ਇਹ ਹੈ ਡਿਜੀਟਲ ਭਿਖਾਰੀ, ਨਕਦੀ ਨਾ ਹੋਣ ’ਤੇ ਕਹਿੰਦਾ ਹੈ Paytm ਕਰੋ, ਖਰੀਦਣਾ ਚਾਹੁੰਦਾ ਹੈਲੀਕਾਪਟਰ

08/10/2022 6:00:39 PM

ਸਾਗਰ- ਮੱਧ ਪ੍ਰਦੇਸ਼ ’ਚ ਭਿਖਾਰੀ ਵੀ ਹੁਣ ਹਾਈਟੈੱਕ ਹੋ ਗਏ ਹਨ। ਸਾਗਰ ਜ਼ਿਲ੍ਹੇ ’ਚ ਇਕ ਭਿਖਾਰੀ ਅਜਿਹਾ ਵੀ ਹੈ, ਜਿਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਪੇਟੀਐਮ (Paytm) ਜ਼ਰੀਏ ਲੋਕਾਂ ਤੋਂ ਭੀਖ ਲੈਂਦਾ ਹੈ। 80 ਸਾਲ ਦੀ ਉਮਰ ’ਚ ਇਹ ਭਿਖਾਰੀ ਤਕਨਾਲੋਜੀ ਫਰੈਂਡਲੀ ਹੈ। ਜੇਕਰ ਲੋਕਾਂ ਕੋਲ ਨਕਦੀ  ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਹਿੰਦਾ ਹੈ ਕਿ Paytm ਕਰੋ। 

ਇਹ ਵੀ ਪੜ੍ਹੋ- ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ

ਭਿਖਾਰੀ ਦੇ ਕਮੰਡਲੁ 'ਤੇ ਪੇਟੀਐਮ ਦਾ ਨੰਬਰ ਲਿਖਿਆ ਹੁੰਦਾ ਹੈ, ਜਿਸ 'ਤੇ ਲੋਕ ਦਾਨ ਕਰਦੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਭਿਖਾਰੀ ਦਾ ਨਾਂ ਝੁੰਝੁਨ ਬਾਬਾ ਹੈ। ਇਸ ਪੈਸੇ ਨਾਲ ਇਹ ਭਿਖਾਰੀ ਹੈਲੀਕਾਪਟਰ ਖਰੀਦਣਾ ਚਾਹੁੰਦਾ ਹੈ। ਦਰਅਸਲ ਕਿਸੇ ਨੇ ਭਿਖਾਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ। ਇਸ ’ਚ ਉਹ ਦਾਅਵਾ ਕਰਦਾ ਹੈ ਕਿ ਭੀਖ ਦੇ ਪੈਸਿਆਂ ਤੋਂ ਉਸ ਨੇ ਲੱਖਾਂ ਦੀ ਜਾਇਦਾਦ ਬਣਾਈ ਹੈ। ਉਹ ਮੱਧ ਪ੍ਰਦੇਸ਼ ਦੇ ਕੁਝ ਵੱਡੇ ਸ਼ਹਿਰਾਂ ’ਚ ਆਪਣੀ ਜਾਇਦਾਦ ਹੋਣ ਦੀ ਗੱਲ ਕਰਦਾ ਹੈ। ਜਦੋਂ ਉਹ ਭੀਖ ਮੰਗਦੇ ਵਿਖਾਈ ਦਿੱਤਾ ਤਾਂ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ। 

ਇਹ ਵੀ ਪੜ੍ਹੋ-  ਕੇਂਦਰ ਸਰਕਾਰ ’ਤੇ ਵਰ੍ਹੇ ਵਰੁਣ ਗਾਂਧੀ, ਬੋਲੇ- ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣਾ ਸ਼ਰਮਨਾਕ

ਹੈਲੀਕਾਪਟਰ ਖਰੀਦਣ ਦੀ ਕਰ ਰਿਹਾ ਹੈ ਗੱਲ

ਬਾਬਾ ਵੀਡੀਓ ’ਚ ਹੈਲੀਕਾਪਟਰ ਖਰੀਦਣ ਦੀ ਗੱਲ ਕਰ ਰਿਹਾ ਹੈ। ਜਦੋਂ ਲੋਕ ਨਕਦੀ ਨਹੀਂ ਹੈ ਕਹਿੰਦੇ ਹਨ ਤਾਂ ਬਾਬਾ ਫਟਾਫਟ ਆਪਣਾ ਪੇਟੀਐਮ ਨੰਬਰ ਦੱਸਦਾ ਹੈ। ਬਾਬਾ ਦਾ ਕਹਿਣਾ ਹੈ ਕਿ ਉਸ ਨੇ ਭੀਖ ਮੰਗ ਕੇ ਬਹੁਤ ਕਮਾਈ ਕੀਤੀ ਹੈ। ਇਸ ’ਚ ਸ਼ਰਮ ਦੀ ਕੋਈ ਗੱਲ ਨਹੀਂ ਹੈ। ਬਾਬਾ ਨੂੰ ਲੱਗਦਾ ਹੈ ਕਿ ਭੀਖ ਮੰਗਣ ’ਚ ਗਲਤ ਕੀ ਹੈ। ਉਹ ਆਪਣੇ ਪੁੱਤਰ ਨੂੰ ਵੀ ਭੀਖ ਦੇ ਪੈਸੇ ਦੇ ਕੇ ਉਸ ਦੀ ਮਦਦ ਕਰਨ ਦੀ ਗੱਲ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਨਿਤੀਸ਼ ਕੁਮਾਰ ਨੇ 8ਵੀਂ ਵਾਰ ਸੰਭਾਲੀ ਬਿਹਾਰ ਦੀ ਸੱਤਾ ਦੀ ‘ਚਾਬੀ’, ਚੁੱਕੀ CM ਅਹੁਦੇ ਦੀ ਸਹੁੰ

10-50 ਲੱਖ ਜੋੜੇ ਜ਼ਿਆਦਾ ਨਹੀਂ-

ਝੁੰਝੁਨ ਬਾਬਾ ਦਾ ਕਹਿਣਾ ਹੈ ਕਿ ਜ਼ਿਆਦਾ ਨਹੀਂ 10-50 ਲੱਖ ਇਕੱਠੇ ਹੋਏ ਹਨ। ਇੰਦੌਰ ਸਮੇਤ ਕਈ ਸ਼ਹਿਰਾਂ ’ਚ ਮਕਾਨ ਹਨ ਪਰ ਹੈਲੀਕਾਪਟਰ ਲੈਣ ਦੀ ਇੱਛਾ ਹੈ। ਅਜੇ ਨਹੀਂ ਪਰ ਬਾਅਦ ’ਚ ਜਦੋਂ ਪੈਸਾ ਹੋ ਜਾਵੇਗਾ, ਉਦੋਂ ਲਵਾਂਗਾ। ਜਦੋਂ ਬਾਬਾ ਨੇ ਪੈਸੇ ਮੰਗੇ ਅਤੇ ਵੀਡੀਓ ਬਣਾਉਣ ਵਾਲਿਆਂ ਨੇ ਨਹੀਂ ਦਿੱਤੇ ਤਾਂ ਪੇਟੀਐਮ ਕਰਨ ਦੀ ਗੱਲ ਆਖ ਦਿੱਤੀ। ਸਟੀਲ ਦੇ ਡੱਬੇ ’ਤੇ ਪੇਟੀਐਮ ਨੰਬਰ ਵੀ ਮੌਜੂਦ ਸੀ।


Tanu

Content Editor

Related News