ਧੋਨੀ ਨੇ 'ਪਲ ਦੋ ਪਲ ਕਾ ਸ਼ਾਇਰ ਹੂ' ਕਹਿੰਦੇ ਹੋਏ ਕ੍ਰਿਕਟ ਨੂੰ ਕਿਹਾ 'ਅਲਵਿਦਾ'

Saturday, Aug 15, 2020 - 09:38 PM (IST)

ਧੋਨੀ ਨੇ 'ਪਲ ਦੋ ਪਲ ਕਾ ਸ਼ਾਇਰ ਹੂ' ਕਹਿੰਦੇ ਹੋਏ ਕ੍ਰਿਕਟ ਨੂੰ ਕਿਹਾ 'ਅਲਵਿਦਾ'

ਨਵੀਂ ਦਿੱਲੀ - ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਧੋਨੀ ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ 'ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਦੇ ਨਾਲ ਇਕ ਵੀਡੀਓ ਪੋਸਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿੱਖਿਆ ਕਿ ਤੁਹਾਡੇ (ਲੋਕਾਂ) ਵੱਲੋਂ ਹਮੇਸ਼ਾ ਮਿਲੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ। ਸ਼ਾਮ 7-29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।

 

 
 
 
 
 
 
 
 
 
 
 
 
 
 

Thanks a lot for ur love and support throughout.from 1929 hrs consider me as Retired

A post shared by M S Dhoni (@mahi7781) on Aug 15, 2020 at 7:01am PDT

ਉਨ੍ਹਾਂ ਨੇ ਆਪਣੀ ਇਸ ਪੋਸਟ ਵਿਚ ਆਪਣੇ ਕਰੀਅਰ ਦੇ ਤਮਾਮ ਉਤਾਰ-ਚੜਾਅ ਨੂੰ 'ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਨਾਲ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਦਿਖਾਇਆ। ਇਸ ਦੇ ਨਾਲ ਹੀ ਬੀਤੇ 15-16 ਸਾਲਾਂ ਵਿਚ ਭਾਰਤੀ ਕ੍ਰਿਕਟ ਵਿਚ ਚੱਲਿਆ ਆ ਰਿਹਾ ਧੋਨੀ ਦਾ ਕਰਿਸ਼ਮਾਈ ਯੁੱਗ ਖਤਮ ਹੋ ਗਿਆ ਹੈ। ਹਾਲਾਂਕਿ ਇਸ ਸੀਜ਼ਨ ਆਈ. ਪੀ. ਐੱਲ. ਵਿਚ ਉਹ ਇਕ ਵਾਰ ਫਿਰ ਚੇੱਨਈ ਸੁਪਰ ਕਿੰਗਸ ਵੱਲੋਂ ਮੈਦਾਨ ਵਿਚ ਜਲਵਾ ਦਿਖਾਉਂਦੇ ਦੇਖੇ ਜਾਣਗੇ। ਉਹ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ ਹਨ।

PunjabKesari

ਵਰਲਡ ਕ੍ਰਿਕਟ ਵਿਚ ਵੀ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਈ. ਸੀ. ਸੀ. ਦੀਆਂ ਤਿੰਨੋਂ ਵੱਡੀਆਂ ਟ੍ਰਾਫੀਆਂ 'ਤੇ ਕਬਜ਼ਾ ਜਮਾਇਆ ਹੈ। ਧੋਨੀ ਦੀ ਕਪਤਾਨੀ ਵਿਚ ਭਾਰਤ ਆਈ. ਸੀ. ਸੀ. ਦੀ ਵਰਲਡ-ਟੀ-20 (2007), ਕ੍ਰਿਕਟ ਵਰਲਡ ਕੱਪ (2011 ਵਿਚ) ਅਤੇ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ (2013 ਵਿਚ) ਦਾ ਖਿਤਾਬ ਜਿੱਤ ਚੁੱਕਿਆ ਹੈ। ਧੋਨੀ ਨੇ ਭਾਰਤ ਵੱਲੋਂ 350 ਵਨ-ਡੇਅ ਖੇਡੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 10,773 ਰਨ ਬਣਾਏ। ਵਨ-ਡੇਅ ਕ੍ਰਿਕਟ ਵਿਚ ਧੋਨੀ 10 ਸੈਂਕੜੇ ਅਤੇ 73 ਅਰਧ ਸੈਂਕੜੇ ਬਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਕਟ-ਕੀਪਰ ਦੇ ਤੌਰ 'ਤੇ 321 ਕੈਚ ਫੜੇ ਅਤੇ 123 ਖਿਡਾਰੀਆਂ ਨੂੰ ਸਟੰਪ ਆਊਟ ਕੀਤਾ।

PunjabKesari

ਉਥੇ ਟੀ-20 ਕ੍ਰਿਕਟ ਵਿਚ ਧੋਨੀ ਨੇ ਭਾਰਤ ਵੱਲੋਂ 98 ਮੈਚ ਖੇਡੇ, ਜਿਸ ਵਿਚ ਉਨ੍ਹਾਂ ਨੇ 37 ਤੋਂ ਜ਼ਿਆਦਾ ਔਸਤ ਨਾਲ 1617 ਰਨ ਬਣਾਏ।  ਟੈਸਟ ਕ੍ਰਿਕਟ ਵਿਚ ਐੱਮ. ਐੱਸ. ਧੋਨੀ ਨੇ 2014 ਵਿਚ ਹੀ ਸੰਨਿਆਸ ਲੈ ਲਿਆ ਸੀ। 90 ਟੈਸਟ ਮੈਚਾਂ ਵਿਚ ਧੋਨੀ ਨੇ 38 ਤੋਂ ਜ਼ਿਆਦਾ ਦੀ ਔਸਤ ਨਾਲ 4876 ਰਨ ਬਣਾਏ। ਟੈਸਟ ਮੈਚਾਂ ਵਿਚ ਧੋਨੀ ਨੇ ਵਿਕੇਟ ਦੇ ਪਿੱਛੇ 256 ਕੈਚ ਫੜੇ ਅਤੇ 38 ਸਟੰਪ ਕੀਤੇ। ਬੱਲੇਬਾਜ਼ ਦੇ ਤੌਰ 'ਤੇ ਉਨ੍ਹਾਂ ਨੇ 6 ਸੈਂਕੜੇ ਅਤੇ 33 ਅਰਧ-ਸੈਂਕੜੇ ਜਮਾਏ।

PunjabKesari


author

Khushdeep Jassi

Content Editor

Related News