੀ ਸ਼ੋਅਰੂਮ ਕੀਮਤ ਲਈ ਕਰਜ਼ਾ ਦਿੰਦੇ ਹਨ, ਜਦੋਂ ਕਿ ਹੋਰ 80 ਫੀਸਦੀ ਤੱਕ ਕਰਜ਼ੇ ਦੀ ਪੇਸ਼ਕਸ਼ ਕਰ ਸਕਦੇ ਹਨ। ਇੱਥੇ ਅਸੀਂ ਤੁਹਾਨੂੰ 5 ਲੱਖ ਦੀ ਕਰਜ਼ਾ ਰਾਸ਼ੀ ਅਤੇ 5 ਸਾਲ ਦੀ ਮਿਆਦ ਲਈ ਕੁਝ ਖਾਸ ਬੈਂਕਾਂ ਵੱਲੋਂ ਆਫਰ ਕੀਤੀਆਂ ਜਾ ਰਹੀਆਂ ਵਿਆਜ ਦਰਾਂ, ਈ. ਐੱਮ. ਆਈ. ਅਤੇ ਪ੍ਰੋਸੈਸਿੰਗ ਫੀਸ ਦੀ ਜਾਣਕਾਰੀ ਦੇ ਰਹੇ ਹਾਂ।

ਨਵੀਂ ਕਾਰ ਲਈ ਕਰਜ਼ਾ-ਦਰਾਂ ਅਤੇ ਫੀਸ

ਬੈਂਕ ਦਾ ਨਾਂ        ਵਿਆਜ ਦਰ                   ਈ. ਐੱਮ. ਆਈ. (ਰੁਪਏ)                    ਪ੍ਰੋਸੈਸਿੰਗ ਫੀਸ

                        (%’ਚ)             ਕਰਜ਼ਾ ਰਾਸ਼ੀ 5 ਲੱਖ (ਮਿਆਦ : 5 ਸਾਲ)         (ਕਰਜ਼ਾ ਰਾਸ਼ੀ ਦਾ ਫੀਸਦੀ)

ਓਰੀਐਂਟਲ ਬੈਂਕ   7.95-8.50                    10,126-10,258                        2500-7500 ਰੁਪਏ

ਆਫ ਕਾਮਰਸ

ਸਟੇਟ ਬੈਂਕ         8.75-12.10                  10,319-11,148                        31.12.2019

ਆਫ ਇੰਡੀਆ                                                                                        ਰੁਪਏ ਤੱਕ ਨਿਲ

ਐਕਸਿਸ ਬੈਂਕ     8.95-11.20                   10,367-10,921                     3500-5500 ਰੁਪਏ

HDFC ਬੈਂਕ     9.50-10.25                   10,501-10,685                      3000-10,000 ਰੁ.

RBL ਬੈਂਕ       13.50-14.00                  10,505-11,634                      1 ਫੀਸਦੀ

ਇੰਡੀਅਨ ਬੈਂਕ     8.85-9.20                    10,343-10,428                    10,236 ਰੁਪਏ ਤੱਕ

ਯੂਨੀਅਨ ਬੈਂਕ      8.20-8.70                   10,186-10,307                    15,000 ਰੁ. ਤੱਕ

ਆਫ ਇੰਡੀਆ

PNB ਬੈਂਕ        8.55-9.00                     10,270-10,379                   1500 ਰੁਪਏ ਤੱਕ

BOI               8.60-9.20                     10,282-10,428                   31.12.2019 ਤੱਕ ਨਿਲ

ਸਾਊਥ ਇੰਡੀਅਨ ਬੈਂਕ  9.0-9.75                10,379-10,562                  10,000 ਰੁਪਏ ਤੱਕ

ਕੇਨਰਾ ਬੈਂਕ        8.45-11.05                  10,246-10,884                  1000-5000 ਰੁਪਏ

BOB             8.60-10.35                   10,282-10,710                  31.12.2019 ਤੱਕ 500 ਰੁਪਏ

IOB              8.70                              10,307                              500-10,000 ਰੁਪਏ

ਫੈਡਰਲ ਬੈਂਕ     9.25                             10,440                               1,500-2,500 ਰੁਪਏ

ਯੂਨਾਈਟਿਡ ਬੈਂਕ 8.70-9.00                   10,307-10,379                    600-11,800 ਰੁਪਏ

ਆਫ ਇੰਡੀਆ

IDBI ਬੈਂਕ       8.85-9.45                    10,343-10,                        1000 ਰੁਪਏ

ਇਲਾਹਾਬਾਦ ਬੈਂਕ 8.55-10.00                10,270-10,624                   8696 ਰੁਪਏ ਤੱਕ

ਦਰਾਂ ਅਤੇ ਫੀਸ 14 ਨਵੰਬਰ 2019 ਅਨੁਸਾਰ


Related News