ਡੀ.ਕੇ. ਸ਼ਿਵਕੁਮਾਰ ਨੂੰ ਨਿਆਂਇਕ ਹਿਰਾਸਤ, ਮੈਡੀਕਲ ਤੋਂ ਬਾਅਦ ਤਿਹਾੜ ਜੇਲ ਭੇਜਣ ਦਾ ਫੈਸਲਾ
Tuesday, Sep 17, 2019 - 07:32 PM (IST)

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਡੀ.ਕੇ. ਸ਼ਿਵਕੁਮਾਰ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਡੀ.ਕੇ. ਸ਼ਿਵ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਕੱਲ੍ਹ ਵੀ ਸੁਣਵਾਈ ਜਾਰੀ ਰਹੇਗੀ। ਉਥੇ ਹੀ ਮੈਡੀਕਲ ਲਈ ਸ਼ਿਵਕੁਮਾਰ ਨੂੰ ਆਰ.ਐੱਮ.ਐੱਲ. ਹਸਪਤਾਲ ਲਿਜਾਇਆ ਜਾਵੇਗਾ। ਮੈਡੀਕਲ ਜਾਂਚ ਤੋਂ ਬਾਅਦ ਡੀ.ਕੇ. ਸ਼ਿਵਕੁਮਾਰ ਨੂੰ ਤਿਹਾੜ ਜੇਲ ਭੇਜੇ ਜਾਣ 'ਤੇ ਫੈਸਲਾ ਹੋਵੇਗਾ। ਦਰਅਸਲ ਮਨੀ ਲਾਂਡਰਿੰਗ ਕੇਸ 'ਚ ਡੀ.ਕੇ. ਸ਼ਿਵਕੁਮਾਰ ਨੂੰ ਈ.ਡੀ. ਨੇ ਗ੍ਰਿਫਤਾਰ ਕੀਤਾ ਸੀ।