ਅੱਜ ਦੇ ਦਿਨ ਹੋਇਆ ਸੀ ਇਨ੍ਹਾਂ ਦੋ ਮਹਾਨ ਸ਼ਖਸੀਅਤਾਂ ਦਾ ਜਨਮ

09/26/2019 2:13:21 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮਸ਼ਹੂਰ ਅਭਿਨੇਤਾ ਦੇਵ ਆਨੰਦ ਵਿਚ ਸਮਾਨਤਾ ਦੀ ਗੱਲ ਕਰੀਏ ਤਾਂ ਉਹ ਹੈ ਉਨ੍ਹਾਂ ਦਾ ਜਨਮ ਦਿਨ। ਹਾਲਾਂਕਿ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਦੋਹਾਂ ਨੇ ਹੀ ਆਪਣੇ-ਆਪਣੇ ਖੇਤਰ ਵਿਚ ਸ਼ਾਨਦਾਰ ਸਫਲਤਾ ਹਾਸਲ ਕੀਤੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਹੋਇਆ ਸੀ। ਉਹ 2004 ਤੋਂ 2014 ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ। ਸੁਲਝੇ ਹੋਏ ਅਰਥਸ਼ਾਸਤੀ ਡਾ. ਸਿੰਘ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੀ. ਵੀ. ਨਰਸਿੰਘ ਰਾਵ ਦੇ ਕਾਰਜਕਾਲ 'ਚ ਵਿੱਤ ਮੰਤਰੀ ਦੇ ਰੂਪ ਵਿਚ ਕੀਤੇ ਗਏ ਆਰਥਿਕ ਸੁਧਾਰਾਂ ਦਾ ਸਿਹਰਾ ਵੀ ਜਾਂਦਾ ਹੈ। 

Image result for dev anand and manmohan birthday

ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਦੇਵ ਆਨੰਦ ਦਾ ਜਨਮ ਵੀ 26 ਸਤੰਬਰ ਦੇ ਦਿਨ ਹੋਇਆ ਸੀ। ਹਿੰਦੀ ਸਿਨੇਮਾ ਵਿਚ ਤਕਰੀਬਨ 6 ਦਹਾਕਿਆਂ ਤਕ ਦਰਸ਼ਕਾਂ 'ਤੇ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਨ ਵਾਲੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦਾ ਜਨਮ 26 ਸਤੰਬਰ 1923 ਨੂੰ ਪੰਜਾਬ ਦੇ ਗੁਰਦਾਸਪੁਰ ਦੇ ਇਕ ਮੱਧ ਵਰਗ ਪਰਿਵਾਰ ਵਿਚ ਹੋਇਆ ਸੀ। ਦੇਵ ਆਨੰਦ 50-60 ਦੇ ਦਹਾਕੇ ਵਿਚ ਮੰਨੇ-ਪ੍ਰਮੰਨੇ ਅਭਿਨੇਤਾਵਾਂ 'ਚੋਂ ਇਕ ਸਨ। ਉਨ੍ਹਾਂ ਦੀ ਅਦਾਕਾਰੀ ਅਤੇ ਡਾਇਲੌਗ ਦਾ ਅੰਦਾਜ਼ ਨਿਰਾਲਾ ਸੀ।

ਦੇਸ਼-ਦੁਨੀਆ ਦੇ ਇਤਿਹਾਸ ਵਿਚ 26 ਸਤੰਬਰ ਦੀ ਤਰੀਕ 'ਤੇ ਦਰਜ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਦਾ ਲੜੀਵਾਰ ਬਿਓਰਾ ਇਸ ਤਰ੍ਹਾਂ ਹੈ—
1629— ਸਵੀਡਨ ਅਤੇ ਪੋਲੈਂਡ ਨੇ ਅਲਟਮਾਰਕ ਦੀ ਸ਼ਾਂਤੀ ਸੰਧੀ 'ਤੇ ਦਸਤਖਤ ਕੀਤੇ। 
1786— ਬ੍ਰਿਟੇਨ ਅਤੇ ਫਰਾਂਸ ਨੇ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ।
1820— ਭਾਰਤੀ ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਈਸ਼ਵਰ ਚੰਦਰ ਵਿਦਿਆਸਾਗਰ ਦਾ ਜਨਮ।
1919— ਰੋਟਰੀ ਕਲੱਬ ਆਫ ਇੰਡੀਆ ਦੀ ਕਲੱਕਤਾ 'ਚ ਪਹਿਲੀ ਬੈਠਕ।
1923— ਮੰਨੇ-ਪ੍ਰਮੰਨੇ ਅਭਿਨੇਤਾ ਦੇਵ ਆਨੰਦ ਦਾ ਜਨਮ।
1932— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ।
1953— ਅਮਰੀਕਾ ਅਤੇ ਸਪੇਨ ਨੇ ਰੱਖਿਆ ਸੰਧੀ 'ਤੇ ਦਸਤਖਤ ਕੀਤੇ।
1954— ਜਾਪਾਨ 'ਚ ਤੂਫਾਨ ਨਾਲ 5 ਕਿਸ਼ਤੀਆਂ ਡੁੱਬਣ ਨਾਲ ਲੱਗਭਗ 1600 ਲੋਕਾਂ ਦੀ ਮੌਤ।
1976— ਚੀਨ ਨੇ ਲੋਪ ਨੋਰ 'ਚ ਪਰਮਾਣੂ ਪਰੀਖਣ ਕੀਤਾ।
1980— ਸੋਯੁਜ 38 ਧਰਤੀ 'ਤੇ ਪਰਤਿਆ।
1985— ਟਿਊਨੀਸ਼ੀਆ ਨੇ ਲੀਬੀਆ ਨਾਲ ਡਿਪਲੋਮੈਟ ਸੰਬੰਧ ਖਤਮ ਕੀਤੇ।
1996— ਪੁਲਾੜ ਯਾਨ ਐੱਸ. ਟੀ. ਐੱਸ. 79 ਧਰਤੀ 'ਤੇ ਵਾਪਸ ਪਰਤਿਆ।
1998— ਸਚਿਨ ਤੇਂਦੁਲਕਰ ਨੇ ਇਕ ਦਿਨਾਂ ਕ੍ਰਿਕਟ 'ਚ 18ਵਾਂ ਸੈਂਕੜਾ ਬਣਾ ਕੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ। 

 


Tanu

Content Editor

Related News