ਦਿਗਵਿਜੇ ਨੇ ਬਾਟਲਾ ਹਾਊਸ ਮੁਕਾਬਲੇ ਨੂੰ ਦੱਸਿਆ ਫਰਜ਼ੀ, ਕਿਹਾ- ਆਪਣੀ ਗੱਲ ''ਤੇ ਹਾਂ ਕਾਇਮ

05/24/2016 5:07:55 PM

ਨਵੀਂ ਦਿੱਲੀ— ਦਿੱਲੀ ਵਿਚ ਬਾਟਲਾ ਹਾਊਸ ਮੁਕਾਬਲਾ ਮਾਮਲੇ ਵਿਚ ਸ਼ਾਮਲ ਰਹੇ ਅੱਤਵਾਦੀਆਂ ਦੀ ਪਛਾਣ ਦਾ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਇਸ ਮੁਕਾਬਲੇ ਨੂੰ ਫਰਜ਼ੀ ਦੱਸਣ ਵਾਲੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਉਹ ਆਪਣੀ ਗੱਲ ''ਤੇ ਕਾਇਮ ਹਨ। ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨੇ ਹਾਲ ਹੀ ''ਚ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਦੋ ਅੱਤਵਾਦੀਆਂ ਦੀ ਪਛਾਣ ਦਿੱਲੀ ''ਚ 2008 ''ਚ ਹੋਏ ਬਾਟਲਾ ਹਾਊਸ ਮੁਕਾਬਲੇ ਦੇ ਸ਼ੱਕੀਆਂ ਦੇ ਰੂਪ ਵਿਚ ਹੋਈ ਹੈ। ਇਹ ਦੋਵੇਂ ਅੱਤਵਾਦੀ ਇੰਡੀਅਨ ਮੁਜਾਹੀਦੀਨ ਦੇ ਮੈਂਬਰ ਹਨ।
ਰਾਜਨਾਥ ਨੇ ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ''ਚ ਕਿਹਾ, ''''ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ  ਬਾਟਲਾ ਹਾਊਸ ਮੁਕਾਬਲਾ ਫਰਜ਼ੀ ਸੀ ਅਤੇ ਅੱਜ ਵੀ ਆਪਣੀ ਗੱਲ ''ਤੇ ਕਾਇਮ ਹਾਂ। ਹੁਣ ਮਾਮਲੇ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਨੂੰ ਸਿੱਧ ਕਰਨਾ ਹੈ ਕਿ ਸੱਚਾਈ ਕੀ ਹੈ? ਦਿਗਵਿਜੇ ਨੇ ਕਿਹਾ ਕਿ ਉਹ ਇਸ ਮੁਕਾਬਲੇ ਨੂੰ ਫਰਜ਼ੀ ਇਸ ਲਈ ਮੰਨਦੇ ਹਨ ਕਿ ਕਿਸੇ ਦੇ ਸਿਰ ਉੱਪਰੋਂ 5 ਗੋਲੀਆਂ ਨਹੀਂ ਮਾਰੀਆਂ ਜਾ ਸਕਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਮਾਮਲੇ ਨੂੰ ਲੈ ਕੇ ਸ਼ੱਕ ਜ਼ਾਹਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਘਟਨਾ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਸੀ। ਵੀਡੀਓ ਦੇ ਜਨਤਕ ਹੋਣ ਤੋਂ ਬਾਅਦ ਭਾਜਪਾ ਪਾਰਟੀ ਨੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ''ਤੇ ਤਿੱਖਾ ਹਮਲਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇਤਾ ਮੁੱਖਤਾਰ ਅੱਬਾਸ ਨਕਵੀ ਨੇ ਇਸ ਮੁੱਦੇ ''ਤੇ ਕਾਂਗਰਸ ਤੋਂ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।


Tanu

News Editor

Related News