ਨੇਤਰਹੀਨ ਦੇ ਜਜ਼ਬੇ ਨੂੰ ਸਲਾਮ, ਕਮਜ਼ੋਰੀ ਨੂੰ ਬਣਾਇਆ ਆਪਣੀ ਤਾਕਤ

01/19/2020 5:35:49 PM

ਸ਼ਾਹਜਹਾਂਪੁਰ (ਵਾਰਤਾ)— 'ਮੰਜ਼ਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ। ਖੰਭਾ ਤੋਂ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ।' ਕਿਸੇ ਸ਼ਾਇਰ ਦੀ ਇਹ ਲਾਈਨਾਂ ਸ਼ਾਹਜਹਾਂਪੁਰ ਦੇ ਦਿਵਯਾਂਗ 'ਤੇ ਬਿਲਕੁਲ ਸਟੀਕ ਬੈਠਦੀਆਂ ਹਨ, ਜਿਸ ਨੇ ਨੇਤਰਹੀਨਤਾ ਨੂੰ ਆਪਣੀ ਤਾਕਤ ਬਣਾ ਲਿਆ। ਜ਼ਿਲਾ ਅਧਿਕਾਰੀ ਦਫਤਰ ਵਿਚ ਕੁਰਸੀ ਬੁਣਨ ਦਾ ਕੰਮ ਕਰਨ ਵਾਲੇ ਵਿਨੋਦ ਦਾ ਹੁਨਰ ਦੇਖ ਕੇ ਹਰ ਕੋਈ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਵਿਨੋਦ ਦੀ ਇਸ ਕਲਾ ਨੂੰ ਦੇਖ ਕੇ ਕੋਈ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਦੋਹਾਂ ਅੱਖਾਂ ਤੋਂ ਦੁਨੀਆ ਨੂੰ ਦੇਖ ਨਹੀਂ ਸਕਦਾ। ਉਸ ਦੇ ਹੁਨਰ ਅਤੇ ਹੱਥਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਅੱਖਾਂ ਦੀ ਰੋਸ਼ਨੀ ਹੱਥਾਂ 'ਚ ਉਤਰ ਆਈ ਹੈ।

ਵਿਨੋਦ ਦੂਜੇ ਕਾਰੀਗਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੁੰਦਰ ਕੁਰਸੀ ਬੁਣ ਸਕਦੇ ਹਨ। ਸੀਤਾਪੁਰ ਜ਼ਿਲੇ ਦੇ ਵਾਸੀ ਵਿਨੋਦ ਦੀ ਖੁਸ਼ੀ ਮੌਕੇ ਕੀਤੀ ਗਈ ਫਾਇਰਿੰਗ ਦੌਰਾਨ ਅੱਖਾਂ ਦੀ ਰੋਸ਼ਨੀ ਚੱਲੀ ਗਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੀ ਸੀ। ਵਿਨੋਦ ਨੂੰ ਇਕ ਸਮੇਂ ਅਜਿਹਾ ਲੱਗਾ ਸੀ ਜਿਵੇਂ ਉਸ ਦੇ ਜਿਊਣ ਦਾ ਮਕਸਦ ਹੀ ਖਤਮ ਹੋ ਗਿਆ ਹੋਵੇ ਪਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਆਪਣੀ ਇਸ ਕਮਜ਼ੋਰੀ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਬਣਾਉਣਗੇ। ਵਿਨੋਦ ਨੇ ਲਖਨਊ ਵਿਚ ਨੇਤਰਹੀਨ ਕਾਲਜ 'ਚ ਦਾਖਲਾ ਲੈ ਕੇ ਉੱਥੇ ਕੁਰਸੀ ਦੀ ਬੁਣਾਈ ਦਾ ਕੰਮ ਸਿੱਖਿਆ। ਇਸ ਤੋਂ ਇਲਾਵਾ ਉਸ ਨੇ ਬਾਂਸੁਰੀ, ਹਾਰਮੋਨੀਅਮ ਅਤੇ ਤਬਲਾ ਵੀ ਸਿੱਖਿਆ। 1999 ਵਿਚ ਉਨ੍ਹਾਂ ਨੂੰ ਦਿਵਯਾਂਗ ਕੋਟੋ ਵਿਚ ਕੁਰਸੀ ਬੁਣਨ ਦੀ ਸਰਕਾਰੀ ਨੌਕਰੀ ਮਿਲ ਗਈ। ਵਿਨੋਦ ਸਾਰੇ ਦਿਵਯਾਂਗ ਨੂੰ ਆਪਣਾ ਹੌਂਸਲਾ ਮਜ਼ਬੂਤ ਰੱਖਣ ਦੀ ਅਪੀਲ ਕਰ ਰਹੇ ਹਨ।


Tanu

Content Editor

Related News