ਸਬਰੀਮਾਲਾ : ਭਗਵਾਨ ਅਯੱਪਾ ਦਾ ਅਨੋਖਾ ''ਭਗਤ'', ਜਿਸ ਨੂੰ ਦੇਖ ਕੇ ਸਭ ਰਹਿ ਗਏ ਹੈਰਾਨ

Monday, Nov 18, 2019 - 05:11 PM (IST)

ਸਬਰੀਮਾਲਾ : ਭਗਵਾਨ ਅਯੱਪਾ ਦਾ ਅਨੋਖਾ ''ਭਗਤ'', ਜਿਸ ਨੂੰ ਦੇਖ ਕੇ ਸਭ ਰਹਿ ਗਏ ਹੈਰਾਨ

ਕੇਰਲ— ਕੇਰਲ 'ਚ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਲੱਗ ਰਹੀ ਹੈ। ਇਸ ਵਾਰ ਭਗਵਾਨ ਅਯੱਪਾ ਦੇ ਦਰਸ਼ਨਾਂ ਲਈ ਇਕ ਅਨੋਖਾ ਭਗਤ ਪੁੱਜ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਤੋਂ ਪੈਦਲ ਤੀਰਥ ਯਾਤਰਾ ਸ਼ੁਰੂ ਕਰਨ ਵਾਲੇ 13 ਸ਼ਰਧਾਲੂਆਂ ਦੇ ਪਿੱਛੇ-ਪਿੱਛੇ ਇਕ  'ਕੁੱਤਾ' ਵੀ ਉਨ੍ਹਾਂ ਨਾਲ ਜਾ ਰਿਹਾ ਹੈ। ਇਸ ਕੁੱਤੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਕੁੱਤਾ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਚੱਲ ਕੇ 480 ਕਿਲੋਮੀਟਰ ਤੋਂ ਵੀ ਜ਼ਿਆਦਾ ਸਫਰ ਤੈਅ ਕਰ ਚੁੱਕਾ ਹੈ। ਅਜੇ ਅੱਧਾ ਸਫਰ ਬਾਕੀ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਕੁੱਤਾ ਸ਼ਰਧਾਲੂਆਂ ਦੇ ਅੱਗੇ-ਪਿੱਛੇ ਚੱਲ ਰਿਹਾ ਹੈ। 

 

ਓਧਰ ਤੀਰਥ ਯਾਤਰੀਆਂ ਨੇ ਤੈਅ ਕੀਤਾ ਹੈ ਕਿ ਉਹ ਇਸ ਕੁੱਤੇ ਨੂੰ ਆਪਣੇ ਨਾਲ ਅਯੱਪਾ ਦੇ ਦਰਸ਼ਨਾਂ ਲਈ ਲੈ ਕੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਰਾਹ ਵਿਚ ਕੁੱਤੇ ਦੇ ਪੈਰ 'ਚ ਕਈ ਸੱਟਾਂ ਲੱਗੀਆਂ ਹਨ। ਰਾਹ ਵਿਚ ਪਸ਼ੂਆਂ ਦੇ ਡਾਕਟਰਾਂ ਨੇ ਕਾਫੀ ਮਦਦ ਕੀਤੀ। ਇਕ ਸ਼ਰਧਾਲੂ ਨੇ ਕਿਹਾ ਕਿ ਅਸੀਂ ਸ਼ੁਰੂਆਤ ਵਿਚ ਧਿਆਨ ਨਹੀਂ ਦਿੱਤਾ ਪਰ ਜਿਵੇਂ-ਜਿਵੇਂ ਅਸੀਂ ਅੱਗੇ ਵਧੇ, ਇਹ ਕੁੱਤਾ ਵੀ ਵਾਰ-ਵਾਰ ਸਾਡੇ ਅੱਗੇ-ਪਿੱਛੇ ਦਿਖਾਈ ਦੇਣ ਲੱਗਾ। ਤੀਰਥ ਯਾਤਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਉਹ ਤੀਰਥ ਯਾਤਰਾ ਲਈ ਨਿਕਲਦੇ ਹਨ ਪਰ ਇਸ ਵਾਰ ਨਵਾਂ ਅਨੁਭਵ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਜੋ ਖਾਣਾ ਆਪਣੇ ਲਈ ਬਣਾਉਂਦੇ ਹਾਂ, ਉਹ ਹੀ ਇਸ ਨੂੰ ਖੁਆਉਂਦੇ ਹਾਂ।


author

Tanu

Content Editor

Related News