ਡਾਕਟਰਾਂ ਨੇ ਕੁੜੀ ਦੇ ਗਲੇ ''ਚੋਂ ਕੱਢੀਆਂ 9 ਸੁਈਆਂ

Wednesday, Aug 01, 2018 - 04:16 AM (IST)

ਡਾਕਟਰਾਂ ਨੇ ਕੁੜੀ ਦੇ ਗਲੇ ''ਚੋਂ ਕੱਢੀਆਂ 9 ਸੁਈਆਂ

ਕੋਲਕਾਤਾ— ਪੱਛਮੀ ਬੰਗਾਲ ਦੇ ਕੋਲਕਾਤਾ 'ਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ 14 ਸਾਲਾ ਕੁੜੀ ਦੇ ਗਲੇ 'ਚੋਂ 9 ਸੁਈਆਂ ਕੱਢੀਆਂ। ਹਸਪਤਾਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਾਦੀਆ ਜ਼ਿਲੇ ਦੇ ਕ੍ਰਿਸ਼ਣਨਗਰ ਦੀ ਰਹਿਣ ਵਾਲੀ ਵਿਸ਼ਵਾਸ ਦੇ ਗਲੇ 'ਚ ਸੁਈਆਂ ਫੱਸ ਗਈਆਂ ਸਨ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਨੂੰ ਗਲੇ 'ਚੋਂ ਸੁਈਆਂ ਕੱਢਣ 'ਚ ਕਰੀਬ ਤਿੰਨ ਘੰਟੇ ਦਾ ਸਮਾ ਲੱਗਾ।

ਸ਼ੁਰੂਆਤ 'ਚ ਡਾਕਟਰਾਂ ਨੂੰ ਲੱਗਾ ਸੀ ਕਿ ਕੁੜੀ ਨੇ ਸੁਈਆਂ ਨਿਗਲ ਲਈਆਂ ਹਨ। ਹਾਲਾਂਕਿ ਐੱਨ.ਆਰ.ਐੱਸ. ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਬਾਅਦ 'ਚ ਪਤਾ ਲੱਗਾ ਕਿ ਸੁਈਆਂ ਨੂੰ ਬਾਹਰੋਂ ਗਲੇ 'ਚ ਪਾਇਆ ਗਿਆ ਹੈ। ਅਜਿਹਾ ਤੰਤਰ ਮੰਤਰ ਕਾਰਨ ਕੀਤਾ ਗਿਆ ਸੀ।


Related News