ਜੰਮੂ ਕਸ਼ਮੀਰ ਦੇ ਖੇਡ ਵਿਭਾਗ ਨੇ ਸ਼੍ਰੀਨਗਰ ’ਚ ਸ਼ੁਰੂ ਕੀਤੇ ਜ਼ਿਲ੍ਹਾ ਪੱਧਰੀ ਮੁਕਾਬਲੇ

Sunday, Sep 19, 2021 - 12:20 PM (IST)

ਜੰਮੂ ਕਸ਼ਮੀਰ ਦੇ ਖੇਡ ਵਿਭਾਗ ਨੇ ਸ਼੍ਰੀਨਗਰ ’ਚ ਸ਼ੁਰੂ ਕੀਤੇ ਜ਼ਿਲ੍ਹਾ ਪੱਧਰੀ ਮੁਕਾਬਲੇ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਯੂਥ ਸੇਵਾ ਅਤੇ ਖੇਡ ਵਿਭਾਗ ਨੇ ਸ਼੍ਰੀਨਗਰ ’ਚ ਪੰਚਾਇਤ, ਇੰਟਰ ਜ਼ੋਨ ਜ਼ਿਲ੍ਹਾ ਪੱਧਰ ’ਤੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਮਕਸਦ ਨੌਜਵਾਨਾਂ ’ਚ ਖੇਡਾਂ ਨੂੰ ਉਤਸ਼ਾਹ ਦੇਣਾ ਅਤੇ ਖੇਡ ਦੇ ਖੇਤਰ ’ਚ ਕਰੀਅਰ ਸਥਾਪਤ ਕਰਨ ਦੇ ਮੌਕਿਆਂ ਨੂੰ ਸੌਖਾ ਬਣਾਉਣਾ ਹੈ, ਨਾਲ ਹੀ ਨਵੀਂ ਪ੍ਰਤਿਭਾ ਨੂੰ ਵੀ ਲੱਭਣਾ ਹੈ। ਇਹ ਇਸ ਸਾਲ ਓਲੰਪਿਕ ’ਚ ਦੇਸ਼ ਨੂੰ ਕਈ ਤਮਗੇ ਜਿੱਤਣ ਤੋਂ ਬਾਅਦ ਆਇਆ ਹੈ। ਮੁਕਾਬਲਿਆਂ ਦੀ ਦੀ ਲੜੀ ਦਾ ਉਦਘਾਟਨ ਸਮਾਰੋਹ ਸ਼੍ਰੀਨਗਰ ਦੇ ਅਮਰ ਸਿੰਘ ਕਾਲਜ ’ਚ ਆਯੋਜਿਤ ਕੀਤਾ ਗਿਆ। ਕਬੱਡੀ, ਵਾਲੀਬਾਲ ਸਮੇਤ ਹੋਰ ਕਈ ਖੇਡ ਮੁਕਾਬਲੇ ਆਯੋਜਿਤ ਕੀਤੇ ਗਏ। ਯੂਥ ਸੇਵਾ ਅਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਆਲੋਕ ਕੁਮਾਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,‘‘ਇਸ ਦਾ ਮਕਸਦ ਖਿਡਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਖੇਡ ਗਤੀਵਿਧੀਆਂ ’ਚ ਸ਼ਾਮਲ ਕਰਨਾ ਹੈ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪ੍ਰਤੀਨਿਧੀਤੱਵ ਕਰਨ ਵਾਲੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇਗਾ। ਨੌਜਵਾਨਾਂ ਦੀ ਪ੍ਰਤਿਭਾ ਦਾ ਦੋਹਨ ਕਰਨਾ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨਾ ਸਮੇਂ ਦੀ ਮੰਗ ਹੈ।’’

PunjabKesari

ਇਹ ਪਹਿਲ ਉਨ੍ਹਾਂ ਦੀ ਪ੍ਰਤਿਭਾ ਨੂੰ ਇਕ ਉੱਚੇ ਮੰਚ ’ਤੇ ਪ੍ਰਦਰਸ਼ਿਤ ਕਰਨ ਦੇ ਮੌਕੇ ਦੇ ਰੂਪ ’ਚ ਆਈ ਹੈ। ਪ੍ਰੋਗਰਾਮ ’ਚ ਹਿੱਸਾ ਲੈਣ ਵਾਲੀ ਇੰਸ਼ਾ ਆਮਿਰ ਨੇ ਕਿਹਾ,‘‘ਬੱਚਿਆਂ ਦੀ ਪ੍ਰਤਿਭਾ ਨੂੰ ਅੱਗੇ ਲਿਜਾਉਣ ਲਈ ਇਹ ਇਕ ਚੰਗਾ ਕਦਮ ਹੈ।’’ ਬੱਚਿਆਂ ਨੇ ਇਸ ਪ੍ਰੋਗਰਾਮ ਨੂੰ ਇਕ ਵੱਖ ਨਜ਼ਰੀਏ ਨਾਲ ਵੀ ਦੇਖਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਸਮਾਜਿਕ ਬੁਰਾਈਆਂ ਤੋਂ ਦੂਰ ਰੱਖੇਗਾ। ਇਕ ਖਿਡਾਰੀ ਜ਼ੂਹਾ ਪਰਵੇਜ਼ ਨੇ ਕਿਹਾ,‘‘ਇਸ ਤਰ੍ਹਾਂ ਦੀ ਪਹਿਲ ਨਾਲ ਨੌਜਵਾਨ ਸਮਾਜ ਦੀ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ।’’ ਜ਼ੂਹਾ ਨੇ ਕਿਹਾ,‘‘ਮੈਂ ਅਸਲ ’ਚ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦੀ ਹਾਂ। ਸਾਨੂੰ ਪਹਿਲਾਂ ਇਸ ਤਰ੍ਹਾਂ ਦੇ ਆਯੋਜਨਾਂ ’ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ ਹੈ।’’ ਬੱਚਿਆਂ ਨੇ ਵੀ ਇਸ ਪਹਿਲ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ’ਚ ਸ਼ਾਮਲ ਇਕ ਨੌਜਵਾਨ ਤੰਜ਼ੀਨਾ ਨੇ ਕਿਹਾ,‘‘ਮੈਂ ਆਯੋਜਕਾਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ। ਇਸ ਤਰ੍ਹਾਂ ਦੇ ਆਯੋਜਨਾਂ ਨਾਲ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਵੱਧ ਮੌਕਾ ਮਿਲ ਰਿਹਾ ਹੈ।’’ ਇਕ ਹੋਰ ਨੌਜਵਾਨ ਅਜ਼ਹਰ ਵਾਨੀ ਨੇ ਕਿਹਾ,‘‘ਜੇਕਰ ਇਸ ਤਰ੍ਹਾਂ ਦੇ ਆਯੋਜਨ ਜ਼ਿਆਦਾ ਵਾਰ ਹੁੰਦੇ ਹਨ ਤਾਂ ਜੋ ਬੱਚੇ ਆਪਣੇ ਘਰਾਂ ’ਚ ਵਿਸ਼ਵਾਸ ਕਰ ਰਹੇ ਹਨ, ਉਹ ਵੀ ਅੱਗੇ ਵੱਧ ਕੇ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News