ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

Friday, Nov 13, 2020 - 01:48 PM (IST)

ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਤੇਜ਼ ਰਫ਼ਤਾਰ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਪਾਨੀਪਤ ਦੇ ਬਾਹਰ ਬਾਈਪਾਸ ਦਾ ਹੈ, ਜਿੱਥੇ ਇਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ 'ਚ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਦੋਂ ਕਿ ਨੌਜਵਾਨ ਨਾਲ ਮੋਟਰਸਾਈਕਲ 'ਤੇ ਸਵਾਰ ਉਸ ਦੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ, ਜਿਸ ਦਾ ਪਾਨੀਪਤ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਮੌਤ ਖਿੱਚ ਲਿਆਈ ਮਾਮੇ ਦੇ ਘਰ, ਖੁਸ਼ੀ 'ਚ ਝੂਮ ਰਹੀ 5 ਸਾਲ ਦੀ ਬੱਚੀ ਨੂੰ ਮਿਲੀ ਦਰਦਨਾਕ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਆਪਣੀ ਮਾਂ ਨਾਲ ਆਪਣੇ ਪਿੰਡ ਮਦੀਨਾ 'ਚ ਦੀਵਾਲੀ 'ਤੇ ਜੋਤ ਜਗਾਉਣ ਲਈ ਗਿਆ ਸੀ। ਜਿੱਥੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ, ਜਿਵੇਂ ਹੀ ਉਹ ਡਾਹਰ ਬਾਈਪਾਸ ਨੇੜੇ ਪਹੁੰਚੇ, ਇਕ ਟਰੈਕਟਰ ਟਰਾਲੀ 'ਚ ਉਨ੍ਹਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਸਚਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸਚਿਨ ਪਾਨੀਪਤ ਦੇ ਸਾਈਂ ਕਾਲੋਨੀ 'ਚ ਰਹਿੰਦਾ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਸਚਿਨ ਦੀ ਲਾਸ਼ ਕਬਜ਼ੇ 'ਚ ਲੈ ਕੇ ਪਾਨੀਪਤ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਵਾ ਦਿੱਤੀ ਹੈ। ਮੌਕੇ 'ਤੇ ਫਰਾਰ ਟਰੈਕਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਘਰ 'ਚ ਪਤੀ-ਪਤਨੀ ਅਤੇ ਡੇਢ ਸਾਲਾ ਬੱਚੀ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਦੱਸ ਦੇਈਏ ਕਿ ਕੱਲ ਯਾਨੀ ਵੀਰਵਾਰ ਨੂੰ ਪਾਨੀਪਤ 'ਚ ਹੀ 5 ਸਾਲਾ ਬੱਚੀ ਵੀ ਤੇਜ਼ ਰਫ਼ਤਾਰ ਕਾਰ ਦੀ ਸ਼ਿਕਾਰ ਹੋ ਗਈ ਸੀ। ਦਰਅਸਲ ਹਰਸ਼ਿਤਾ ਆਟੋ ਰਾਹੀਂ ਆਪਣੇ ਮਾਤਾ-ਪਿਤਾ ਨਾਲ ਮਾਮਾ ਦੇ ਘਰ ਜਾ ਰਹੀ ਸੀ। ਜਿਵੇਂ ਹੀ ਹਰਸ਼ਿਤਾ ਦੇ ਪਿਤਾ ਆਟੋ ਤੋਂ ਉਤਰ ਕੇ ਕਿਰਾਇਆ ਦੇਣ ਲੱਗੇ ਤਾਂ ਮਾਸੂਮ ਬੱਚੀ ਖੁਸ਼ੀ ਨਾਲ ਆਪਣੇ ਮਾਮਾ ਦੇ ਘਰ ਵੱਲ ਦੌੜੀ ਤਾਂ ਇਕ ਦਮ ਈਕੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਹਰਸ਼ਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ


author

DIsha

Content Editor

Related News