ਡਾਕਟਰਾਂ ਨੇ ਔਰਤ ਦੇ ਪੇਟ ''ਚੋਂ ਕੱਢੀ ਕੈਂਚੀ

Saturday, Oct 19, 2024 - 10:04 PM (IST)

ਗੰਗਟੋਕ — ਗੰਗਟੋਕ ਦੇ STNM ਹਸਪਤਾਲ ਦੇ ਡਾਕਟਰਾਂ ਨੇ 12 ਸਾਲਾਂ ਤੋਂ ਔਰਤ ਦੇ ਪੇਟ 'ਚ ਪਈ ਕੈਂਚੀ ਨੂੰ ਕੱਢ ਦਿੱਤਾ, ਜੋ ਆਪਰੇਸ਼ਨ ਦੌਰਾਨ ਉਸ ਦੇ ਪੇਟ 'ਚ ਰਹਿ ਗਈ ਸੀ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 12 ਸਾਲ ਪਹਿਲਾਂ ਐਸ.ਟੀ.ਐਨ.ਐਮ. ਹਸਪਤਾਲ ਵਿੱਚ ਅਪੈਂਡਿਕਸ ਦਾ ਅਪਰੇਸ਼ਨ ਕਰਦੇ ਸਮੇਂ ਔਰਤ ਦੇ ਪੇਟ ਵਿੱਚ ਕੈਂਚੀ ਛੱਡ ਦਿੱਤੀ ਗਈ ਸੀ।

ਐਸ.ਟੀ.ਐਨ.ਐਮ. ਹਸਪਤਾਲ ਦੇ ਬੁਲਾਰੇ ਡਾਕਟਰ ਸੁਰੇਸ਼ ਮਦਨ ਰਾਏ ਨੇ ਦੱਸਿਆ ਕਿ ਅਪੈਂਡਿਕਸ ਅਪਰੇਸ਼ਨ ਦੌਰਾਨ ਔਰਤ ਦੇ ਪੇਟ ਵਿੱਚ ਕੈਂਚੀ ਛੱਡੇ ਜਾਣ ਦੇ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਐਸ.ਟੀ.ਐਨ.ਐਮ. ਡਾਕਟਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਅਪੈਂਡਿਕਸ ਦੇ ਅਪਰੇਸ਼ਨ ਤੋਂ ਬਾਅਦ ਵੀ ਔਰਤ ਨੂੰ ਦਰਦ ਸੀ। ਉਸਦੇ ਪਰਿਵਾਰ ਵਾਲੇ ਉਸਨੂੰ STNM ਹਸਪਤਾਲ ਲੈ ਆਏ। ਐਕਸਰੇ 'ਚ ਉਸ ਦੇ ਪੇਟ 'ਚ ਕੈਂਚੀ ਪਾਈ ਗਈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਵੀਰਵਾਰ ਨੂੰ ਔਰਤ ਦੇ ਪੇਟ 'ਚੋਂ ਕੈਂਚੀ ਕੱਢਣ ਦਾ ਆਪਰੇਸ਼ਨ ਕੀਤਾ।


Inder Prajapati

Content Editor

Related News