ਹੈਲਮੇਟ ਪਹਿਨ ਕੇ ਅਮਰਨਾਥ ਯਾਤਰਾ ਕਰਨਗੇ ਸ਼ਰਧਾਲੂ? ਸ਼ਰਾਈਨ ਬੋਰਡ ਨੇ ਦੱਸੀ ਵਜ੍ਹਾ

Thursday, Jun 29, 2023 - 12:42 PM (IST)

ਨੈਸ਼ਨਲ ਡੈਸਕ- ਦੱਖਣੀ ਕਸ਼ਮੀਰ ਹਿਮਾਲਿਆ 'ਚ 3,880 ਮੀਟਰ ਉੱਚੇ ਪਵਿੱਤਰ ਅਮਰਨਾਥ ਗੁਫ਼ਾ ਮੰਦਰ ਦੀ ਸਾਲਾਨਾ ਤੀਰਥ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਨੂੰ ਲੈ ਕੇ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉੱਥੇ ਹੀ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸ.ਏ.ਐੱਸ.ਬੀ.) ਦੇ ਸੀ.ਈ.ਓ. ਮਨਦੀਪ ਕੁਮਾਰ ਭੰਡਾਰੀ ਨੇ ਦੱਸਿਆ ਕਿ ਇਸ ਵਾਰ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਹੈਲਮੇਟ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਮਨਦੀਪ ਕੁਮਾਰ ਭੰਡਾਰੀ ਨੇ ਦੱਸਿਆ  ਕਿ ਯਾਤਰੀਆਂ ਨੂੰ ਸ਼ਰਾਈਨ ਬੋਰਡ ਵਲੋਂ ਮੁਫ਼ਤ 'ਚ ਇਹ ਹੈਲਮੈਟ ਉਪਲੱਬਧ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਯੂਨੀਫਾਰਮ ਸਿਵਲ ਕੋਡ ’ਤੇ ਮਿਲੇ 8.5 ਲੱਖ ਸੁਝਾਅ, ਜਾਣੋ ਕੀ ਹੈ UCC

ਮਨਦੀਪ ਭੰਡਾਰੀ ਨੇ ਦੱਸਿਆ ਕਿ ਯਾਤਰਾ ਮਾਰਗ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਨੂੰ ਧਿਆਨ 'ਚ ਰੱਖ ਕੇ ਕੁਝ ਹਿੱਸਿਆਂ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਹੈ। ਇੱਥੋਂ ਲੰਘਣ 'ਤੇ ਯਾਤਰੀਆਂ ਨੰ ਹੈਲਮੇਟ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਖੱਚਰ ਦੀ ਵਰਤੋਂ ਕਰਨਗੇ, ਉਨ੍ਹਾਂ ਲਈ ਵੀ ਹੈਲਮੇਟ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰਜਿਸਟਰੇਸ਼ਨ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ 'ਚ 10 ਫੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਈਨ ਬੋਰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਯਾਤਰੀਆਂ ਦੇ ਸੁਆਗਤ ਲਈ ਤਿਆਰ ਹੈ। ਤੀਰਥ ਯਾਤਰੀਆਂ ਦਾ ਪਹਿਲਾ ਜੱਥਾ 30 ਜੂਨ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਘਾਟੀ ਲਈ ਰਵਾਨਾ ਹੋ ਰਿਹਾ ਹੈ। ਭੰਡਾਰੀ ਨੇ ਕਿਹਾ ਕਿ ਕਿਸੇ ਵੀ ਤੀਰਥ ਯਾਤਰੀ ਨੂੰ ਰਾਤ ਦੌਰਾਨ ਗੁਫ਼ਾ ਮੰਰ ਕੋਲ ਰਹਿਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਯਾਤਰੀਆਂ ਨੂੰ ਮਹੱਤਵਪੂਰਨ ਸੂਚਨਾਵਾਂ ਤੋਂ ਜਾਣੂ ਕਰਵਾਉਣ ਲਈ ਸਾਰੇ ਕੈਂਪ ਜਨਤਕ ਸੰਬੋਧਨ ਸਿਸਟਮ ਦੇ ਨਾਲ-ਨਾਲ ਵੀਡੀਓ ਵਾਲ ਵੀ ਲਗਾਈ ਗਈ ਹੈ। ਇਸ ਸਾਲ ਯਾਤਰਾ ਲਈ ਕਰੀਬ 5,100 ਵੱਖ ਟਾਇਲਟ ਤਿਆਰ ਕਰਨ ਦੀ ਸੰਯੁਕਤ ਪਹਿਲ ਕੀਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News