Viral msg : ਕਸ਼ਮੀਰ ''ਚ ਪਲਾਟ ਲੈਣ ਦੀ ਨਾ ਕਰੋ ਕਾਹਲੀ, ਪੀਓਕੇ ''ਚ ਮਿਲ ਸਕਦੈ ਹੋਰ ਸਸਤਾ ਪਲਾਟ

Monday, Aug 05, 2019 - 04:36 PM (IST)

Viral msg : ਕਸ਼ਮੀਰ ''ਚ ਪਲਾਟ ਲੈਣ ਦੀ ਨਾ ਕਰੋ ਕਾਹਲੀ, ਪੀਓਕੇ ''ਚ ਮਿਲ ਸਕਦੈ ਹੋਰ ਸਸਤਾ ਪਲਾਟ

ਨਵੀਂ ਦਿੱਲੀ (ਏਜੰਸੀ)- ਕਸ਼ਮੀਰ 'ਤੇ ਸਰਕਾਰ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਵੀ ਕਈ ਤਰ੍ਹਾਂ ਦੇ ਕੁਮੈਂਟ ਅਤੇ ਪੋਸਟ ਵਾਇਰਲ ਕੀਤੇ ਜਾ ਰਹੇ ਹਨ। ਕੋਈ ਉਥੇ ਪਲਾਟ ਵੇਚਣ ਵਿੱਚ ਲੱਗਾ ਹੈ ਤਾਂ ਕੋਈ ਇਸ ਨੂੰ ਸੋਮਵਾਰ ਨਾਲ ਜੋੜ ਕੇ ਆਪਣੀ ਗੱਲ ਕਹਿਣ ਲੱਗਾ ਹੈ। ਕਿਸੇ ਨੇ ਅਮਿਤ ਸ਼ਾਹ ਨੂੰ ਮੋਟਾ ਭਾਈ ਪ੍ਰਾਪਰਟੀ ਡੀਲਰ ਬਣਾ ਦਿੱਤਾ ਤਾਂ ਕਿਸੇ ਨੇ ਕਿਹਾ ਕਿ ਥੋੜਾ ਸੰਜਮ ਰੱਖੋ ਹੋ ਸਕਦਾ ਹੈ ਕਿ ਕੁਝ ਦਿਨਾਂ ਬਾਅਦ ਪੀਓਕੇ ਵਿਚ ਇਸ ਤੋਂ ਵੀ ਸਸਤਾ ਪਲਾਟ ਮਿਲ ਜਾਵੇ। ਟਵਿੱਟਰ 'ਤੇ ਕੁਝ ਲੋਕਾਂ ਨੇ ਪੀ.ਐਮ. ਨਰਿੰਦਰ ਮੋਦੀ ਦੀ ਉਸ ਤਸਵੀਰ ਨੂੰ ਵੀ ਟਵੀਟ ਕੀਤਾ ਜਿਸ ਵਿਚ ਪੀ.ਐਮ. ਨਰਿੰਦਰ ਮੋਦੀ ਧਰਨੇ 'ਤੇ ਬੈਠੇ ਸਨ ਅਤੇ ਉਨ੍ਹਾਂ ਦੇ ਪਿੱਛੇ ਲੱਗੇ ਬੈਨਰ 'ਤੇ ਲਿਖਿਆ ਸੀ ਧਾਰਾ 370 ਹਟਾਈ ਜਾਵੇ। ਕਈ ਲੋਕ ਮੀਮਸ ਬਣਾ ਕੇ ਵੀ ਉਸ ਨੂੰ ਫਾਰਵਰਡ ਕਰ ਰਹੇ ਹਨ। ਲੋਕਾਂ ਨੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਟਵਿੱਟਰ 'ਤੇ ਧਾਰਾ 370 ਟਾਪ ਟ੍ਰੈਂਡ ਵਿਚ ਆ ਗਿਆ।

PunjabKesari

ਸੋਸ਼ਲ ਮੀਡੀਆ 'ਤੇ ਲੋਕ ਇਸ ਫੈਸਲੇ ਨੂੰ ਬਿਹਤਰ ਦੱਸ ਰਹੇ ਹਨ ਤਾਂ ਕੁਝ ਕਸ਼ਮੀਰ 'ਤੇ ਹੋਣ ਵਾਲੇ ਬਦਲਾਅ ਦੱਸ ਰਹੇ ਹਨ। ਸੋਸ਼ਲ ਮੀਡੀਆ 'ਚ ਹੁਣ ਸਰਕਾਰ ਜੰਮੂ-ਕਸ਼ਮੀਰ 'ਤੇ ਅੱਗੇ ਕੀ ਫੈਸਲਾ ਲਵੇਗੀ ਇਸ ਨੂੰ ਲੈ ਕੇ ਵੀ ਕਿਆਸਅਰਾਈਆਂ ਚੱਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਫੈਸਲੇ ਨੂੰ ਲੈ ਕੇ ਕੀ ਕਰ ਰਹੇ ਹਨ। ਕਸ਼ਮੀਰ ਵਿਚ ਪਲਾਟ ਲੈਣ ਵਿਚ ਕੋਈ ਕਾਹਲੀ ਨਾ ਕਰੋ, ਕੀ ਪਤਾ ਪੀਓਕੇ ਵਿਚ ਸਸਤਾ ਪਲਾਟ ਮਿਲ ਜਾਵੇ, ਸੰਜਮ ਰੱਖੋ। ਕਾਨਫੀਡੈਂਸ ਦੀ ਵੀ ਹੱਦ ਹੁੰਦੀ ਹੈ ਹੁਣੇ-ਹੁਣੇ ਇਕ ਪ੍ਰਾਪਰਟੀ ਡੀਲਰ ਦਾ ਫੋਨ ਆਇਆ, ਕਸ਼ਮੀਰ ਵਿਚ ਪਲਾਟ ਚਾਹੀਦਾ ਹੈ ਤਾਂ ਦੱਸੋ। ਸਾਵਨ ਦਾ ਪਹਿਲਾ ਸੋਮਵਾਰ- ਚੰਦਰਯਾਨ-2, ਸਾਵਨ ਦਾ ਦੂਜਾ ਸੋਮਵਾਰ 3 ਤਲਾਕ ਮੁਕਤ, ਅੱਜ ਸਾਵਨ ਦਾ ਤੀਜਾ ਸੋਮਵਾਰ 370- 35ਏ, ਹਰ ਹਰ ਮਹਾਦੇਵ।


author

Sunny Mehra

Content Editor

Related News