ਸ਼ਰਧਾਲੂਆਂ ਨੂੰ ਜਗਨਨਾਥ ਮੰਦਰ ਨਾ ਜਾਣ ਦੀ ਸਲਾਹ

Thursday, Oct 24, 2024 - 03:55 PM (IST)

ਸ਼ਰਧਾਲੂਆਂ ਨੂੰ ਜਗਨਨਾਥ ਮੰਦਰ ਨਾ ਜਾਣ ਦੀ ਸਲਾਹ

ਪੁਰੀ- ਸ਼ਰਧਾਲੂਆਂ ਨੂੰ ਪੁਰੀ ਸਥਿਤ ਜਗਨਨਾਥ ਮੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਅਤੇ 12ਵੀਂ ਸ਼ਤਾਬਦੀ ਦੇ ਇਸ ਮੰਦਰ 'ਤੇ ਆਫ਼ਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਹ ਫ਼ੈਸਲਾ ਚੱਕਰਵਾਤੀ ਤੂਫ਼ਾਨ 'ਦਾਨਾ' ਦੇ ਓਡੀਸ਼ਾ ਤੱਟ ਵੱਲ ਵੱਧਣ ਨੂੰ ਵੇਖਦਿਆਂ ਲਿਆ ਗਿਆ ਹੈ। ਪੁਰੀ ਦੇ ਜ਼ਿਲ੍ਹਾ ਅਧਿਕਾਰੀ ਸਿਧਾਰਥ ਐੱਸ. ਸਵੈਨ ਨੇ ਕਿਹਾ ਕਿ ਸ਼ਰਧਾਲੂਆਂ ਸਮੇਤ ਸਾਰੇ ਤੀਰਥ ਯਾਤਰੀਆਂ ਨੂੰ ਸੁਰੱਖਿਆ ਕਾਰਨਾਂ ਦੇ ਚੱਲਦੇ ਮੰਦਰ ਆਉਣ ਤੋਂ ਬੱਚਣਾ ਚਾਹੀਦਾ ਹੈ। ਜਗਨਨਾਥ ਮੰਦਰ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਮੰਦਰ 'ਚ ਰੋਜ਼ਾਨਾ ਦੇ ਰੀਤੀ ਰਿਵਾਜਾਂ ਨੂੰ ਕਾਇਮ ਰੱਖਦੇ ਹੋਏ ਉਸ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਦੱਸਿਆ ਕਿ ਤੂਫ਼ਾਨ ਦਾਨਾ ਨੇ ਸ਼ੁੱਕਰਵਾਰ ਨੂੰ ਤੜਕੇ ਤੱਟੀ ਖੇਤਰ 'ਤੇ ਪਹੁੰਚਣ ਦੌਰਾਨ ਪੁਰੀ ਜ਼ਿਲ੍ਹੇ ਵਿਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਜ਼ਿਲ੍ਹੇ ਵਿਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੰਦਰ ਨੂੰ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਮੰਦਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਦੀ ਜਾਂਚ ਕੀਤੀ ਹੈ। 

ਪ੍ਰਸ਼ਾਸਨ ਨੇ ਇਹ ਵੀ ਯਕੀਨੀ ਕੀਤਾ ਹੈ ਕਿ ਪੁਰੀ ਦੇ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਅਤ ਸਥਾਨ 'ਤੇ ਰੱਖਿਆ ਜਾਵੇ। ਬਜ਼ੁਰਗ ਔਰਤਾਂ ਅਤੇ ਕਾਰਤਿਕ ਵਰਤ ਰੱਖਣ ਵਾਲਿਆਂ ਲਈ ਵੀ ਵਿਸ਼ੇਸ਼ ਉਪਾਅ ਕੀਤੇ ਗਏ ਹਨ। ਜਗਨਨਾਥ ਮੰਦਰ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਏ. ਐੱਸ. ਆਈ. ਨੇ ਕੋਣਾਰਕ ਵਿਚ 13ਵੀਂ ਸ਼ਤਾਬਦੀ ਦੇ ਸੂਰਈਆ ਮੰਦਰ ਵਿਚ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ। ਏ. ਐੱਸ. ਆਈ. ਨੇ ਕੋਣਾਰਕ ਮੰਦਰ ਨੂੰ ਦੋ ਦਿਨ ਲਈ ਬੰਦ ਕਰ ਦਿੱਤਾ ਹੈ, ਜਦਕਿ ਜ਼ਿਲ੍ਹਾ ਪੁਲਸ ਨੇ ਸਾਰੇ ਸੈਲਾਨੀਆਂ ਨੂੰ ਸਮੁੰਦਰੀ ਕੰਢੇ ਜਾਣ ਤੋਂ ਰੋਕ ਦਿੱਤਾ ਹੈ। 


author

Tanu

Content Editor

Related News