ਡਾਇਮੰਡ ਦਾ ਵਪਾਰੀ ਆਪਣੇ ਵਰਕਰਾਂ ਨੂੰ ਬੋਨਸ ''ਚ ਦੇਵੇਗਾ ਕਾਰਾਂ ਅਤੇ ਮਕਾਨ

10/27/2016 4:57:38 PM

 ਸੂਰਤ—ਦੇਸ਼ ਦੀਆਂ ਜ਼ਿਆਦਾਤਰ ਕੰਪਨੀਆਂ ਹਰ ਸਾਲ ਦੀਵਾਲੀ ਦੇ ਮੌਕੇ ਵਰਕਰਾਂ ਨੂੰ ਬੋਨਸ ਦਿੰਦੀਆਂ ਹਨ। ਇਸ ਬੋਨਸ ''ਚ ਵੱਖ-ਵੱਖ ਤਰ੍ਹਾਂ ਦੇ ਤੋਹਫੇ, ਨਕਦੀ, ਮਿਠਾਈਆਂ ਜਾਂ ਹੋਰ ਵਸਤਾਂ ਸ਼ਾਮਲ ਹੁੰਦੀਆਂ ਹਨ। ਸੂਰਤ ਦੇ ਇਕ ਡਾਇਮੰਡ ਵਪਾਰੀ ਨੇ ਆਪਣੇ ਵਰਕਰਾਂ ਨੂੰ ਇਕ ਵਿਲੱਖਣ ਤੋਹਫਾ ਦੇਣ ਦਾ ਐਲਾਨ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਵਜੀ ਭਾਈ ਢੋਲਕੀਆ ਨਾਮੀ ਇਸ ਵਪਾਰੀ ਦੀ ਡਾਇਮੰੰਡ ਕੰਪਨੀ ਨੇ ਵਧੀਆ ਕੰਮ ਦੇ ਆਧਾਰ ''ਤੇ 1716 ਵਰਕਰਾਂ ਨੂੰ ਬੋਨਸ ਦੇਣ ਲਈ ਚੁਣਿਆ ਹੈ। ਇਨ੍ਹਾਂ ''ਚੋਂ 1660 ਵਰਕਰਾਂ ਨੂੰ 51 ਕਰੋੜ ਦੀ ਕੀਮਤ ਦੀਆਂ 1260 ਕਾਰਾਂ ਅਤੇ 400 ਮਕਾਨ ਦਿੱਤੇ ਜਾਣਗੇ। ਬਾਕੀ ਦੇ 56 ਵਰਕਰਾਂ ਨੂੰ ਗਹਿਣੇ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ 2014 ''ਚ ਸਵਜੀ ਭਾਈ ਨੇ ਆਪਣੀ ਕੰਪਨੀ ਦੇ 1312 ਵਰਕਰਾਂ ਨੂੰ 491 ਕਾਰਾਂ 200 ਮਕਾਨ ਅਤੇ ਗਹਿਣੇ ਬੋਨਸ ਦੇ ਰੂਪ ''ਚ ਵੰਡੇ ਸਨ। ਇਸ ਸਾਲ ਜਿਨ੍ਹਾਂ ਵਰਕਰਾਂ ਨੂੰ ਬੋਨਸ ਦਿੱਤਾ ਜਾਣਾ ਹੈ ਉਨ੍ਹਾਂ ''ਚ ਪਿਛਲੀ ਵਾਰ ਦੇ ਵਰਕਰ ਸ਼ਾਮਲ ਨਹੀਂ ਹੋਣਗੇ। ਢੋਲਕੀਆ ਦੀ ਕੰਪਨੀ ਹਰੇ ਕ੍ਰਿਸ਼ਨਾ ਐਕਸਪੋਟ ''ਚ ਕੁੱਲ ਮਿਲਾ ਕੇ 5500 ਵਰਕਰ ਕੰਮ ਕਰਦੇ ਹਨ।


Related News