DMDK ਦੇ ਸੰਸਥਾਪਕ ਵਿਜੇਕਾਂਤ ਦਾ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਦੇਹਾਂਤ

Thursday, Dec 28, 2023 - 01:03 PM (IST)

DMDK ਦੇ ਸੰਸਥਾਪਕ ਵਿਜੇਕਾਂਤ ਦਾ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਦੇਹਾਂਤ

ਚੇਨਈ- ਡੀ.ਐੱਮ.ਡੀ.ਕੇ. ਦੇ ਸੰਸਥਾਪਕ-ਨੇਤਾ ਅਤੇ ਅਭਿਨੇਤਾ ਵਿਜੇਕਾਂਤ ਦਾ ਚੇਨਈ 'ਚ ਦੇਹਾਂਤ ਹੋ ਗਿਆ ਹੈ। 71 ਸਾਲਾ ਵਿਜੇਕਾਂਤ ਨੂੰ ਕੋਵਿਡ-19 ਦੇ ਸੰਕਰਮਣ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਿਹਤ ਵਿਗੜਨ ਤੋਂ ਬਾਅਦ ਵਿਜੇਕਾਂਤ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ ਪਰ ਆਖੀਰ 'ਚ ਅਭਿਨੇਤਾ ਅਤੇ ਫਿਰ ਨੇਤਾ ਬਣੇ ਵਿਜੇਕਾਂਤ ਦਾ ਦੇਹਾਂ ਹੋ ਗਿਆ। ਉਨ੍ਹਾਂ ਨੇ ਚੇਨਈ ਦੇ ਹਸਪਤਾਲ 'ਚ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ- ਇਸ ਸੂਬੇ 'ਚ 1 ਜਨਵਰੀ ਤੋਂ 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਮੁੱਖ ਮੰਤਰੀ ਨੇ ਕੀਤਾ ਐਲਾਨ

ਦੱਸ ਦੇਈਏ ਕਿ ਵਿਜੇਕਾਂਤ ਨੂੰ 26 ਦਸੰਬਰ ਨੂੰ ਨਿਯਮਿਤ ਸਿਹਤ ਜਾਂਚ ਲਈ ਹਸਪਤਾਲ 'ਚ ਦਾਖਲ ਕਰਵਾਇਾ ਗਿਆ ਸੀ। ਉਸ ਸਮੇਂ ਪਾਰਟੀ ਨੇ ਕਿਹਾ ਸੀ ਕਿ ਵਿਜੇਕਾਂਤ ਦੀ ਸਿਹਤ ਠੀਕ ਹੈ। ਉਹ ਜਾਂਚ ਤੋਂ ਬਾਅਦ ਘਰ ਪਰਤ ਆਉਣਗੇ। ਕੋਵਿਡ ਨਾਲ ਪੀੜਤ ਹੋਣ ਤੋਂ ਬਾਅਦ ਵਿਜੇਕਾਂਤ ਦੀ ਸਿਹਤ ਵਿਗੜ ਗਈ ਸੀ। ਸਾਹ ਲੈਣ 'ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਡੀ.ਐੱਮ.ਡੀ.ਕੇ. ਮੁਖੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਪਰ ਕੋਵਿਡ ਨਾਲ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ- ਸ਼ਰਾਬੀਆਂ 'ਤੇ ਮਿਹਰਬਾਨ ਸੁੱਖੂ ਸਰਕਾਰ! ਨਸ਼ੇ 'ਚ ਝੂਮਣ ਵਾਲਿਆਂ ਨੂੰ ਜੇਲ੍ਹ ਨਹੀਂ ਇੱਥੇ ਪਹੁੰਚਾਏਗੀ ਪੁਲਸ


author

Rakesh

Content Editor

Related News