ਵੈਕਸੀਨ ਦੀਆਂ ਦੋਨੋਂ ਡੋਜ਼ ਲੈਣ ਵਾਲਿਆਂ ਲਈ ਘਰੇਲੂ ਹਵਾਈ ਯਾਤਰਾ ਸੁਖਾਲੀ ਹੋਣ ਦੀ ਸੰਭਾਵਨਾ

06/09/2021 11:35:53 AM

ਨਵੀਂ ਦਿੱਲੀ– ਨਾਗਰਿਕ ਹਵਾਬਾਜ਼ੀ ਮੰਤਰੀ ਘਰੇਲੂ ਹਵਾਈ ਯਾਤਰਾ ਲਈ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾ ਚੁੱਕੇ ਯਾਤਰੀਆਂ ਲਈ ਜ਼ਰੂਰੀ ਨੈਗੇਟਿਵ ਆਰ. ਟੀ-ਪੀ. ਸੀ. ਆਰ. ਪ੍ਰੀਖਣ ਰਿਪੋਰਟ ਦੀ ਲੋੜ ਨੂੰ ਖਤਮ ਕਰਨ ਦੇ ਹੁਕਮ ਦੀ ਜਾਂਚ ਕਰ ਰਿਹਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਯਾਤਰੀਆਂ ਨੂੰ ਛੋਟ ਦੇਣ ਦੇ ਪ੍ਰਸ਼ਤਾਵ ’ਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨਾਲ ਚਰਚਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ– ਤੀਜੀ ਲਹਿਰ ’ਚ ਤੁਹਾਡੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ’ਚ ਮਦਦ ਕਰੇਗੀ ਇਹ ‘ਸਮਾਰਟ ਘੜੀ’

ਸੂਬੇ ਦੇ ਹਿਸਾਬ ਨਾਲ ਬਦਲ ਜਾਂਦੇ ਹਨ ਆਰ. ਟੀ.-ਪੀ. ਸੀ. ਆਰ. ਪ੍ਰੀਖਣ ਦੇ ਮਾਪਦੰਡ
ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਲਈ ਇਕ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੂਸਰੇ ਸੂਬੇ ’ਚ ਮਾਪਦੰਡ ਵੱਖਰੇ ਹੁੰਦੇ ਹਨ, ਜਦਕਿ ਓਡਿਸ਼ਾ, ਪੰਜਾਬ ਅਤੇ ਰਾਜਸਥਾਨ ਵਰਗੇ ਸੂਬਿਆਂ ’ਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਨੈਗੇਟਿਵ ਆਰ. ਟੀ.-ਪੀ. ਸੀ. ਆਰ. ਪ੍ਰੀਖਣ ਦੀ ਲੋੜ ਹੁੰਦੀ ਹੈ। ਦਿੱਲੀ ਅਤੇ ਮਹਾਰਾਸ਼ਟਰ ਵਰਗੇ ਹੋਰ ਸੂਬਿਆਂ ’ਚ ਸਿਰਫ ਚੁਣੇ ਹੋਏ ਸੂਬਿਆਂ ਦੇ ਯਾਤਰੀਆਂ ਲਈ ਇਹ ਲੋੜ ਹੈ। ਕੁਝ ਸੂਬੇ 48 ਘੰਟੇ ਤੋਂ ਪਹਿਲਾਂ ਹੀ ਰਿਪੋਰਟ ਨਹੀਂ ਚਾਹੁੰਦੇ, ਜਦਕਿ ਹੋਰ ਯਾਤਰਾ ਤੋਂ 72 ਘੰਟੇ ਪਹਿਲਾਂ ਤੱਕ ਦੀ ਰਿਪੋਰਟ ਪ੍ਰਵਾਨ ਕਰਦੇ ਹਨ।

ਇਹ ਵੀ ਪੜ੍ਹੋ– ਭਾਰਤ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਡੇਲਟਾ ਵੈਰੀਅੰਟ ਤੋਂ ਕਈ ਦੇਸ਼ ਪ੍ਰੇਸ਼ਾਨ

ਯਾਤਰਾ ਬੁਕਿੰਗ ਪੋਰਟਲ ਇਕਸਿਗੋ ਦੇ ਸੀ. ਈ. ਓ. ਆਲੋਕ ਵਾਜਪਾਈ ਨੇ ਇਸ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਯਾਤਰਾ ਆਤਮਵਿਸ਼ਵਾਸ ਨੂੰ ਹੱਲਾਸ਼ੇਰੀ ਦੇਵੇਗਾ ਅਤੇ ਮੌਜੂਦਾ ਮਾਹੌਲ ’ਚ ਯਾਤਰਾ ਨੂੰ ਲੈ ਕੇ ਚਿੰਤਾਵਾਂ ਨੂੰ ਘੱਟ ਕਰਨ ’ਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ-19 ਦੇ ਵਿਰੁੱਧ ਵੈਕਸੀਨੇਸ਼ਨ ਲਈ ਪ੍ਰੇਰਿਤ ਕਰੇਗਾ, ਜਿਸ ਨਾਲ ਸਾਰੇ ਘਰੇਲੂ ਯਾਤਰੀਆਂ ਲਈ ਸੁਰੱਖਿਅਤ ਅਤੇ ਮੁਫਤ ਆਵਾਜਾਈ ਨੂੰ ਬੜ੍ਹਾਵਾ ਮਿਲੇਗਾ। ਹਾਸਲ ਜਾਣਕਾਰੀ ਮੁਤਾਬਕ ਹੁਣ ਤੱਕ 4.49 ਕਰੋੜ ਭਾਰਤੀ ਨਾਗਰਿਕਾਂ ਨੂੰ ਕੋਵਿਡ-19 ਟੀਕਿਆਂ ਦੀਆਂ ਦੋਨੋਂ ਖੁਰਾਕਾਂ ਮਿਲੀਆਂ ਹਨ, ਜਦਕਿ 1855 ਕਰੋੜ ਨੂੰ ਇਕੱਲੀ ਖੁਰਾਕ ਮਿਲੀ ਹੈ।

ਇਹ ਵੀ ਪੜ੍ਹੋ– ਨੈਸ਼ਨਲ ਕਰੀਅਰ ਸਰਵਿਸ ਪੋਰਟਲ ਕੀ ਹੈ, ਕਿਵੇਂ ਕਰੀਏ ਰਜਿਸਟਰੇਸ਼ਨ

ਵੈਕਸੀਨ ਪਾਸਪੋਰਟ ਤੋਂ ਪ੍ਰੇਰਿਤ ਵਿਚਾਰ
ਇਹ ਵਿਚਾਰ ‘ਵੈਕਸੀਨ ਪਾਸਪੋਰਟ’ ਤੋਂ ਪ੍ਰੇਰਿਤ ਹੈ, ਜੋ ਇਹ ਸਾਬਤ ਕਰਨ ਵਾਲਾ ਇਕ ਦਸਤਾਵੇਜ਼ ਹੈ ਕਿ ਇਕ ਵਿਅਕਤੀ ਨੂੰ ਕੋਵਿਡ-19 ਦੇ ਵਿਰੁੱਧ ਟੀਕਾ ਲਗਾਇਆ ਗਿਆ ਹੈ ਅਤੇ ਇਹ ਲੋਕਾਂ ਨੂੰ ਕਿਸੇ ਦੇਸ਼ ’ਚ ਵੱਧ ਆਸਾਨੀ ਨਾਲ ਦਾਖਲ ਕਰਨ ਦੀ ਇਜਾਜ਼ਤ ਦੇਵੇਗਾ। ਜਦਕਿ ਇਹ ਦੇਸ਼ ਦੇ ਅੰਦਰ ਯਾਤਰਾ ਲਈ ਧਾਰਣਾ ਦੀ ਭਾਲ ਕਰ ਰਿਹਾ ਹੈ, ਭਾਰਤ ਸਰਕਾਰ ਨੇ, ਹਾਲਾਂਕਿ, ਪਿਛਲੇ ਹਫਤੇ ਸਿਹਤ ਮੰਤਰੀਆਂ ਦੀ ਜੀ-7 ਬੈਠਕ ’ਚ ਕੋਵਿਡ-19 ਵੈਕਸੀਨ ਪਾਸਪੋਰਟ ਨੂੰ ਅਪਣਾਉਣ ਦਾ ਇਸ ਆਧਾਰ ’ਤੇ ਸਖਤ ਵਿਰੋਧ ਕੀਤਾ ਸੀ ਕਿ ਇਹ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਦੇ ਵਿਰੁੱਧ ‘ਬੇਹੱਦ ਭੇਦਭਾਵਪੂਰਨ’ ਹੈ ਜਿਨ੍ਹਾਂ ’ਚ ਵੈਕਸੀਨੇਸ਼ਨ ਦੀ ਦਰ ਘੱਟ ਹੈ।

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ


Rakesh

Content Editor

Related News