ਅਮਰਨਾਥ ਯਾਤਰਾ : ਸ਼ਰਧਾਲੂਆਂ ਨੂੰ ਚੱਕਰਾਂ 'ਚ ਪਾ ਰਿਹਾ ਹੈ ਪ੍ਰਸ਼ਾਸ਼ਨ ਵੱਲੋਂ ਲਗਾਇਆ ਗਿਆ ਬੋਰਡ

07/21/2017 12:14:13 PM

ਪਹਿਲਗਾਮ— ਜ਼ਿਲਾ ਪ੍ਰਸ਼ਾਸ਼ਨ ਨੇ ਯਾਤਰੀਆਂ ਦੀ ਘੱਟਦੀ ਗਿਣਤੀ ਦੇਖਦੇ ਹੋਏ ਕੁਝ ਦਿਨ ਪਹਿਲਾ ਟੋਕਨ ਦੀ ਪ੍ਰਕਿਰਿਆਂ ਬੰਦ ਕਰ ਦਿੱਤੀ ਸੀ। ਜਿਸ ਕਰਕੇ ਟੋਕਨ ਸੈਂਟਰ ਸੰਗਮ ਹਾਲ 'ਚ ਪੂਰੀ ਤਰ੍ਹਾਂ ਕੰਮ ਬੰਦ ਕਰ ਦਿੱਤਾ ਗਿਆ ਸੀ।
ਪ੍ਰਸ਼ਾਸ਼ਨ ਨੇ ਸਰਸਵਤੀ ਧਾਮ ਦੇ ਬਾਹਰ ਟੋਕਨ ਸੈਂਟਰ ਸੰਗਮ ਜਾਣ ਲਈ ਇਕ ਬੋਰਡ ਲਗਾਇਆ ਸੀ, ਜੋ ਅੱਜ ਅਮਰਨਾਥ ਯਾਤਰੀਆਂ ਨੂੰ ਮੁਸ਼ਕਿਲ 'ਚ ਪਾ ਰਿਹਾ ਹੈ। ਕਈ ਯਾਤਰੀ, ਜਿਨ੍ਹਾਂ ਨੇ ਟੋਕਨ ਸੈਂਟਰ ਬੰਦ ਹੋਣ ਦਾ ਸੱਚ ਨਹੀਂ ਪਤਾ, ਉਹ ਬੋਰਡ ਪੜ੍ਹ ਕੇ ਸਿੱਧਾ ਸੰਗਮ ਹਾਲ ਜਾ ਰਹੇ ਹਨ। ਜਦੋਂ ਉੱਥੇ ਜਾ ਸ਼ਰਧਾਲੂਆਂ ਨੂੰ ਹਕੀਕਤ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਫਿਰ ਵਾਪਸ ਆਉਣਾ ਪੈ ਰਿਹਾ ਹੈ। ਇਸ ਸੰਬੰਧ 'ਚ ਕਈ ਯਾਤਰੀਆਂ ਨੇ ਰੋਸ ਵੀ ਜਤਾਇਆ ਹੈ। ਯਾਤਰੀ ਦੀ ਮੰਗ ਕੀਤੀ ਕਿ ਜਾਂ ਤਾਂ ਬੋਰਡ ਢੱਕ ਦਿੱਤਾ ਜਾਵੇ ਤਾਂ ਫਿਰ ਉੱਥੋ ਹਟਾ ਦਿੱਤਾ ਜਾਵੇ।


Related News