ਦੇਸ਼ ''ਚ ਖੁੱਲ੍ਹਿਆ ਪਹਿਲਾਂ ''ਦਿਸ਼ਾ'' ਮਹਿਲਾ ਪੁਲਸ ਥਾਣਾ

02/09/2020 5:37:37 PM

ਵਿਜਵਾੜਾ—ਆਂਧਰਾ ਪ੍ਰਦੇਸ਼ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਪਹਿਲ ਕੀਤੀ ਹੈ। ਇਸ ਪਹਿਲ ਦੇ ਤਹਿਤ ਰਾਜਮੁੰਦਰੀ 'ਚ ਦੇਸ਼ ਦਾ ਪਹਿਲਾਂ 'ਦਿਸ਼ਾ' ਮਹਿਲਾ ਪੁਲਸ ਥਾਣਾ ਖੋਲ੍ਹਿਆ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਸ਼ਨੀਵਾਰ ਨੂੰ ਇਸ ਦਾ ਉਦਘਾਟਨ ਕੀਤਾ। ਸੂਬੇ 'ਚ 18 'ਦਿਸ਼ਾ' ਪੁਲਸ ਥਾਣੇ ਖੋਲ੍ਹੇ ਜਾਣਗੇ। ਇਹ ਪੁਲਸ ਸਟੇਸ਼ਨ 24 ਘੰਟੇ ਕੰਮ ਕਰੇਗਾ। ਦਿਸ਼ਾ ਕੰਟਰੋਲ ਰੂਮ ਵੀ 24 ਘੰਟੇ ਕੰਮ ਕਰਨਗੇ। ਇਸ ਦੇ ਲਈ 52 ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਮਹਿਲਾ ਪੁਲਸ ਸਟੇਸ਼ਨ ਦਾ ਨਾਂ ਤੇਲੰਗਾਨਾ 'ਚ ਪਿਛਲੇ ਸਾਲ ਜੀਉਂਦੀ ਸਾੜੀ ਗਈ ਜਬਰ ਜ਼ਨਾਹ ਪੀੜਤਾਂ ਦਿਸ਼ਾਂ ਦੇ ਨਾਂ 'ਤੇ ਰੱਖਿਆ ਗਿਆ ਹੈ। ਡੀ.ਜੀ.ਪੀ ਗੌਤਮ ਸਵਾਂਗ ਨੇ ਦੱਸਿਆ ਹੈ ਕਿ ਤੇਲੰਗਾਨਾ 'ਚ ਦਸੰਬਰ 'ਚ ਹੋਏ 'ਦਿਸ਼ਾ' ਜਬਰ ਜ਼ਨਾਹ ਅਤੇ ਹੱਤਿਆ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਨੇ ਦਿਸ਼ਾ ਐਕਟ ਲਿਆਉਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ-'ਜਬਰ ਜ਼ਨਾਹ ਅਤੇ ਹੱਤਿਆ ਦੇ ਦੋਸ਼ੀਆਂ ਨੂੰ 21 ਦਿਨਾਂ 'ਚ ਮੌਤ ਦੀ ਸਜ਼ਾ ਦਿਵਾਉਣ ਲਈ ਦਿਸ਼ਾ ਐਕਟ 2019 ਕਾਨੂੰਨ ਬਣਾਇਆ ਜਾਵੇਗਾ।' ਆਂਧਰਾ ਪ੍ਰਦੇਸ਼ ਨੇ ਏ.ਪੀ. ਦਿਸ਼ਾ ਐਕਟ 2019 ਪ੍ਰਸਤਾਵ ਪਾਸ ਕਰ ਰਾਸ਼ਟਰਪਤੀ ਕੋਲ ਭੇਜਿਆ ਸੀ। 

ਥਾਣੇ 'ਚ ਫੋਰੈਂਸਿਕ ਲੈਬ ਅਤੇ ਵਿਸ਼ੇਸ਼ ਅਦਾਲਤ ਵੀ-
ਦਿਸ਼ਾ ਥਾਣੇ 'ਚ ਮਾਮਲੇ ਦੀ ਜਾਂਚ ਤੋਂ ਇਲਾਵਾ ਫੋਰੈਂਸਿਕ ਲੈਬ ਅਤੇ ਵਿਸ਼ੇਸ਼ ਅਦਾਲਤ ਹੋਵੇਗੀ। ਅਦਾਲਤ 'ਚ 21 ਦਿਨਾਂ 'ਚ ਮਾਮਲੇ ਦੀ ਸੁਣਵਾਈ ਪੂਰੀ ਕੀਤੀ ਜਾਵੇਗੀ। ਦੋਸ਼ੀਆਂ ਖਿਲਾਫ ਦਿਸ਼ਾ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਸਖਤ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦਿਸ਼ਾ ਐਪ ਅਤੇ ਵਿਸ਼ੇਸ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਜਾਣਗੇ। ਰੂਮ ਵੀ ਸਥਾਪਿਤ ਕੀਤੇ ਜਾਣਗੇ।

PunjabKesari


Iqbalkaur

Content Editor

Related News