ਡਾਕਟਰਾਂ ਨੇ ਮਰੀਜ਼ ਦੇ ਪੇਟ ’ਚੋਂ ਫੁੱਟਬਾਲ ਜਿੰਨਾ ਵੱਡਾ ਟਿਊਮਰ ਕੱਢਿਆ

Thursday, Nov 07, 2024 - 05:16 PM (IST)

ਡਾਕਟਰਾਂ ਨੇ ਮਰੀਜ਼ ਦੇ ਪੇਟ ’ਚੋਂ ਫੁੱਟਬਾਲ ਜਿੰਨਾ ਵੱਡਾ ਟਿਊਮਰ ਕੱਢਿਆ

ਨਵੀਂ ਦਿੱਲੀ- ਗੁਰੂਗ੍ਰਾਮ ਹਸਪਤਾਲ ਦੇ ਡਾਕਟਰਾਂ ਨੇ 55 ਸਾਲਾ ਅਫ਼ਰੀਕੀ ਔਰਤ ਦੇ ਪੇਟ 'ਚੋਂ 9 ਕਿਲੋਗ੍ਰਾਮ ਤੋਂ ਵੱਧ ਵਜ਼ਨ ਦਾ ਕੈਂਸਰ ਗ੍ਰਸਤ ਟਿਊਮਰ ਸਫ਼ਲਤਾਪੂਰਵਕ ਕੱਢਿਆ। ਜਾਣਕਾਰੀ ਮੁਤਾਬਕ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ਦੇ ਡਾਕਟਰਾਂ ਨੇ ਇਕ 55 ਸਾਲਾ ਅਫ਼ਰੀਕੀ ਔਰਤ ਦੇ ਪੇਟ ਵਿਚੋਂ 9.1 ਕਿਲੋਗ੍ਰਾਮ ਵਜ਼ਨੀ ਕੈਂਸਰ ਟਿਊਮਰ ਨੂੰ ਕੱਢਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਟਿਊਮਰ ਇਕ ਫੁੱਟਬਾਲ ਜਿੰਨਾ ਵੱਡਾ ਸੀ। ਇਸ ਪ੍ਰਕਿਰਿਆ ਦੀ ਅਗਵਾਈ ਗੈਸਟਰੋਇੰਟੇਸਟਾਈਨਲ ਓਂਕੋਲੋਜੀ ਵਿਭਾਗ ਦੇ ਡਾਇਰੈਕਟਰ ਡਾ. ਅਮਿਤ ਜਾਵੇਦ ਨੇ ਕਿਹਾ ਕਿ ਟਿਊਮਰ ਕਾਰਨ ਮਰੀਜ਼ ਪਿਛਲੇ 6-7 ਮਹੀਨਿਆਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ।

ਡਾ. ਜਾਵੇਦ ਨੇ ਕਿਹਾ ਕਿ ਟਿਊਮਰ ਦੇ ਆਕਾਰ ਕਾਰਨ ਸਰਜਰੀ ਬਹੁਤ ਚੁਣੌਤੀਪੂਰਨ ਸੀ। ਸਰਜਰੀ ਮਗਰੋਂ ਅਸੀਂ ਟਿਊਮਰ ਦੀ ਪਛਾਣ ਗੈਸਟਰੋਇੰਟੇਸਟਾਈਨਲ ਸਟ੍ਰੋਮਲ ਟਿਊਮਰ ਦੇ ਰੂਪ ਵਿਚ ਕੀਤੀ, ਜੋ ਕਿ ਇਕ ਦੁਰਲੱਭ ਕੈਂਸਰ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਟਿਊਮਰ ਦਾ ਇਲਾਜ ਨਾ ਕੀਤਾ ਗਿਆ ਤਾਂ ਇਹ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦਾ ਹੈ, ਜਿਸ ਵਿਚ ਸੰਭਾਵੀ ਤੌਰ 'ਤੇ ਜਾਨਲੇਵਾ ਖੂਨ ਵਹਿਣਾ ਵੀ ਸ਼ਾਮਲ ਹੈ। ਹਾਲਾਂਕਿ,ਡਾਕਟਰਾਂ ਨੇ ਟਿਊਮਰ ਨੂੰ ਸਫਲਤਾਪੂਰਵਕ ਹਟਾ ਦਿੱਤਾ ਹੈ ਅਤੇ ਮਰੀਜ਼ ਠੀਕ ਹੋ ਰਿਹਾ ਹੈ।


author

Tanu

Content Editor

Related News