ਦੁਖ਼ਦਾਇਕ ਖ਼ਬਰ: ਡਾਕਟਰਜ਼ ਡੇਅ ’ਤੇ ਨਵੇਂ ਵਿਆਹੇ ਡਾਕਟਰ ਜੋੜੇ ਨੇ ਕੀਤੀ ਖ਼ੁਦਕੁਸ਼ੀ

Thursday, Jul 01, 2021 - 04:41 PM (IST)

ਦੁਖ਼ਦਾਇਕ ਖ਼ਬਰ: ਡਾਕਟਰਜ਼ ਡੇਅ ’ਤੇ ਨਵੇਂ ਵਿਆਹੇ ਡਾਕਟਰ ਜੋੜੇ ਨੇ ਕੀਤੀ ਖ਼ੁਦਕੁਸ਼ੀ

ਪੁਣੇ— ਪੂਰਾ ਦੇਸ਼ ਅੱਜ ਡਾਕਟਰਜ਼ ਡੇਅ ਮਨਾ ਰਿਹਾ ਹੈ। ਇਸ ਦਰਮਿਆਨ ਮਹਾਰਾਸ਼ਟਰ ਦੇ ਪੁਣੇ ਤੋਂ ਦੁਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਪੁਣੇ ਵਿਚ ਅੱਜ ਇਕ ਡਾਕਟਰ ਜੋੜੇ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਪਹਿਲਾਂ ਪਤਨੀ ਅਤੇ ਫਿਰ ਪਤੀ ਨੇ ਖ਼ੁਦਕੁਸ਼ੀ ਕਰ ਲਈ। ਦੋਵੇਂ ਡਾਕਟਰ ਪਤੀ-ਪਤਨੀ ਦੀ ਪਛਾਣ ਅੰਕਿਤਾ ਨਿਖਿਲ ਸ਼ੇਂਡਕਰ ਅਤੇ ਨਿਖਿਲ ਦੱਤਾਤ੍ਰੇਯ ਸ਼ੇਂਡਕਰ ਦੇ ਰੂਪ ਵਿਚ ਹੋਈ ਹੈ। ਕੁਝ ਸਮਾਂ ਪਹਿਲਾਂ ਹੀ ਦੋਹਾਂ ਦਾ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ: ਪਰਿਵਾਰ ਦੀ ਪਿਆਸ ਬੁਝਾਉਣ ਲਈ ਪਾਣੀ ਲੈਣ ਗਏ ਦੋ ਸਕੇ ਭਰਾਵਾਂ ਦੀ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਇਆ ਪਿਤਾ

ਦੱਸਿਆ ਜਾ ਰਿਹਾ ਹੈ ਕਿ ਅੰਕਿਤਾ ਅਤੇ ਨਿਖਿਲ ਦੋਵੇਂ ਆਜ਼ਾਦ ਨਗਰ ਦੇ ਰਹਿਣ ਵਾਲੇ ਸਨ। ਦੋਵੇਂ ਵੱਖ-ਵੱਖ ਥਾਵਾਂ ’ਤੇ ਡਾਕਰਟੀ ਲਈ ਸਿਖਲਾਈ ਲੈ ਰਹੇ ਸਨ। ਬੀਤੀ ਰਾਤ ਘਰ ਪਰਤਦੇ ਸਮੇਂ ਦੋਹਾਂ ਵਿਚਾਲੇ ਫੋਨ ’ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਰਾਤ ਕਰੀਬ 8 ਵਜੇ ਜਦੋਂ ਨਿਖਿਲ ਘਰ ਪਹੁੰਚਿਆ ਤਾਂ ਅੰਕਿਤਾ ਖ਼ੁਦਕੁਸ਼ੀ ਕਰ ਚੁੱਕੀ ਸੀ। ਅੰਕਿਤਾ ਬੈੱਡਰੂਮ ’ਚ ਫੰਦੇ ਨਾਲ ਲਟਕਦੀ ਮਿਲੀ। ਅੰਕਿਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ:  ਭੁੱਖਮਰੀ ਦੀ ਕਗਾਰ 'ਤੇ ਪੰਜਾਬ, 'ਆਪ' ਦਾ ਦਿੱਲੀ ਮਾਡਲ ਪੰਜਾਬ 'ਚ ਨਹੀਂ ਹੋਵੇਗਾ ਸਫ਼ਲ: ਅਨਿਲ ਵਿਜ

ਪਤਨੀ ਦੀ ਖ਼ੁਦਕੁਸ਼ੀ ਦਾ ਸਦਮਾ ਸਹਿਣ ਨਾ ਕਰ ਸਕਣ ਕਾਰਨ ਨਿਖਿਲ ਨੇ ਵੀਰਵਾਰ ਸਵੇਰੇ ਕਰੀਬ 7 ਵਜੇ ਖ਼ੁਦਕੁਸ਼ੀ ਕਰ ਲਈ। ਨਿਖਿਲ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਦਾ ਕਹਿਣਾ ਹੈ ਕਿ ਅਜੇ ਖ਼ੁਦਕੁਸ਼ੀ ਦੇ ਪਿੱਛੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਦੋਵੇਂ ਪਤੀ-ਪਤਨੀ ਮਾਨਸਿਕ ਸੰਕਟ ’ਚੋਂ ਲੰਘ ਰਹੇ ਸਨ ਅਤੇ ਦੋਹਾਂ ਵਿਚ ਝਗੜਾ ਹੁੰਦਾ ਰਹਿੰਦਾ ਸੀ। ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ :  ਕਸ਼ਮੀਰੀਆਂ ਦੇ ਬੁਲੰਦ ਹੌਂਸਲੇ; ਜੰਮੂ-ਕਸ਼ਮੀਰ ਪੁਲਸ ’ਚ ਭਰਤੀ ਲਈ ਕੁੜੀਆਂ ਨੂੰ ਮਿਲਿਆ ਸੁਨਹਿਰੀ ਮੌਕਾ


author

Tanu

Content Editor

Related News