ਤਿੱਬਤੀ ਧਰਮਗੁਰੂ ਦਲਾਈ ਲਾਮਾ ਨੇ ਲਗਵਾਈ ਕੋਰੋਨਾ ਵੈਕਸੀਨ

Saturday, Mar 06, 2021 - 05:12 PM (IST)

ਤਿੱਬਤੀ ਧਰਮਗੁਰੂ ਦਲਾਈ ਲਾਮਾ ਨੇ ਲਗਵਾਈ ਕੋਰੋਨਾ ਵੈਕਸੀਨ

ਸ਼ਿਮਲਾ- ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਅੱਜ ਯਾਨੀ ਸ਼ਨੀਵਾਰ ਨੂੰ ਕੋਰੋਨਾ ਵੈਕਸੀਨ ਲਗਵਾਈ। ਉਹ ਸ਼ਨੀਵਾਰ ਸਵੇਰੇ ਜੋਨਲ ਹਸਪਤਾਲ ਧਰਮਸ਼ਾਲਾ ਪਹੁੰਚੇ ਅਤੇ ਉੱਥੇ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਤਿੱਬਤੀ ਪ੍ਰਸ਼ਾਸਨ ਨੇ 2 ਮਹੀਨੇ ਪਹਿਲਾਂ ਕੋਰੋਨਾ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸਰਕਾਰ ਨੂੰ ਪ੍ਰਸਤਾਵ ਭੇਜਿਆ ਸੀ। ਵਿਭਾਗ ਦੇ ਪ੍ਰਸਤਾਵ 'ਤੇ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਨੀਵਾਰ ਸਵੇਰੇ ਖੇਤਰੀ ਹਸਪਤਾਲ ਧਰਮਸ਼ਾਲਾ 'ਚ ਦਲਾਈ ਲਾਮਾ ਨੂੰ ਕੋਰੋਨਾ ਟੀਕਾਕਰਨ ਦੀ ਪਹਿਲੀ ਡੋਜ਼ ਦਿੱਤੀ ਗਈ। ਸਖ਼ਤ ਸੁਰੱਖਿਆ ਵਿਚਾਲੇ ਦਲਾਈ ਲਾਮਾ ਨੂੰ ਉਨ੍ਹਂ ਦੇ ਨਿਵਾਸ ਸਥਾਨ ਤੋਂ ਜੋਨਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਨ੍ਹਾਂ ਨੂੰ ਸਵੇਰੇ ਟੀਕਾ ਲਗਾਇਆ ਗਿਆ।

PunjabKesari

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਲਗਵਾਈ ਕੋਰੋਨਾ ਵੈਕਸੀਨ, ਕੀਤੀ ਇਹ ਅਪੀਲ

ਟੀਕਾਕਰਨ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਨੂੰ ਹਸਪਤਾਲ 'ਚ ਹੀ ਆਰਾਮ ਕਰਨ ਦਿੱਤਾ। ਉਸ ਤੋਂ ਬਾਅਦ ਸਿੱਧੇ ਮੈਕਲੋਡਗੰਜ ਸਥਿਤ ਨਿਵਾਸ ਸਥਾਨ ਲਈ ਰਵਾਨਾ ਹੋ ਗਏ। ਕਾਂਗੜਾ ਦੇ ਸੀ.ਐੱਮ.ਓ. ਗੁਰਦਰਸ਼ਨ ਗੁਪਤਾ ਨੇ ਵੈਕਸੀਨੇਸ਼ਨ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਤਿੱਬਤੀ ਧਰਮਗੁਰੂ ਮੈਕਲੋਡਗੰਜ ਸਥਿਤ ਆਪਣੇ ਨਿਵਾਸ ਸਥਾਨ ਤੋਂ ਕਰੀਬ ਸਵਾ ਸਾਲ ਬਾਅਦ ਬਾਹਰ ਆਏ ਅਤੇ ਕੋਰੋਨਾ ਦੀ ਡੋਜ਼ ਲਈ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਾਲੇ ਧਰਮਸ਼ਾਲਾ ਹਸਪਤਾਲ ਲਿਆਂਦਾ ਗਿਆ। ਇਸ ਲਈ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਤਿਆਰੀ ਕਰ ਲਈ ਗਈ ਸੀ ਤਾਂ ਕਿ ਉਨ੍ਹਾਂ ਦੇ ਆਉਣ ਦੀ ਖ਼ਬਰ ਕਿਸੇ ਨੂੰ ਪਤਾ ਨਾ ਲੱਗ ਸਕੇ।

ਇਹ ਵੀ ਪੜ੍ਹੋ : 12 ਸਾਲ ਦੀ ਉਮਰ 'ਚ ਹੋਇਆ ਸੀ ਸਮੂਹਕ ਜਬਰ ਜ਼ਿਨਾਹ, 27 ਸਾਲ ਬਾਅਦ ਦਰਜ ਹੋਇਆ ਮਾਮਲਾ


author

DIsha

Content Editor

Related News