ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਨੂੰ ਲਾਈਵ ਟੈਲੀਕਾਸਟ ਕਰਨ ਦੀ ਮੰਗ

01/10/2020 8:26:15 PM

ਨਵੀਂ ਦਿੱਲੀ — ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦਾ ਲਾਈਵ ਟੈਲੀਕਾਸਟ ਕਰਨ ਦੀ ਮੰਗ ਕੀਤੀ ਗਈ ਹੈ। ਇਕ ਐੱਨ.ਜੀ.ਓ. ਸੂਚਨਾ ਪ੍ਰਸਾਰਣ ਮੰਤਰਾਲਾ ਨੂੰ ਪੱਤਰ ਲਿੱਖ ਕੇ ਇਹ ਮੰਗ ਕੀਤੀ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਦੇਸ਼ ਤੇ ਵਿਦੇਸ਼ ਦੇ ਮੀਡੀਆ ਸੰਸਥਾਵਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਤਿਹਾੜ ਜੇਲ 'ਚ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦਾ ਲਾਈਵ ਪ੍ਰਸਾਸਣ ਕਰਨ। ਨਿਰਭਿਆ ਗੈਂਗਰੇਪ ਦੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ 'ਚ ਫਾਂਸੀ 'ਤੇ ਲਟਕਾਇਆ ਜਾਵੇਗਾ। ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਤਿਹਾੜ ਜੇਲ 'ਚ ਦੋ ਖੂੰਹ ਅਤੇ ਦੋ ਤਖਤ ਤਿਆਰ ਕੀਤੇ ਗਏ ਹਨ। ਤਿਹਾੜ ਜੇਲ ਮੁੱਖ ਦਫਤਰ 'ਚ ਤਾਇਨਾਤ ਇਕ ਆਲਾ ਅਧਿਕਾਰੀ ਨੇ ਦੱਸਿਆ, ਸੀ ਕਿ ਚਾਰਾਂ ਦੋਸ਼ੀਆਂ ਨੂੰ ਇਕ ਹੀ ਸਮੇਂ ਫਾਂਸੀ ਦਿੱਤੇ ਜਾਣ ਦੀ ਅਦਾਲਤੀ ਹੁਕਮ ਜਾਰੀ ਹੋਇਆ ਹੈ। ਤਿਹਾੜ ਜੇਲ ਦੇ ਕਈ ਦਹਾਕੇ ਪੁਰਾਣੇ ਫਾਂਸੀਘਰ 'ਚ ਇਕੱਠੇ ਦੋ ਦੋਸ਼ੀਆਂ ਨੂੰ ਲਟਕਾਉਣ ਦਾ ਪ੍ਰਬੰਧ ਸੀ।
ਉਨ੍ਹਾਂ ਦੱਸਿਆ ਕਿ ਇਤਿਹਾਸ ਦਾ ਪਹਿਲਾ ਮੌਕਾ ਆਇਆ ਹੈ, ਜਦੋਂ ਦੇਸ਼ 'ਚ ਕਿਸੇ ਅਪਰਾਧ ਨੂੰ ਲੈ ਕੇ ਇਕੱਠੇ ਚਾਰ ਕਾਤਲਾਂ ਨੂੰ ਇਕੱਠੇ ਸਜ਼ਾ-ਏ-ਮੌਤ ਮਿਲੇਗੀ। ਲਿਹਾਜਾ, ਫਾਂਸੀ ਘਰ 'ਚ ਪਹਿਲਾਂ ਤੋਂ ਮੌਜੂਦ ਪੁਰਾਣੇ ਤਖਤ ਅਤੇ ਖੂਹ ਦੇ ਬਰਾਬਰ ਹੀ ਇਕ ਨਵੀਂ ਤਖਤ-ਤਹਿਖਾਨਾ (ਫਾਂਸੀ ਤਖਤ ਅਤੇ ਖੂਹ) ਤਿਆਰ ਕਰ ਲਿਆ ਗਿਆ ਹੈ।


Inder Prajapati

Content Editor

Related News