ਡੌਗੀ ਨੇ ਕੀਤਾ ਖੁੱਲ੍ਹੇ ''ਚ ਟਾਇਲਟ ਤਾਂ ਲੱਗੇਗਾ 500 ਰੁਪਏ ਜ਼ੁਰਮਾਨਾ

Saturday, Mar 24, 2018 - 09:54 AM (IST)

ਨਵੀਂ ਦਿੱਲੀ— ਸਾਊਥ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਦੇ ਅਧੀਨ ਆਉਣ ਵਾਲੇ ਇਲਾਕਿਆਂ 'ਚ ਹੁਣ ਕੁੱਤਿਆਂ ਨੂੰ ਪਬਲਿਕ ਪਲੇਸ 'ਤੇ ਟਾਇਲਟ ਕਰਵਾਉਂਦੇ ਫੜੇ ਜਾਣ 'ਤੇ 500 ਰੁਪਏ ਜ਼ੁਰਮਾਨਾ ਲੱਗੇਗਾ। ਇਹ ਪ੍ਰਸਤਾਵ ਸਾਊਥ ਐੱਮ.ਸੀ.ਡੀ. ਸਦਨ ਨੇ ਸ਼ੁੱਕਰਵਾਰ ਨੂੰ ਪਾਸ ਵੀ ਕਰ ਦਿੱਤਾ ਹੈ। ਮੇਅਰ ਦਾ ਕਹਿਣਾ ਹੈ ਕਿ ਹਜ਼ਾਰਾਂ ਲੋਕ ਸਵੇਰੇ-ਸ਼ਾਮ ਆਪਣੇ ਪੈਟਸ ਘੁੰਮਾਉਣ  ਲਈ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਫੁੱਟਪਾਥ, ਪਾਰਕਾਂ ਜਾਂ ਕਿਸੇ ਹੋਰ ਜਗ੍ਹਾ ਟਾਇਲਟ ਕਰਵਾਉਂਦੇ ਹਨ। ਇਸ ਨਾਲ ਗੰਦਗੀ ਫੈਲਦੀ ਹੈ, ਜੋ ਲੋਕਾਂ ਦੀ ਹੈਲਥ ਲਈ ਚੰਗਾ ਨਹੀਂ ਹੈ।
ਮੇਅਰ ਕਮਲਜੀਤ ਸਹਿਰਾਵਤ ਨੇ ਦੱਸਿਆ ਕਿ ਐੱਮ.ਸੀ.ਡੀ. ਦਿੱਲੀ ਦੀ ਕਾਲੋਨੀਆਂ, ਫੁੱਟਪਾਥ ਅਤੇ ਪਬਲਿਕ ਪਲੇਸ 'ਤੇ ਗੰਦਗੀ ਦੀ ਸਫ਼ਾਈ ਲਈ ਹਰ ਸਾਲ ਕਰੋੜਾਂ ਰੁਪਏ ਐੱਮ.ਸੀ.ਡੀ. ਖਰਚ ਕਰਦੀ ਹੈ। ਇਸ ਦੇ ਬਾਵਜੂਦ ਗੰਦਗੀ ਦੀਆਂ ਸ਼ਿਕਾਇਤਾਂ ਘੱਟ ਨਹੀਂ ਹੋ ਰਹੀਆਂ ਹਨ। ਮੇਅਰ ਨੇ ਇਸ ਗੰਦਗੀ ਦਾ ਜ਼ਿੰਮੇਵਾਰ ਪੈਟਸ ਨੂੰ ਵੀ ਮੰਨਿਆ ਹੈ। ਇਸ ਕਾਰਨ ਐੱਮ.ਸੀ.ਡੀ. ਨੇ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਜੋ ਆਪਣੇ ਪੈਟਸ ਨੂੰ ਟਾਇਲਟ ਕਰਵਾਉਣ ਲਈ ਖੁੱਲ੍ਹੇ 'ਚ ਲਿਆਉਂਦੇ ਹਨ।


Related News