ਤੇਜਾਬ ਸੁੱਟਣ ਦੀ ਧਮਕੀ ਦੇ ਕੇ ਕੀਤਾ ਗੰਦਾ ਕੰਮ

07/21/2017 3:32:33 PM

ਅੰਬਾਲਾ — ਅੰਬਾਲਾ ਕੈਂਟ 'ਚ ਇਕ ਨਾਬਾਲਗ ਲੜਕੀ ਨੂੰ ਤੇਜਾਬ ਸੁੱਟਣ ਦਾ ਡਰ ਦਿਖਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਦਾ ਦੋਸ਼ ਹੈ ਕਿ ਗੁਆਂਢ 'ਚ ਰਹਿਣ ਵਾਲੇ ਲੜਕੇ ਨੇ ਉਸ ਉੱਤੇ ਤੇਜਾਬ ਸੁੱਟਣ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਫਿਰ ਉਸ ਨਾਲ ਬਲਾਤਕਾਰ ਕੀਤਾ। ਦੋਸ਼ ਹੈ ਕਿ ਬਲੈਕਮੇਲਿੰਗ ਤੋਂ ਤੰਗ ਆ ਕੇ ਲੜਕੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਥਾਣੇ ਮਾਮਲਾ ਦਰਜ ਕਰਵਾਇਆ। ਅੰਬਾਲਾ ਕੈਂਟ ਦੇ ਡੀ.ਐਸ.ਪੀ. ਸੁਰੇਸ਼ ਕੌਸ਼ਿਕ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


Related News