25 ਮਈ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ, ਸਾਰੇ ਏਅਰਪੋਰਟ ਨੂੰ ਦਿੱਤੀ ਗਈ ਜਾਣਕਾਰੀ : ਹਰਦੀਪ ਪੁਰੀ

Wednesday, May 20, 2020 - 06:35 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਜਿਥੇ 31 ਮਈ ਤੱਕ ਪੂਰੇ ਦੇਸ਼ ਵਿਚ ਛੋਟ ਦੇ ਨਾਲ ਲਾਕਡਾਉਨ ਜਾਰੀ ਹੈ। ਉਥੇ ਇਸ ਦਰਮਿਆਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਾਰੇ ਏਅਰ ਪੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਘਰੇਲੂ ਉਡਾਣਾਂ 25 ਮਈ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।  

 

 

ਘਰੇਲੂ ਯਾਤਰੀਆਂ ਲਈ ਉਡਾਣਾਂ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਸੋਮਵਾਰ ਤੋਂ ਸ਼ੁਰੂ ਹੋਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇੱਕ ਟਵੀਟ ਵਿਚ, ਪੁਰੀ ਨੇ ਕਿਹਾ, “ਘਰੇਲੂ ਸਿਵਲ ਹਵਾਬਾਜ਼ੀ ਦੀ ਉਡਾਣ 25 ਮਈ ਤੋਂ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੇ ਜਾਣਗੇ। ਸਾਰੇ ਹਵਾਈ ਅੱਡਿਆਂ ਅਤੇ ਏਅਰ ਲਾਈਨ ਕੰਪਨੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ 'ਕੋਵਿਡ-19 ਦੇ ਸੰਕਰਮਨ ਨੂੰ ਦੇਖਦੇ ਹੋਏ ਹਵਾਈ ਅੱਡਿਆਂ 'ਤੇ ਅਤੇ ਫਲਾਈਟ ਦੇ ਅੰਦਰ ਵਰਤੀ ਜਾਣ ਵਾਲੀ ਸਾਵਧਾਨੀਆਂ ਅਤੇ ਨਵੀਂਆਂ ਸਥਿਤੀਆਂ 'ਚ ਕੰਮਕਾਜ ਤਰੀਕੇ ਬਾਰੇ ਵਿਚ ਮਿਆਰੀ ਓਪਰੇਟਿੰਗ ਵਿਧੀ (ਐਸਓਪੀ) ਸੰਬੰਧੀ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਕੰਟਰੋਲ ਕਰਨ ਲਈ, ਦੇਸ਼ ਵਿਚ ਸਾਰੀਆਂ ਘਰੇਲੂ ਯਾਤਰੀਆਂ ਦੀਆਂ ਉਡਾਣਾਂ 'ਤੇ 25 ਮਾਰਚ ਤੋਂ ਪਾਬੰਦੀ ਲਗਾਈ ਗਈ ਸੀ, ਹਾਲਾਂਕਿ ਕਾਰਗੋ ਜਹਾਜ਼ਾਂ ਅਤੇ ਵਿਸ਼ੇਸ਼ ਯਾਤਰੀ ਜਹਾਜ਼ਾਂ ਦਾ ਕੰਮ ਚੱਲ ਰਿਹਾ ਸੀ। ਕੌਮਾਂਤਰੀ ਉਡਾਣਾਂ 22 ਮਾਰਚ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।

 


Harinder Kaur

Content Editor

Related News