ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ 14 ਕਿਲੋ ਦਾ ਟਿਊਮਰ ਕੱਢ ਰਚਿਆ ਇਤਿਹਾਸ
Friday, Oct 22, 2021 - 12:44 AM (IST)
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਮਿਲ ਕੇ ਇੱਕ ਅਜਿਹਾ ਕਾਰਨਾਮਾ ਕਰ ਵਿਖਾਇਆ ਜਿਸ ਦੀ ਕਲਪਨਾ ਕਰਨਾ ਵੀ ਸ਼ਾਇਦ ਮੁਸ਼ਕਲ ਸੀ। ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਵਿੱਚ ਸੀ.ਟੀ.ਵੀ.ਐੱਸ. ਦੇ ਹੈੱਡ ਅਤੇ ਸੰਚਾਲਕ ਡਾਕਟਰ ਉਦਗੀਥ ਧੀਰ ਨੇ ਆਪਣੀ ਟੀਮ ਦੇ ਨਾਲ ਮਿਲ ਕੇ 25 ਸਾਲਾ ਮਰੀਜ਼ ਦਿਵੇਸ਼ ਸ਼ਰਮਾ ਦੇ ਸਰੀਰ ਵਿੱਚੋਂ 14 ਕਿੱਲੋ ਦਾ ਟਿਊਮਰ ਸਫਲਤਾਪੂਰਵਕ ਕੱਢ ਕੇ ਇਤਿਹਾਸ ਰਚ ਦਿੱਤਾ ਹੈ।
ਇਹ ਵੀ ਪੜ੍ਹੋ - ਸੰਯੁਕਤ ਕਿਸਾਨ ਮੋਰਚਾ ਨੇ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਲਈ ਕੀਤਾ ਮੁਅੱਤਲ, ਜਾਣੋਂ ਕੀ ਹੈ ਮਾਮਲਾ
8 ਘੰਟੇ ਤੱਕ ਚੱਲਿਆ ਆਪਰੇਸ਼ਨ
ਡਾਕਟਰ ਉਦਗੀਥ ਧੀਰ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਸੀ, ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ 9 ਕਿੱਲੋ ਤੋਂ ਵੱਡਾ ਟਿਊਮਰ ਨਾ ਤਾਂ ਕਦੇ ਵੇਖਿਆ ਸੀ ਅਤੇ ਨਾ ਹੀ ਉਸ ਦੇ ਬਾਰੇ ਸੁਣਿਆ ਸੀ। ਉਨ੍ਹਾਂ ਮੁਤਾਬਕ, ਉਨ੍ਹਾਂ ਨੇ ਜਿੰਨੀਆਂ ਵੀ ਕਿਤਾਬਾਂ ਵਿੱਚ ਜਿੰਨੇ ਵੀ ਤਰੀਕਾਂ ਦੇ ਇਲਾਜ ਬਾਰੇ ਪੜ੍ਹਿਆ ਸੀ, ਉਹ ਸਭ ਉਹ ਦਿਵੇਸ਼ 'ਤੇ ਕਰ ਚੁੱਕੇ ਸਨ। ਲੱਗਭੱਗ 50 ਦਿਨਾਂ ਦੇ ਇਲਾਜ ਅਤੇ ਕਰੀਬ 8 ਘੰਟਿਆਂ ਦੀ ਸਰਜਰੀ ਤੋਂ ਬਾਅਦ ਦਿਵੇਸ਼ ਦੇ ਸਰੀਰ ਤੋਂ ਟਿਊਮਰ ਕੱਢਿਆ ਜਾ ਸਕਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।