ਰਾਬਰਟ ਕਿਯੋਸਾਕੀ ਦੀ ਵੱਡੀ ਚਿਤਾਵਨੀ- ''ਸੰਕਟ ''ਚ ਹੈ ਅਮਰੀਕੀ ਡਾਲਰ'', ਨਿਵੇਸ਼ਕਾਂ ਨੂੰ ਦਿੱਤੀ ਖ਼ਾਸ ਸਲਾਹ
Wednesday, Feb 11, 2026 - 06:00 PM (IST)
ਬਿਜ਼ਨੈੱਸ ਡੈਸਕ : ਮਸ਼ਹੂਰ ਕਿਤਾਬ 'ਰਿਚ ਡੈਡ ਪੂਰ ਡੈਡ' (Rich Dad Poor Dad) ਦੇ ਲੇਖਕ ਰਾਬਰਟ ਕਿਯੋਸਾਕੀ ਨੇ ਇੱਕ ਵਾਰ ਫਿਰ ਅਰਥਵਿਵਸਥਾ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ। ਕਿਯੋਸਾਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਆਪਣੀ ਇਕ ਤਾਜ਼ਾ ਪੋਸਟ ਵਿੱਚ ਅਮਰੀਕੀ ਡਾਲਰ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਨਿਵੇਸ਼ਕਾਂ ਨੂੰ ਚਾਂਦੀ ਖਰੀਦਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਚਾਂਦੀ ਦੀ ਖਰੀਦਦਾਰੀ 'ਤੇ ਦਿੱਤਾ ਜ਼ੋਰ
ਰਾਬਰਟ ਕਿਯੋਸਾਕੀ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ 600 ਹੋਰ 'ਅਮਰੀਕਨ ਸਿਲਵਰ ਈਗਲਜ਼' (American Silver Eagles) ਖਰੀਦੇ ਹਨ। ਦੱਸ ਦੇਈਏ ਕਿ ਇਹ ਅਮਰੀਕਾ ਦੁਆਰਾ ਜਾਰੀ ਕੀਤਾ ਗਿਆ ਅਧਿਕਾਰਤ ਚਾਂਦੀ ਦਾ ਬੁਲੀਅਨ ਸਿੱਕਾ ਹੈ, ਜਿਸ ਵਿੱਚ 99.9% ਸ਼ੁੱਧ ਚਾਂਦੀ ਹੁੰਦੀ ਹੈ। ਕਿਯੋਸਾਕੀ ਅਨੁਸਾਰ ਜਿਸ ਸਮੇਂ ਉਨ੍ਹਾਂ ਨੇ ਇਹ ਖਰੀਦਦਾਰੀ ਕੀਤੀ, ਉਸ ਵੇਲੇ ਸਪੌਟ ਪ੍ਰਾਈਸ 82 ਡਾਲਰ ਪ੍ਰਤੀ ਔਂਸ ਸੀ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
2026 ਤੱਕ ਚਾਂਦੀ ਦੇਵੇਗੀ ਵੱਡਾ ਮੁਨਾਫ਼ਾ!
ਕਿਯੋਸਾਕੀ ਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਾਲ 2026 ਤੱਕ ਚਾਂਦੀ ਦੀ ਕੀਮਤ 200 ਡਾਲਰ ਪ੍ਰਤੀ ਔਂਸ ਜਾਂ ਇਸ ਤੋਂ ਵੀ ਉੱਪਰ ਜਾ ਸਕਦੀ ਹੈ। ਉਨ੍ਹਾਂ ਮੁਤਾਬਕ ਅਮਰੀਕੀ ਡਾਲਰ ਇਸ ਸਮੇਂ ਮੁਸੀਬਤ ਵਿੱਚ ਹੈ ਅਤੇ ਜੋ ਲੋਕ 'ਫਿਏਟ ਕਰੰਸੀ' (ਨਕਲੀ ਪੈਸਾ) ਬਚਾ ਕੇ ਰੱਖ ਰਹੇ ਹਨ, ਉਹ ਸਭ ਤੋਂ ਵੱਧ ਨੁਕਸਾਨ ਵਿੱਚ ਰਹਿਣਗੇ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਭਾਰਤੀ ਬਾਜ਼ਾਰ ਵਿੱਚ ਚਾਂਦੀ ਦਾ ਹਾਲ
ਜੇਕਰ ਭਾਰਤੀ ਬਾਜ਼ਾਰ ਦੀ ਗੱਲ ਕਰੀਏ ਤਾਂ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਬੀਤੀ 29 ਜਨਵਰੀ ਨੂੰ ਭਾਰਤ ਵਿੱਚ ਚਾਂਦੀ ਦੀ ਕੀਮਤ 4,20,048 ਰੁਪਏ ਪ੍ਰਤੀ ਕਿਲੋ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ, ਪਰ 10 ਫਰਵਰੀ ਤੱਕ ਇਹ ਡਿੱਗ ਕੇ 2,56,424 ਰੁਪਏ ਪ੍ਰਤੀ ਕਿਲੋ 'ਤੇ ਆ ਗਈ। ਕੀਮਤਾਂ ਵਿੱਚ ਆਈ ਇਸ ਗਿਰਾਵਟ ਦੇ ਬਾਵਜੂਦ, ਕਿਯੋਸਾਕੀ ਇਸ ਨੂੰ ਨਿਵੇਸ਼ ਦਾ ਇੱਕ ਬਿਹਤਰ ਮੌਕਾ ਮੰਨ ਰਹੇ ਹਨ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਰਾਬਰਟ ਕਿਯੋਸਾਕੀ ਅਕਸਰ ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕਰਨ ਦੀ ਵਕਾਲਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਇਹ ਤਾਜ਼ਾ ਚਿਤਾਵਨੀ ਨਿਵੇਸ਼ਕਾਂ ਲਈ ਇੱਕ ਅਹਿਮ ਸੰਕੇਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
