ਸ਼ੂਗਰ ਦੇ ਮਰੀਜ਼ ਖਾ ਸਕਦੇ ਹਨ ਪਨੀਰ

01/30/2020 9:49:33 PM

ਨਵੀਂ ਦਿੱਲੀ (ਸ. ਟ.) ਪਨੀਰ ਹਰ ਉਮਰ ਦੇ ਲੋਕਾਂ ਦੀ ਪਸੰਦ ਹੁੰਦਾ ਹੈ। ਬੱਚੇ ਵੀ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਪਨੀਰ ਵਿਚ ਫੈਟ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਉਹ ਇਸ ਦਾ ਸੇਵਨ ਘੱਟ ਕਰਦੇ ਹਨ। ਅਸਲ ਵਿਚ ਪਨੀਰ ਇਕ ਹੈਲਦੀ ਫੂਡ ਹੈ ਅਤੇ ਇਸ ਵਿਚ ਬਹੁਤ ਸਾਰੇ ਨਿਊਟ੍ਰੀਸ਼ਨਸ ਹੁੰਦੇ ਹਨ, ਜੋ ਸਾਡੇ ਸਰੀਰ ਲਈ ਫਾਇਦੇਮੰਦ ਹੈ। ਪਨੀਰ ਕਈ ਤਰ੍ਹਾਂ ਦਾ ਹੁੰਦਾ ਹੈ, ਕਿਹੜਾ ਪਨੀਰ ਖਾਣਾ ਤੁਹਾਡੇ ਲਈ ਬਿਹਤਰ ਹੋਵੇਗਾ ਅਤੇ ਕੀ ਹਨ ਇਸ ਦੇ ਫਾਇਦੇ, ਜਾਣਦੇ ਹਾਂ...

ਪੌਸ਼ਟਿਕ ਤੱਤਾਂ ਨਾਲ ਹੈ ਭਰਪੂਰ-
ਆਰ. ਐੱਮ. ਐੱਲ. ਆਈ. ਹਸਪਤਾਲ ਦੀ ਫਿਜ਼ੀਸ਼ਨ ਡਾ. ਪੂਨਮ ਤਿਵਾੜੀ ਕਹਿੰਦੀ ਹੈ ਕਿ ਖਾਣ 'ਚ ਜਿੰਨਾ ਟੇਸਟੀ ਹੁੰਦਾ ਹੈ, ਉਨਾ ਹੀ ਸਿਹਤਮੰਦ ਫੂਡ ਹੈ। ਇਹ ਦੰਦਾਂ ਤੋਂ ਲੈ ਕੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਬਾਡੀ ਸੈੱਲਜ਼ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ। ਇਸ ਤੋਂ ਇਲਾਵਾ ਜ਼ਿੰਕ, ਫਾਸਫਾਰਸ, ਸੋਡੀਅਮ ਅਤੇ ਮੈਗਨੀਸ਼ੀਅਮ ਜਿਹੇ ਮਿਨਰਲਸ ਵੀ ਹੁੰਦੇ ਹਨ।

ਸ਼ੂਗਰ ਨੂੰ ਦੂਰ ਰੱਖਦਾ ਹੈ-
ਅਮੇਰਿਕਨ ਜਨਰਲ ਆਫ ਕਲੀਨਿਕਲ ਨਿਉੂਟ੍ਰੀਸ਼ਨ ਵਿਚ ਛਪੀ ਸਟੱਡੀ ਦੀ ਮੰਨੀਏ ਤਾਂ ਹਰ ਦਿਨ ਲਗਭਗ 45 ਗ੍ਰਾਮ ਪਨੀਰ ਖਾਣ ਨਾਲ ਟਾਈਪ-2 ਸ਼ੂਗਰ ਹੋਣ ਦਾ ਖਤਰਾ 10 ਫੀਸਦੀ ਤੱਕ ਘੱਟ ਜਾਂਦਾ ਹੈ। ਇਸ ਵਿਚ ਮੌਜੂਦ ਸੈਚੁਰੇਟਡ ਫੈਟ ਟਾਈਪ 2 ਸ਼ੂਗਰ ਹੋਣ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ।

ਗੁਡ ਕੋਲੈਸਟ੍ਰੋਲ ਵਧਾਉਂਦਾ ਹੈ ਪਨੀਰ
ਜੇਕਰ ਤੁਸੀਂ ਹਰ ਦਿਨ ਸਨੈਕ ਦੇ ਤੌਰ ’ਤੇ ਥੋੜ੍ਹ ਜਿਹਾ ਪਨੀਰ ਖਾ ਲਓ ਤਾਂ ਤੁਹਾਡਾ ਕੋਲੈਸਟ੍ਰੋਲ ਘੱਟ ਹੋ ਸਕਦਾ ਹੈ। ਪਨੀਰ ਵਿਚ ਮੌਜੂਦ ਫੈਟ ਤੁਹਾਡੇ ਸਰੀਰ ਲਈ ਫਾਇਦੇਮੰਦ ਹੈ, ਜੋ ਗੁੱਡ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਹਾਰਟ ਡਿਜ਼ੀਜ਼ ਦੇ ਨਾਲ-ਨਾਲ ਸਟ੍ਰੋਕ ਜਿਹੇ ਖਤਰੇ ਨੂੰ ਵੀ ਘੱਟ ਕਰਦਾ ਹੈ। ਪਨੀਰ ਖਾਣ ਨਾਲ ਸਰੀਰ ਵਿਚ ਮੌਜੂਦ ਬੈਡ ਕੋਲੈਸਟ੍ਰੋਲ ਘੱਟ ਹੁੰਦੇ ਹਨ।

ਭੁੱਖ ਨੂੰ ਕੰਟਰੋਲ ਕਰਨ ਤੇ ਭਾਰ ਘਟਾਉਣ ’ਚ ਸਹਾਈ
ਪਨੀਰ ਵਿਚ ਕੈਲਸ਼ੀਅਮ, ਪ੍ਰੋਟੀਨ ਤੇ ਫਾਸਫੋਰਸ ਦੀ ਮਾਤਰਾ ਕਾਫੀ ਹੁੰਦੀ ਹੈ, ਇਸ ਲਈ ਇਹ ਡਾਈਜੇਸ਼ਨ ਵਿਚ ਮਦਦ ਕਰਦਾ ਹੈ ਅਤੇ ਅੰਤੜੀਆਂ ਨੂੰ ਵੀ ਹੈਲਦੀ ਰੱਖਦਾ ਹੈ। ਪਨੀਰ ਖਾਣ ਤੋਂ ਬਾਅਦ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ, ਜਿਸ ਨਾਲ ਅਨਹੈਲਦੀ ਚੀਜ਼ਾਂ ਖਾਣ ਦੀ ਪ੍ਰਵਿਰਤੀ ਘਟਦੀ ਹੈ। ਜਦੋਂ ਤੁਸੀਂ ਘੱਟ ਖਾਓਗੇ ਤਾਂ ਭਾਰ ਘਟਾਉਣ ਵਿਚ ਵੀ ਮਦਦ ਮਿਲੇਗੀ।

ਮੋਜ਼ਰੈਲਾ ਚੀਜ਼-
ਮੋਜ਼ਰੈਲਾ ਚੀਜ਼ ਕਾਫੀ ਸਾਫਟ ਤੇ ਸਫੈਦ ਰੰਗ ਦਾ ਹੁੰਦਾ ਹੈ। ਇਸ ਵਿਚ ਬਾਕੀ ਪਨੀਰ ਦੀ ਤੁਲਨਾ 'ਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਪਨੀਰ ਵਿਚ ਹੋਰ ਪਨੀਰ ਦੇ ਮੁਕਾਬਲੇ ਸੋਡੀਅਮ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਪਨੀਰ ਵਿਚ ਬੈਕਟੀਰੀਆ ਹੁੰਦੇ ਹਨ, ਜੋ ਪ੍ਰੋਬਾਯਾਟਿਕ ਦੇ ਰੂਪ ਵਿਚ ਕੰਮ ਕਰਦੇ ਹਨ ਤੇ ਅੰਤੜੀਆਂ ਲਈ ਇਹ ਕਾਫੀ ਫਾਇਦੇਮੰਦ ਹੈ।

ਫੇਟਾ ਚੀਜ਼-
ਇਹ ਪਨੀਰ ਕਾਫੀ ਨਰਮ ਅਤੇ ਸੁਆਦ ਵਿਚ ਹਲਕਾ ਨਮਕੀਨ ਹੁੰਦਾ ਹੈ। ਇਹ ਆਮ ਤੌਰ ’ਤੇ ਬੱਕਰੀ ਜਾਂ ਭੇਡ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਨਮਕੀਨ ਪਾਣੀ ਵਿਚ ਪੈਕ ਕੀਤਾ ਜਾਂਦਾ ਹੈ ਤੇ ਇਸ ਵਿਚ ਸੋਡੀਅਮ ਦੀ ਮਾਤਰਾ ਕਾਫੀ ਹੁੰਦੀ ਹੈ।

ਪਰਮੇਜਾਨ ਚੀਜ਼-
ਪਰਮੇਜਾਨ ਇਟਲੀ ਤੋਂ ਆਉਣ ਵਾਲਾ ਹਾਰਡ ਚੀਜ਼ ਹੈ ਅਤੇ ਇਹ ਕੱਚੇ ਅਤੇ ਅਨਪੈਸ਼ਚਰਾਈਜ਼ਡ ਦੁੱਧ ਤੋਂ ਬਣਦਾ ਹੈ। ਇਸ ਪਨੀਰ ਨੂੰ ਬਣਨ ਵਿਚ ਲਗਭਗ 1 ਸਾਲ ਦਾ ਸਮਾਂ ਲੱਗਦਾ ਹੈ। ਇਸ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ। ਇਸ ਵਿਚ ਓਮੇਗਾ 3 ਫੈਟੀ ਐਸਿਡ ਵੀ ਪਾਇਆ ਜਾਂਦਾ ਹੈ।

 


Karan Kumar

Content Editor

Related News