ਉਤਰਾਖੰਡ ਪੁਲਸ ਦੀ ਸ਼ਾਨ ਬਣੇ ਆਵਾਰਾ ਕੁੱਤੇ, ਵਿਦੇਸ਼ੀ ਕੁੱਤਿਆਂ ਨੂੰ ਪਾਉਂਦੇ ਨੇ ਮਾਤ

Wednesday, Nov 20, 2019 - 01:40 PM (IST)

ਉਤਰਾਖੰਡ ਪੁਲਸ ਦੀ ਸ਼ਾਨ ਬਣੇ ਆਵਾਰਾ ਕੁੱਤੇ, ਵਿਦੇਸ਼ੀ ਕੁੱਤਿਆਂ ਨੂੰ ਪਾਉਂਦੇ ਨੇ ਮਾਤ

ਦੇਹਰਾਦੂਨ—ਉਤਰਾਖੰਡ ਪੁਲਸ ਨੇ ਪਹਿਲੀ ਵਾਰ ਸੜਕਾਂ 'ਤੇ ਘੁੰਮਣ ਵਾਲੇ ਕੁੱਤਿਆਂ ਨੂੰ ਡਾਗ ਸਕੁਐਡ 'ਚ ਸ਼ਾਮਲ ਕਰਕੇ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਦਰਅਸਲ ਪੁਲਸ ਨੇ ਆਵਾਰਾ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਤਾਂ ਉਹ ਵਿਦੇਸ਼ੀ ਨਸਲਾਂ ਦੇ ਲੱਖਾਂ ਰੁਪਏ ਵਾਲੇ ਕੁੱਤਿਆਂ ਤੋਂ ਕਾਫੀ ਅੱਗੇ ਨਿਕਲੇ। ਹੁਣ ਇਹ ਕੁੱਤੇ ਉਤਰਾਂਖੰਡ ਪੁਲਸ ਦੇ ਸਭ ਤੋਂ ਫੁਰਤੀਲੇ 'ਸਨੀਫਰ ਡਾਗ' ਹਨ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਪੁਲਸ 'ਚ ਸਿਰਫ ਵਿਦੇਸ਼ੀ ਨਸਲ ਦੇ ਕੀਮਤੀ ਕੁੱਤਿਆਂ ਨੂੰ ਭਰਤੀ ਕੀਤਾ ਜਾਂਦਾ ਸੀ।

ਦੱਸਣਯੋਗ ਹੈ ਕਿ ਦੇਸ਼ 'ਚ ਪਹਿਲੀ ਵਾਰ ਸੜਕ 'ਤੇ ਘੁੰਮਣ ਵਾਲੇ ਆਵਾਰਾ 'ਡਾਗ ਸਕੁਐਡ' 'ਚ ਸ਼ਾਮਲ ਕੀਤੇ ਗਏ। ਪੁਲਸ ਨੇ ਇਸ ਦੀ ਸੁੰਘਣ ਦੀ ਖੂਬੀ ਨੂੰ ਆਪਣੀ ਤਾਕਤ ਬਣਾਇਆ ਅਤੇ ਆਪਣੀ ਡਾਗ ਸਕੁਐਡ ਦਾ ਹਿੱਸਾ ਬਣਾ ਲਿਆ। ਇਸ ਸਨੀਫਰ ਡਾਗ ਦਾ ਨਾਂ 'ਠੇਂਗਾ' ਰੱਖਿਆ ਗਿਆ ਹੈ।

PunjabKesari

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਨੀਫਰ ਡਾਗ ਦੀ ਟ੍ਰੇਨਿੰਗ ਆਈ.ਟੀ.ਬੀ.ਪੀ. ਟ੍ਰੇਨਿੰਗ ਸੈਂਟਰ 'ਚ ਹੁੰਦੀ ਹੈ ਜਦਕਿ ਠੇਂਗਾ ਦੀ ਟ੍ਰੇਨਿੰਗ ਦੇਹਰਾਦੂਨ 'ਚ ਹੋਈ ਹੈ।

PunjabKesari

9 ਨਵੰਬਰ ਨੂੰ ਰਾਜ ਸਥਾਪਨਾ ਦਿਵਸ ਮੌਕੇ ਦੇਹਰਾਦੂਨ ਪੁਲਸ ਲਾਈਨ 'ਚ ਹੋਈ ਸਥਾਪਨਾ ਦਿਵਸ ਪਰੇਡ 'ਚ ਠੇਂਗਾ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਚੁੱਕਾ ਹੈ।

PunjabKesari

ਉਤਰਾਂਖੰਡ ਪੁਲਸ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ ਇੱਕ ਦੇਸੀ ਨਸਲ ਦੇ ਕੁੱਤੇ ਦਾ ਹੈ, ਜੋ ਪੁਲਸ ਦਾ ਸਨੀਫਰ ਡਾਗ ਹੈ। ਇਹ ਪਹਿਲ ਦੇਸ਼ ਦੇ ਹੋਰ ਹਿੱਸਿਆ ਦੀ ਪੁਲਸ ਨੂੰ ਵੀ ਅਪਣਾਉਣੀ ਚਾਹੀਦੀ ਹੈ।

PunjabKesari


author

Iqbalkaur

Content Editor

Related News