600 ਤੋਂ ਵੱਧ ਲਾਪਤਾ ਲੋਕਾਂ ਨੂੰ ਪਰਿਵਾਰਾਂ ਨਾਲ ਮਿਲਵਾਉਣ ਵਾਲੇ ASI ਦੀ DGP ਨੇ ਕੀਤੀ ਤਾਰੀਫ਼

11/30/2021 4:23:25 PM

ਹਰਿਆਣਾ- ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ ਪੀ.ਕੇ. ਅਗਰਵਾਲ ਨੇ ਪਿਛਲੇ 5 ਸਾਲਾਂ ’ਚ 600 ਤੋਂ ਵੱਧ ਲਾਪਤਾ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਵਾਲੇ ਪੁਲਸ ਅਧਿਕਾਰੀ ਦੀਆਂ ਕੋਸ਼ਿਸ਼ਾਂ ਅਤੇ ਸਮਰਪਣ ਦੀ ਮੰਗਲਵਾਰ ਨੂੰ ਸ਼ਲਾਘਾ ਕੀਤੀ। ਡੀ.ਜੀ.ਪੀ. ਨੇ ਕਿਹਾ ਕਿ ਹਰਿਆਣਾ ਪੁਲਸ ਦੀ ਮਨੁੱਖੀ ਤਸਕਰੀ ਰੋਕੂ ਇਕਾਈ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਰਾਜੇਸ਼ ਕੁਮਾਰ ਨੇ ਸਰਗਰਮ ਪੁਲੀਸਿੰਗ ਦਾ ਇਕ ਉਦਾਹਰਣ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ

ਉਨ੍ਹਾਂ ਕਿਹਾ,‘‘ਪਰਿਵਾਰ ਦੇ ਇਕ ਲਾਪਤਾ ਮੈਂਬਰ ਨੂੰ ਸਾਲਾਂ ਜਾਂ ਮਹੀਨਿਆਂ ਬਾਅਦ ਵਾਪਸ ਪਾਉਣ ਤੋਂ ਜ਼ਿਆਦਾ ਖ਼ੁਸ਼ੀ ਕੀ ਹੋ ਸਕਦੀ ਹੈ।’’ ਹਰਿਆਣਾ ਪੁਲਸ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਡੀ.ਜੀ.ਪੀ. ਨੇ ਕੁਮਾਰ ਦੀ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸਾ ਕੀਤੀ। ਬਿਆਨ ’ਚ ਕਿਹਾ ਗਿਆ ਹੈ,‘‘ਏ.ਐੱਸ.ਆਈ. ਰਾਜੇਸ਼ ਹੁਣ ਤੱਕ 20 ਸੂਬਿਆਂ ਅਤੇ ਤਿੰਨ ਦੇਸ਼ਾਂ ਦੀਆਂ ਜਨਾਨੀਆਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ 600 ਤੋਂ ਵੱਧ ਲਾਪਤਾ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁਕੇ ਹਨ।’’

ਇਹ ਵੀ ਪੜ੍ਹੋ : ਸੰਸਦ ਸੈਸ਼ਨ: ਰਾਜ ਸਭਾ ’ਚ ਵਿਰੋਧੀ ਧਿਰ ਦੇ 12 ਮੈਂਬਰਾਂ ਨੂੰ ਬਾਕੀ ਸੈਸ਼ਨ ਲਈ ਕੀਤਾ ਗਿਆ ਮੁਅੱਤਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ


DIsha

Content Editor

Related News