ਅਨਿਲ ਵਿਜ ਦਾ ਰਾਹੁਲ ਗਾਂਧੀ ''ਤੇ ਤਿੱਖਾ ਹਮਲਾ; ਇਤਿਹਾਸ ਪੜ੍ਹਨ ਦੀ ਦਿੱਤੀ ਸਲਾਹ
Thursday, Feb 12, 2026 - 05:16 PM (IST)
ਚੰਡੀਗੜ੍ਹ- ਹਰਿਆਣਾ ਦੇ ਊਰਜਾ ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਭਾਰਤ-ਅਮਰੀਕਾ ਟਰੇਡ ਡੀਲ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਚੋਣਾਂ ਹਾਰਨ ਤੋਂ ਬਾਅਦ ਸੰਤੁਲਨ ਗੁਆ ਚੁੱਕੇ ਹਨ। ਅਨਿਲ ਵਿਜ ਨੇ ਦਾਅਵਾ ਕੀਤਾ ਕਿ ਦੇਸ਼ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਪਹਿਲਾਂ ਤੋਂ ਵੱਧ ਸੁਰੱਖਿਅਤ ਹੈ। ਵਿਜ ਨੇ ਕਾਂਗਰਸ ਦੇ ਇਤਿਹਾਸਕ ਫ਼ੈਸਲਿਆਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਨਹਿਰੂ ਦੇ ਸਮੇਂ 38 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਚੀਨ ਕੋਲ ਚੱਲੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ 1971 ਯੁੱਧ ਤੋਂ ਬਾਅਦ ਇੰਦਰਾ ਗਾਂਧੀ ਨੇ 90 ਹਜ਼ਾਰ ਪਾਕਿਸਤਾਨੀ ਯੁੱਧ ਬੰਦੀਆਂ ਨੂੰ ਬਿਨਾਂ ਕਿਸੇ ਰਣਨੀਤਕ ਲਾਭ ਦੇ ਛੱਡ ਦਿੱਤਾ, ਜਦੋਂ ਕਿ ਉਸ ਸਮੇਂ ਪੀਓਕੇ ਜਾਂ ਹੋਰ ਮੁੱਦਿਆਂ 'ਤੇ ਦਬਾਅ ਬਣਾਇਆ ਜਾ ਸਕਦਾ ਸੀ।
ਉਨ੍ਹਾਂ ਨੇ ਚਿਕਨ ਨੇਕ ਖੇਤਰ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਮੌਕੇ ਗਵਾਏ ਅਤੇ ਹੁਣ ਜ਼ਿੰਮੇਵਾਰੀ ਤੋਂ ਬਚ ਰਹੀ ਹੈ। ਉਨ੍ਹਾਂ ਨੇ ਕੇਂਦਰ ਵਲੋਂ ਸਰਕਾਰੀ ਪ੍ਰੋਗਰਾਮਾਂ ਅਤੇ ਸਕੂਲਾਂ 'ਚ ਵੰਦੇ ਮਾਤਰਮ ਦੀਆਂ ਸਾਰੀਆਂ 6 ਪੈਰੇ ਜ਼ਰੂਰੀ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦੇ ਬਲੀਦਾਨ ਦਾ ਸਨਮਾਨ ਹੈ। ਏਆਈਐੱਮਆਈਐੱਮ ਦੇ ਵਿਰੋਧ 'ਤੇ ਉਨ੍ਹਾਂ ਕਿਹਾ ਕਿ ਦੇਸ਼ਹਿੱਤ ਦੇ ਮੁੱਦਿਆਂ 'ਤੇ ਗੈਰ-ਜ਼ਰੂਰੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਟਰੇਡ ਯੂਨੀਅਨਾਂ ਦੇ ਭਾਰਤ ਬੰਦ 'ਤੇ ਵਿਜ ਨੇ ਕਿਹਾ ਕਿ ਲੋਕਤੰਤਰ 'ਚ ਸ਼ਾਂਤੀਪੂਰਨ ਵਿਰੋਧ ਸਾਰਿਆਂ ਦਾ ਅਧਿਕਾਰ ਹੈ ਅਤੇ ਪ੍ਰਦੇਸ਼ 'ਚ ਸਥਿਤੀ ਆਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
