ਸੋਨੀਆ ਦੀ ਸਲਾਹ ਤੇ ਰਾਹੁਲ ਦੀ ਸਪਸ਼ਟਤਾ ਦਾ ਪਲ

Wednesday, Feb 11, 2026 - 12:37 AM (IST)

ਸੋਨੀਆ ਦੀ ਸਲਾਹ ਤੇ ਰਾਹੁਲ ਦੀ ਸਪਸ਼ਟਤਾ ਦਾ ਪਲ

ਨੈਸ਼ਨਲ ਡੈਸਕ- ਸੰਸਦ ਦੇ ਗਲਿਆਰਿਆਂ ’ਚ ਇਹ ਇਕ ਸੰਖੇਪ ਤੇ ਲਗਭਗ ਗੈਰ-ਰਸਮੀ ਗੱਲਬਾਤ ਸੀ ਪਰ ਇਸ ਦਾ ਡੂੰਘਾ ਅਰਥ ਸੀ। ਰਾਹੁਲ ਗਾਂਧੀ ਇਕ ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਨਾਲ ਸ਼ਿਸ਼ਟਾਚਾਰ ਭਰੀ ਗੱਲਬਾਤ ਕਰਦੇ ਹੋਏ ਅਚਾਨਕ ਇਕ ਨਿੱਜੀ ਗੱਲ ਕਹਿ ਬੈਠੇ। ਉਨ੍ਹਾਂ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਨਿੱਜੀ ਹਵਾਈ ਜਹਾਜ਼ਾਂ ’ਚ ਸਫਰ ਕਰਨ ਤੋਂ ਬਚਣ ਲਈ ਕਿਹਾ ਹੈ। ਫਿਰ ਤੁਰੰਤ ਰੁਕ ਗਏ। ਇਹ ਟਿੱਪਣੀ ਇਕ ਹਲਕੀ-ਫੁਲਕੀ ਗੱਲਬਾਤ ਵਾਂਗ ਜਾਪਦੀ ਸੀ ਪਰ ਇਸ ’ਚ ਪਰਿਵਾਰਕ ਚਿੰਤਾਵਾਂ ਤੋਂ ਵੱਧ ਹੋਰ ਵੀ ਚਿੰਤਾਵਾਂ ਸਨ।

ਸੋਨੀਆ ਗਾਂਧੀ ਦੀ ਸਲਾਹ ਪ੍ਰਤੀਕਾਤਮਕਤਾ ਨਾਲੋਂ ਸਾਵਧਾਨੀ ’ਤੇ ਵਧੇਰੇ ਅਧਾਰਤ ਸੀ। ਨਿੱਜੀ ਹਵਾਈ ਜਹਾਜ਼ਾਂ ਦੇ ਹਾਦਸੇ ਭਾਵੇਂ ਬਹੁਤ ਘੱਟ ਹੁੰਦੇ ਹਨ ਪਰ ਇਤਿਹਾਸਕ ਪੱਖੋਂ ਸਿਆਸੀ ਯਾਦਦਾਸ਼ਤ ਨੂੰ ਝੰਜੋੜਦੇ ਹਨ। ਵੱਖ-ਵੱਖ ਦੇਸ਼ਾਂ ’ਚ ਪਿਛਲੇ ਦਹਾਕਿਆਂ ਦੌਰਾਨ ਸੀਨੀਅਰ ਨੇਤਾਵਾਂ ਨੇ ਅਚਾਨਕ ਹੋਏ ਹਵਾਈ ਹਾਦਸਿਆਂ ’ਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਸ ਕਾਰਨ ਆਮ ਸਫਰ ਵੀ ਰਾਸ਼ਟਰੀ ਸਦਮੇ ਦੇ ਪਲ ਬਣ ਗਏ।

ਸੋਨੀਆ ਗਾਂਧੀ ਵਰਗੀ ਸ਼ਖਸੀਅਤ ਜਿਨ੍ਹਾਂ ਨਿੱਜੀ ਨੁਕਸਾਨ ਤੇ ਵਿਆਪਕ ਸਿਆਸੀ ਤਜਰਬੇ ਨਾਲ ਖੁੱਦ ਨੂੰ ਢਾਲਿਆ ਹੈ, ਦੀ ਇਹ ਚਿਤਾਵਨੀ ਇਸ ਗੱਲ ਦੀ ਡੂੰਘੀ ਸਮਝ ਨੂੰ ਦਰਸਾਉਂਦੀ ਹੈ ਕਿ ਸੱਤਾ ਤੇ ਜੀਵਨ ਕਿਵੇਂ ਅਚਾਨਕ ਆਪਸ ’ਚ ਜੁੜ ਸਕਦੇ ਹਨ।

ਰਾਹੁਲ ਵੱਲੋਂ ਇਸ ਸਲਾਹ ਨੂੰ ਜਨਤਕ ਤੌਰ ’ਤੇ ਸਾਂਝਾ ਕਰਨ ਦਾ ਫੈਸਲਾ, ਭਾਵੇਂ ਉਹ ਸੰਖੇਪ ’ਚ ਹੀ ਸੀ, ਬਰਾਬਰ ਅਹਿਮ ਸੀ। ਇਸ ਨੇ ਉਨ੍ਹਾਂ ਨੂੰ ਇਕ ਅਜਿਹੇ ਮਾਹੌਲ ’ਚ ਮਨੁੱਖੀ ਅਹਿਸਾਸ ਦਿੱਤਾ ਜਿੱਥੇ ਆਮ ਤੌਰ 'ਤੇ ਪਹਿਲਾਂ ਤੋਂ ਹੀ ਸੋਚੀ-ਸਮਝੀ ਬਿਆਨਬਾਜ਼ੀ ਤੇ ਪੱਖਪਾਤੀ ਬਹਿਸ ਦਾ ਬੋਲਬਾਲਾ ਹੁੰਦਾ ਹੈ।

ਇਸ ਦੇ ਨਾਲ ਹੀ ਇਹ ਜਨਤਕ ਰਾਏ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਵੀ ਸੂਖਮ ਰੂਪ ’ਚ ਦਰਸਾਉਂਦਾ ਹੈ। ਇਕ ਅਜਿਹੇ ਸਮੇਂ ਜਦੋਂ ਦਿਖਾਵਟ ਵੀ ਅਰਥ ਰਖਦੀ ਹੈ, ਨਿੱਜੀ ਹਵਾਈ ਜਹਾਜ਼ਾਂ ਤੋਂ ਬਚਣਾ ਇੱਕ ਵਿਸ਼ਾਲ ਸਿਆਸੀ ਸੰਦੇਸ਼ ਮੁਤਾਬਕ ਹੈ। ਇਹ ਕੁਲੀਨ ਵਿਸ਼ੇਸ਼ ਅਧਿਕਾਰਾਂ ਤੋਂ ਸੰਜਮ ਦਾ ਸੰਕੇਤ ਵਾ ਹੈ।

ਕੋਈ ਵੱਡਾ ਐਲਾਨ ਨਹੀਂ, ਕੋਈ ਨੈਤਿਕ ਆਡੰਬਰ ਨਹੀਂ। ਬਸ ਇੱਕ ਪੁੱਤਰ ਆਪਣੀ ਮਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦਾ ਹੈ। ਨੇਤਾ ਚੋਣ ਮੁਹਿੰਮਾਂ ਦੀ ਯੋਜਨਾ ਬਣਾਉਂਦੇ ਹਨ ਤੇ ਬਿਰਤਾਂਤ ਬਣਾਉਂਦੇ ਹਨ, ਪਰ ਉਹ ਇਤਿਹਾਸ ਵੱਲੋਂ ਘੜੇ ਗਏ ਨਜ਼ਰ ਨਾ ਆਉਣ ਵਾਲੇ ਡਰ ਨੂੰ ਵੀ ਆਪਣੇ ਨਾਲ ਲੈ ਕੇ ਘੁੰਮਦੇ ਹਨ।

ਉਸ ਆਮ ਟਿੱਪਣੀ ’ਚ ਰਾਹੁਲ ਗਾਂਧੀ ਨੇ ਜਨਤਕ ਜੀਵਨ ਦੇ ਪਿੱਛੇ ਲੁਕੀਆਂ ਨਿੱਜੀ ਗਿਣਤੀਆਂ ਦੀ ਇੱਕ ਝਲਕ ਪੇਸ਼ ਕੀਤੀ ਜਿੱਥੇ ਘਰ ’ਚ ਚੁੱਪ-ਚਾਪ ਦਿੱਤੀ ਸਲਾਹ ਸੰਸਦ ਦੀ ਚਮਕ-ਦਮਕ ’ਚ ਲਏ ਗਏ ਫੈਸਲਿਆਂ ਨੂੰ ਵੀ ਚੁੱਪ-ਚਾਪ ਪ੍ਰਭਾਵਿਤ ਕਰ ਸਕਦੀ ਹੈ।


author

Rakesh

Content Editor

Related News