ਮਰੀਜ਼ਾਂ ਨੂੰ ਨਹੀਂ ਹੋਵੇਗੀ ਪਰੇਸ਼ਾਨੀ, ਡਾਕਟਰ ਹੁਣ ਸਾਫ ਅੱਖਰਾਂ ''ਚ ਲਿਖਣਗੇ ਦਵਾਈਆਂ ਦੇ ਨਾਮ

Wednesday, Jul 03, 2019 - 03:38 PM (IST)

ਮਰੀਜ਼ਾਂ ਨੂੰ ਨਹੀਂ ਹੋਵੇਗੀ ਪਰੇਸ਼ਾਨੀ, ਡਾਕਟਰ ਹੁਣ ਸਾਫ ਅੱਖਰਾਂ ''ਚ ਲਿਖਣਗੇ ਦਵਾਈਆਂ ਦੇ ਨਾਮ

ਲਖਨਊ (ਭਾਸ਼ਾ)— ਡਾਕਟਰਾਂ ਦੀ ਲਿਖਾਵਟ ਪੜ੍ਹਨ ਵਿਚ ਮਰੀਜ਼ਾਂ ਨੂੰ ਅਕਸਰ ਪਰੇਸ਼ਾਨੀ ਹੁੰਦੀ ਹੈ। ਮਰੀਜ਼ਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਨੇ ਸਾਰੇ ਡਾਕਟਰਾਂ ਨੂੰ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਸਰਕੁਲਰ ਜਾਰੀ ਕੀਤਾ ਹੈ ਕਿ ਉਹ ਹੁਣ ਪਰਚੀ 'ਤੇ ਦਵਾਈਆਂ ਅਤੇ ਜਾਂਚ ਦੇ ਨਾਮ 'ਤੇ ਵੱਡੇ-ਵੱਡੇ ਸਾਫ ਅੱਖਰਾਂ 'ਚ ਲਿਖਣ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਬੁਲਾਰੇ ਡਾਕਟਰ ਸੁਧੀਰ ਸਿੰਘ ਨੇ ਕਿਹਾ ਕਿ ਮਰੀਜ਼, ਫਾਰਮੇਸਿਸਟ ਅਤੇ ਦਵਾਈ ਦੀਆਂ ਦੁਕਾਨਾਂ ਦੀ ਲਗਾਤਾਰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਲਿਖਾਈ ਸਮਝਣ 'ਚ ਮੁਸ਼ਕਲ ਹੁੰਦੀ ਹੈ। ਇਸ ਕਾਰਨ ਕਈ ਵਾਰ ਦਵਾਈਆਂ ਅਤੇ ਜਾਂਚ ਦਾ ਨਾਮ ਗਲਤ ਪੜ੍ਹ ਲਏ ਜਾਣ ਦਾ ਡਰ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਮੈਡੀਕਲ ਸੁਪਰਡੈਂਟ ਡਾ. ਬੀਕੇ ਓਝਾ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਡਾਕਟਰਾਂ ਨੂੰ ਸਰਕੁਲਰ ਜਾਰੀ ਕਰ ਕੇ ਨਿਰਦੇਸ਼ ਦਿੱਤਾ ਹੈ। ਡਾਕਟਰ ਸੁਧੀਰ ਸਿੰਘ ਨੇ ਕਿਹਾ ਕਿ ਇਸ ਸਰਕੁਲਰ 'ਤੇ ਅਮਲ ਸ਼ੁਰੂ ਹੋ ਗਿਆ ਹੈ ਅਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਡਾਕਟਰਾਂ ਨੇ ਹੁਣ ਪਰਚੀ 'ਤੇ ਵੱਡੇ-ਵੱਡੇ ਅਤੇ ਸਾਫ ਅੱਖਰਾਂ (ਅੰਗਰੇਜ਼ੀ ਦੇ ਕੈਪੀਟਲ ਲੈਟਰਸ) ਵਿਚ ਲਿਖਣਾ ਸ਼ੁਰੂ ਕਰ ਦਿੱਤਾ ਹੈ। ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਦੇ ਮੁਖੀ ਬੁਲਾਰੇ ਸੰਦੀਪ ਤਿਵਾੜੀ ਨੇ ਦੱਸਿਆ ਕਿ ਉਂਝ ਇਸ ਬਾਰੇ ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਆਦੇਸ਼ ਜਾਰੀ ਕਰਦੀ ਹੈ ਅਤੇ ਡਾਕਟਰ ਉਸ 'ਤੇ ਅਮਲ ਵੀ ਕਰਦੇ ਹਨ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ ਦੀ ਪਰਚੀ 'ਤੇ ਦਵਾਈਆਂ ਦਾ ਨਾਮ ਸਾਫ ਲਿਖਿਆ ਜਾਵੇ, ਤਾਂ ਕਿ ਮੈਡੀਕਲ ਕਰਮੀਆਂ ਨੂੰ ਉਹ ਆਸਾਨੀ ਨਾਲ ਸਮਝ ਆ ਸਕੇ।


author

Tanu

Content Editor

Related News