ਛੇੜਖਾਣੀ ਦੇ ਮਾਮਲੇ ''ਚ ਡਾਕਟਰ ਕੀਤਾ ਗਿਫ੍ਰਤਾਰ

Friday, Sep 01, 2017 - 02:17 PM (IST)

ਛੇੜਖਾਣੀ ਦੇ ਮਾਮਲੇ ''ਚ ਡਾਕਟਰ ਕੀਤਾ ਗਿਫ੍ਰਤਾਰ

ਜੰਮੂ— ਜੰਮੂ ਦੇ ਮਸ਼ਹੂਰ ਨਿਊਰੋਲੋਜਿਸਟ ਡਾ. ਬੋਧ ਰਾਜ ਕੁੰਡਲ ਨੂੰ ਛੇੜਖਾਣੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਆਪਣੇ ਹੀ ਕਲੀਨਿਕ 'ਚ ਮਰੀਜ ਨਾਲ ਗਲਤ ਵਿਹਾਰ ਕਰਨ ਦਾ ਦੋਸ਼ ਹੈ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਸਟੇਸ਼ਨ ਬਕਸ਼ੀ ਨਗਰ 'ਚ ਰਿਤੂ ਦੇਵੀ ਪੁੱਤਰੀ ਲਾਲ ਮਾਨ ਸਿੰਘ ਨਿਵਾਸੀ ਰਿਆਸੀ ਨੇ ਲਿਖਤੀ ਸ਼ਿਕਾਇਤ 'ਚ ਡਾਕਟਰ 'ਤੇ ਉਨ੍ਹਾਂ ਨਾਲ ਛੇੜਖਾਣੀ ਕਰਨ ਦਾ ਦੋਸ਼ ਲਗਾਇਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਡਾਕਟਰ ਨੂੰ ਉਸ ਦੇ ਕਲੀਨਿਕ ਤੋਂ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਵੀ ਸੂਚਨਾ ਮਿਲੀ ਹੈ ਕਿ ਡਾਕਟਰ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ। 
ਜ਼ਿਕਰਯੋਗ ਹੈ ਕਿ ਜੰਮੂ ਮੈਡੀਕਲ ਕਾਲਜ ਦੀ ਇਕ ਵਿਦਿਆਰਥਣ ਨੇ ਵੀ ਡਾਕਟਰ 'ਤੇ ਛੇੜਖਾਣੀ ਦਾ ਦੋਸ਼ ਲਗਾਇਆ ਸੀ।


Related News