ਮੋਢੇ ’ਤੇ ਹੱਥ ਰੱਖਣ ਵਾਲੇ ਕਾਂਗਰਸੀ ਵਰਕਰ ਨੂੰ ਡੀ.ਕੇ. ਸ਼ਿਵਕੁਮਾਰ ਨੇ ਮਾਰਿਆ ਥੱਪੜ

Sunday, Jul 11, 2021 - 05:20 AM (IST)

ਮੋਢੇ ’ਤੇ ਹੱਥ ਰੱਖਣ ਵਾਲੇ ਕਾਂਗਰਸੀ ਵਰਕਰ ਨੂੰ ਡੀ.ਕੇ. ਸ਼ਿਵਕੁਮਾਰ ਨੇ ਮਾਰਿਆ ਥੱਪੜ

ਬੈਂਗਲੁਰੂ : ਕਰਨਾਟਕ ’ਚ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਨੇ ਸ਼ਨੀਵਾਰ ਨੂੰ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ ਅਤੇ ਗੁੱਸੇ ਵਿਚ ਕਿਹਾ,‘‘ਤੁਹਾਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ।’’ ਇਹ ਘਟਨਾ ਮਾਂਡਯਾ ਦੇ ਜ਼ਿਲਾ ਹੈੱਡਕੁਆਰਟਰ ਕਸਬੇ ਵਿਚ ਹੋਈ। ਸ਼ਿਵਕੁਮਾਰ ਸਾਬਕਾ ਮੰਤਰੀ ਤੇ ਸੰਸਦ ਮੈਂਬਰ ਜੀ. ਐੱਮ. ਗੌੜਾ ਦਾ ਹਾਲ-ਚਾਲ ਜਾਣਨ ਲਈ ਆਏ ਸਨ।

ਸ਼ਿਵਕੁਮਾਰ ਨੇ ਉੱਥੇ ਮੌਜੂਦਾ ਕੈਮਰਾਮੈਨ ਨੂੰ ਇਸ ਘਟਨਾ ਦੀ ਫੁਟੇਜ ਮਿਟਾਉਣ ਲਈ ਵੀ ਕਿਹਾ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਵਿਚ ਸ਼ਿਵਕੁਮਾਰ ਨੂੰ ਇਕ ਵਿਅਕਤੀ ਵਲੋਂ ਉਨ੍ਹਾਂ ਦੇ ਨੇੜੇ ਜਾ ਕੇ ਨਾਲ-ਨਾਲ ਤੁਰਨ ਅਤੇ ਛੂਹਣ ਦੀ ਕੋਸ਼ਿਸ਼ ਕਾਰਨ ਗੁੱਸੇ ਵਿਚ ਆਉਂਦੇ ਵੇਖਿਆ ਜਾ ਸਕਦਾ ਹੈ। ਜਿਸ ਵਿਅਕਤੀ ਨੂੰ ਥੱਪੜ ਪਿਆ, ਉਹ ਪਾਰਟੀ ਦਾ ਹੀ ਵਰਕਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਨਾਲ ਗੰਭੀਰ ਹੋ ਸਕਦੈ ਕੋਰੋਨਾ

ਘਟਨਾ ਦੀ ਵੀਡੀਓ ਟਵੀਟ ਕਰਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੀ. ਟੀ. ਰਵੀ ਨੇ ਲਿਖਿਆ–‘‘ਸ਼ਿਵਕੁਮਾਰ ਨੇ ਜਨਤਾ ਸਾਹਮਣੇ ਆਪਣੇ ਪਾਰਟੀ ਵਰਕਰ ਨੂੰ ਥੱਪੜ ਮਾਰ ਦਿੱਤਾ। ਜੇ ਕੋਤਵਾਲ ਰਾਮਚੰਦਰ ਦੇ ਸਾਬਕਾ ਚੇਲੇ ਆਪਣੇ ਪਾਰਟੀ ਵਰਕਰਾਂ ਨਾਲ ਅਜਿਹਾ ਵਤੀਰਾ ਕਰਦੇ ਹਨ ਤਾਂ ਕੋਈ ਵੀ ਕਲਪਨਾ ਕਰ ਸਕਦਾ ਹੈ ਕਿ ਉਹ ਦੂਜਿਆਂ ਨਾਲ ਕੀ ਕਰਨਗੇ। ਰਾਹੁਲ ਗਾਂਧੀ ਨੇ ਸ਼ਿਵਕੁਮਾਰ ਨੂੰ ਹਿੰਸਾ ਦਾ ਲਾਇਸੈਂਸ ਦਿੱਤਾ ਹੋਇਆ ਹੈ। ਵਰਣਨਯੋਗ ਹੈ ਕਿ ਕੋਤਵਾਲ ਰਾਮਚੰਦਰ 1970 ਤੋਂ 1980 ਦਰਮਿਆਨ ਬੈਂਗਲੁਰੂ ’ਚ ਅੰਡਰਵਰਲਡ ਦਾ ਡੌਨ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News