300 ਮਰੀਜ਼ਾਂ ਨੂੰ ਠੀਕ ਕਰਨ ਵਾਲੇ ਡਾਕਟਰ ਨੂੰ ਹੋਇਆ ਕੋਰੋਨਾ, ਕਾਂਸਟੇਬਲ ਨੇ ਇੰਝ ਬਚਾਈ ਜਾਨ

07/31/2020 3:56:35 PM

ਨੈਸ਼ਨਲ ਡੈਸਕ- ਕੋਰੋਨਾ ਦੇ 300 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇਕ ਸੀਨੀਅਰ ਡਾਕਟਰ ਖੁਦ ਇਸ ਵਾਇਰਸ ਦੀ ਲਪੇਟ 'ਚ ਆਏ ਤਾਂ ਇਕ ਕੋਰੋਨਾ ਯੋਧੇ ਨੇ ਉਨ੍ਹਾਂ ਦੀ ਜਾਨ ਬਚਾਈ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਕੋਰਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਕੋਰੋਨਾ ਹੋਣ 'ਤੇ ਇੱਥੋਂ ਦੇ ਡਿਕਲਗੁੜਾ ਥਾਣੇ ਦੇ ਕਾਂਸਟੇਬਲ ਵਿਜੇ ਕੁਮਾਰ ਨੇ ਪਲਾਜ਼ਮਾ ਡੋਨੇਟ ਕਰ ਕੇ ਉਨ੍ਹਾਂ ਨੂੰ ਬਚਾਇਆ। ਕਾਂਸਟੇਬਲ ਵਿਜੇ ਜੂਨ ਮਹੀਨੇ 'ਚ ਡਿਊਟੀ ਦੌਰਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। 60 ਸਾਲ ਦੇ ਡਾਕਟਰ ਦਾ ਜੁਬਲੀ ਹਿਲਸ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਦਰਅਸਲ ਡਾਕਟਰ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੇਲੰਗਾਨਾ ਦੇ ਡੀ.ਜੀ.ਪੀ. ਦਫ਼ਤਰ ਦੇ ਆਈ.ਪੀ.ਐੱਸ. ਅਫ਼ਸਰਾਂ ਨੇ ਪੁਲਸ ਮੁਲਾਜ਼ਮਾਂ ਤੋਂ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਕਾਂਸਟੇਬਲ ਵਿਜੇ ਨੇ ਆਪਣਾ ਪਲਾਜ਼ਮਾ ਡੋਨੇਟ ਕਰਨ ਦਾ ਫੈਸਲਾ ਕੀਤਾ ਅਤੇ ਵੀਰਵਾਰ ਨੂੰ ਇਸ ਦੀ ਪ੍ਰਕਿਰਿਆ ਪੂਰੀ ਹੋਈ। ਕਾਂਸਟੇਬਲ ਵਿਜੇ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਗਾਂਧੀ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਸਨ, ਉਦੋਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਵੀ ਕਈ ਮੈਂਬਰ ਵਾਇਰਸ ਦੀ ਲਪੇਟ 'ਚ ਆ ਗਏ, ਹਾਲਾਂਕਿ ਸਾਰੇ ਠੀਕ ਹੋ ਗਏ। ਉੱਥੇ ਹੀ ਡਾਕਟਰ ਨੂੰ ਪਲਾਜ਼ਮਾ ਡੋਨੇਟ ਕਰਨ 'ਤੇ ਕਾਂਸਟੇਬਲ ਵਿਜੇ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੇ ਕੰਮ ਆ ਸਕਿਆ, ਜਦੋ ਦੂਜਿਆਂ ਨੂੰ ਜੀਵਨ ਦਾਨ ਦੇ ਰਹੇ ਹਨ।


DIsha

Content Editor

Related News