ਹਿਮਾਚਲ ਦੇ ਰਾਜਪਾਲ ਨੇ ਕਿਹਾ- ਭਾਰਤ ’ਚ ਲੋਕਤੰਤਰੀ ਕਦਰਾਂ-ਕੀਮਤਾਂ ਬੇਹੱਦ ਪ੍ਰਾਚੀਨ

Thursday, Nov 18, 2021 - 06:26 PM (IST)

ਹਿਮਾਚਲ ਦੇ ਰਾਜਪਾਲ ਨੇ ਕਿਹਾ- ਭਾਰਤ ’ਚ ਲੋਕਤੰਤਰੀ ਕਦਰਾਂ-ਕੀਮਤਾਂ ਬੇਹੱਦ ਪ੍ਰਾਚੀਨ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ ਨੇ ਇੱਥੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਲੋਕਤੰਤਰੀ ਕਦਰਾਂ-ਕੀਮਤਾਂ ਬਹੁਤ ਪੁਰਾਣੀਆਂ ਹਨ ਅਤੇ ਉਹ ਅੰਗਰੇਜ਼ਾਂ ਨੂੰ ਨਹੀਂ ਮਿਲੇ। ਦੇਸ਼ ਦੀਆਂ  ਵੱਖ-ਵੱਖ ਵਿਧਾਨ ਸਭਾਵਾਂ ਦੇ ਪੀਠਾਸੀਨ ਅਧਿਕਾਰੀਆਂ ਦੇ ਅਖਿਲ ਭਾਰਤੀ ਸ਼ਤਾਬਦੀ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਵਿਧਾਨ ਸਭਾ ਸ਼ਬਦ ਵੀ ਦੇਸ਼ ਦੇ ਪ੍ਰਾਚੀਨ ਅਭਿਲੇਖਾਂ ਵਿਚੋਂ ਮਿਲਦਾ ਹੈ। ਕੇਂਦਰੀ ਵਿਧਾਇਕਾ ਦਾ ਇਸ ਤਰ੍ਹਾਂ ਦਾ ਪਹਿਲਾ ਸੰਮੇਲਨ ਬਿ੍ਰਟਿਸ਼ ਰਾਜ ਵਿਚ ਸ਼ਿਮਲਾ ’ਚ ਹੀ ਸਾਲ 1921 ਨੂੰ 14 ਸਤੰਬਰ ਤੋਂ 16 ਸਤੰਬਰ ਤੱਕ ਹੋਇਆ ਸੀ।

ਮੌਜੂਦਾ ਸੰਮੇਲਨ ਵਿਚ 378 ਮਾਣਯੋਗ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ। ਇਨ੍ਹਾਂ ’ਚ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਰਾਜ ਸਭਾ ਦੇ ਉੱਪ ਸਭਾਪਤੀ ਹਰੀਵੰਸ਼ ਨਾਰਾਇਣ ਸਿੰਘ ਅਤੇ ਵਿਧਾਨ ਪਰੀਸ਼ਦਾਂ ਦੇ ਪ੍ਰਧਾਨ ਅਤੇ ਉੱਪ ਪ੍ਰਧਾਨ ਸ਼ਾਮਲ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੁੱਧਵਾਰ ਨੂੰ ਡਿਜੀਟਲ ਮਾਧਿਅਮ ਜ਼ਰੀਏ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕੀਤਾ। ਸੰਮੇਲਨ ’ਚ ਆਰਲੇਕਰ ਨੇ ਕਿਹਾ ਕਿ ਸਾਡੇ ਦੇਸ਼ ’ਚ ਲੋਕਤੰਤਰੀ ਕਦਰਾਂ-ਕੀਮਤਾਂ ਬਹੁਤ ਪੁਰਾਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਕ ਸੂਬੇ ਦੀ ਵਿਧਾਨ ਸਭਾ ਵਲੋਂ ਕੀਤੇ ਗਏ ਚੰਗੇ ਕੰਮ ਨੂੰ ਇਕ ਮੰਚ ’ਤੇ ਹੋਰ ਸੂਬਿਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।


author

Tanu

Content Editor

Related News