‘ਤੇਰਾ ਮੁਝਸੇ ਹੈ ਪਹਿਲੇ ਕਾ ਨਾਤਾ ਕੋਈ...’ ਕੋਰੋਨਾ ਨਾਲ ਤੜਫ ਰਹੀ ਮਾਂ ਲਈ ਪੁੱਤ ਨੇ ਗਾਇਆ ਆਖ਼ਰੀ ਗੀਤ

Thursday, May 13, 2021 - 12:43 PM (IST)

‘ਤੇਰਾ ਮੁਝਸੇ ਹੈ ਪਹਿਲੇ ਕਾ ਨਾਤਾ ਕੋਈ...’ ਕੋਰੋਨਾ ਨਾਲ ਤੜਫ ਰਹੀ ਮਾਂ ਲਈ ਪੁੱਤ ਨੇ ਗਾਇਆ ਆਖ਼ਰੀ ਗੀਤ

ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ’ਚ ਤਬਾਹੀ ਮਚਾ ਰੱਖੀ ਹੈ। ਭਾਵੇਂ ਹੀ ਹੁਣ ਭਾਰਤ ’ਚ ਕੇਸਾਂ ਦੀ ਰਫ਼ਤਾਰ ਥੋੜ੍ਹੀ ਮੱਠੀ ਪੈਣ ਲੱਗੀ ਹੈ ਪਰ ਮੌਤਾਂ ਦੀ ਗਿਣਤੀ ’ਚ ਇਜ਼ਾਫਾ ਹੋਣ ਲੱਗਾ ਹੈ। ਇਸ ਮਹਾਮਾਰੀ ਨੇ ਕਈ ਥਾਂ ਤਾਂ ਪੂੁਰੇ ਪਰਿਵਾਰ ਹੀ ਉਜਾੜ ਕੇ ਰੱਖ ਦਿੱਤੇ ਤਾਂ ਕਿਤੇ ਮਾਸੂਮ ਬੱਚੇ ਅਨਾਥ ਹੋ ਗਏ ਹਨ। ਇਸ ਦਰਮਿਆਨ ਇਕ ਪੁੱਤਰ ਨੇ ਵੀ ਆਪਣੀ ਮਾਂ ਨੂੰ ਗੁਆ ਦਿੱਤਾ ਪਰ ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਉਸ ਨੇ ਜੋ ਕੀਤਾ, ਉਸ ਨੂੰ ਜਾਣ ਕੇ ਹਰ ਕਿਸੇ ਦੀ ਅੱਖ ਨਮ ਹੋ ਜਾਵੇਗੀ। 

PunjabKesariਦਰਅਸਲ ਦੀਪਸ਼ਿਖਾ ਘੋਸ਼ ਨਾਂ ਦੀ ਇਕ ਡਾਕਟਰ ਨੇ ਇਕ ਬਹੁਤ ਦੀ ਭਾਵੁਕ ਕਰ ਦੇਣ ਵਾਲਾ ਵਾਕਿਆ ਆਪਣੇ ਟਵਿੱਟਰ ਪੇਜ਼ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਅੱਜ ਮੈਂ ਆਪਣਾ ਕੰਮ ਖਤਮ ਕਰਨ ਤੋਂ ਪਹਿਲਾਂ ਇਕ ਕੋਵਿਡ ਮਰੀਜ਼ ਦੇ ਰਿਸ਼ਤੇਦਾਰ ਨੂੰ ਫੋਨ ਕਾਲ ਕੀਤੀ, ਜੋ ਸ਼ਾਇਦ ਹੀ ਹੁਣ ਬਚ ਸਕੇ। ਅਸੀਂ ਆਪਣੇ ਹਸਪਤਾਲ ਵਿਚ ਇਸ ਤਰ੍ਹਾਂ ਦੇ ਲੋਕਾਂ ਲਈ ਇਹ ਚੀਜ਼ਾਂ ਆਮ ਤੌਰ ’ਤੇ ਕਰਦੇ ਹਾਂ। ਕੋਵਿਡ ਮਰੀਜ਼ ਦੇ ਪੁੱਤਰ ਨੇ ਮੇਰੇ ਤੋਂ ਕੁਝ ਮਿੰਟ ਮੰਗੇ ਸਨ। ਉਸ ਨੇ ਆਪਣੀ ਮਰਦੀ ਹੋਈ ਮਾਂ ਲਈ ਇਕ ਗੀਤ ਗਾਇਆ। 

PunjabKesari

ਦੀਪਸ਼ਿਖਾ ਨੇ ਅੱਗੇ ਲਿਖਿਆ ਕਿ ਉਸ ਪੁੱਤਰ ਨੇ ‘ਮੇਰਾ ਤੁਝਸੇ ਹੈ ਪਹਿਲੇ ਕਾ ਨਾਤਾ ਕੋਈ...’ ਗੀਤ ਗਾਇਆ। ਮੈਂ ਉੱਥੇ ਫੋਨ ਫੜ ਕੇ ਖੜ੍ਹੀ ਸੀ ਅਤੇ ਉਸ ਦੀ ਮਾਂ ਅਤੇ ਉਸ ਨੂੰ ਗਾਉਂਦੇ ਹੋਏ ਵੇਖ ਰਹੀ ਸੀ। ਮੇਰੇ ਨੇੜੇ ਨਰਸਾਂ ਆ ਕੇ ਚੁੱਪਚਾਪ ਖੜ੍ਹੀਆਂ ਹੋ ਗਈਆਂ। ਡਾਕਟਰ ਨੇ ਦੱਸਿਆ ਕਿ ਮਰੀਜ਼ ਦਾ ਪੁੱਤਰ ਗਾਉਂਦੇ ਹੋਏ ਇਕ ਦਮ ਟੁੱਟ ਗਿਆ ਪਰ ਉਸ ਨੇ ਗੀਤ ਨੂੰ ਪੂਰਾ ਕੀਤਾ। ਉਸ ਨੇ ਮੇਰੇ ਤੋਂ ਆਪਣੀ ਮਾਂ ਬਾਰੇ ਪੁੱਛਿਆ। ਸ਼ੁਕਰੀਆ ਕਿਹਾ ਅਤੇ ਫੋਨ ਕਾਲ ਕੱਟ ਦਿੱਤੀ। ਉਨ੍ਹਾਂ ਨੇ ਅੱਗੇ ਲਿਖਿਆ ਕਿ ਇਸ ਗੀਤ ਨੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਲਈ ਬਦਲ ਦਿੱਤਾ। ਮੈਨੂੰ ਤਾਂ ਇਹ ਗੀਤ ਹਮੇਸ਼ਾ ਯਾਦ ਰਹੇਗਾ।

PunjabKesari


author

Tanu

Content Editor

Related News