ਕੋਵਿਡ-19 ਦਾ ‘ਡੈਲਟਾ ਵੈਰੀਐਂਟ’ ਹੁਣ ਦੁਨੀਆ ਭਰ ’ਚ ਮਚਾ ਰਿਹੈ ਤਬਾਹੀ

Sunday, Jun 13, 2021 - 06:28 PM (IST)

ਕੋਵਿਡ-19 ਦਾ ‘ਡੈਲਟਾ ਵੈਰੀਐਂਟ’ ਹੁਣ ਦੁਨੀਆ ਭਰ ’ਚ ਮਚਾ ਰਿਹੈ ਤਬਾਹੀ

ਨਵੀਂ ਦਿੱਲੀ—ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ-19) ਦਾ ਇਕ ਬਹੁਤ ਹੀ ਪ੍ਰਸਾਰਯੋਗ ਵੈਰੀਐਂਟ ‘ਡੈਲਟਾ’ ਹੁਣ ਬਹੁਤ ਤੇਜ਼ੀ ਨਾਲ ਦੁਨੀਆ ਭਰ ’ਚ ਫੈਲ ਰਿਹਾ ਹੈ। ਇਸ ਕਾਰਨ ਕੁਝ ਦੇਸ਼ਾਂ ਵਿਚ ਹੋਰ ਵੀ ਸਖਤ ਪਾਬੰਦੀਆਂ ਲੱਗ ਰਹੀਆਂ ਹਨ। ਕੁਝ ਦੇਸ਼ਾਂ ’ਚ ਲਾਕਡਾਊਨ ਵਰਗੀਆਂ ਯੋਜਨਾਵਾਂ ਪਟੜੀ ਤੋਂ ਉਤਰ ਗਈਆਂ ਹਨ। ਭਾਰਤ ਵਿਚ ਪਹਿਲੀ ਵਾਰ ਲੱਭੇ ਗਏ ਡੈਲਟਾ ਵੈਰੀਐਂਟ ਨੂੰ ਵਿਸ਼ਲ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵਲੋਂ ‘ਚਿੰਤਾ ਦੇ ਪ੍ਰਕਾਰ’ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ। 
ਆਓ ਜਾਣਦੇ ਹਾਂ ਕਿਵੇਂ ਕੋਰੋਨਾ ਦਾ ‘ਡੈਲਟਾ ਵਰੀਐਂਟ’ ਤੇਜ਼ੀ ਨਾਲ ਦੁਨੀਆ ’ਚ ਪਸਾਰ ਰਿਹਾ ਹੈ ਪੈਰ-
ਜ਼ਿੰਬਾਬਵੇ ਸਰਕਾਰ ਨੇ ਸ਼ਨੀਵਾਰ ਨੂੰ ਕੋਵਿਡ-19 ਦੇ ਡੈਲਟਾ ਵੈਰੀਐਂਟ ਦਾ ਪਤਾ ਲਾਉਣ ਤੋਂ ਬਾਅਦ ਹੁਰੂਗਵੇ ਅਤੇ ਕਰਿਬਾ ਜ਼ਿਲ੍ਹਿਆਂ ਵਿਚ ਦੋ ਹਫ਼ਤਿਆਂ ਦੇ ਸਥਾਨਕ ਲਾਕਡਾਊਨ ਦਾ ਐਲਾਨ ਕੀਤਾ। ਸਰਕਾਰ ਨੇ ਕਿਹਾ ਕਿ ਪਿਛਲੇ 3 ਦਿਨਾਂ ’ਚ 40 ਤੋਂ ਵੱਧ ਮਾਮਲੇ ਦਰਜ ਕੀਤੇ ਗਏ।
ਕੋਵਿਡ-19 ਡੈਲਟਾ ਵਰੀਐਂਟ ਦੇ ਮਾਮਲਿਆਂ ’ਚ ਲਗਾਤਾਰ ਵਾਧੇ ਦਰਮਿਆਨ ਯੂ. ਕੇ. ਸਰਕਾਰ ਸਾਰੇ ਲਾਕਡਾਊਨ ਪਾਬੰਦੀਆਂ ਲਈ ਤੈਅ 21 ਜੂਨ ਦੇ ਅੰਤ ਤੋਂ 4 ਹਫ਼ਤਿਆਂ ਤੱਕ ਦੀ ਦੇਰੀ ’ਤੇ ਵਿਚਾਰ ਕਰ ਰਹੀ ਹੈ। ਪਬਲਿਕ ਹੈਲਥ ਇੰਗਲੈਂਡ ਨੇ ਵੇਖਿਆ ਕਿ ਇਕ ਹਫ਼ਤੇ ਵਿਚ ਵੈਰੀਐਂਟ ਤੋਂ ਇਨਫੈਕਸ਼ਨ ਲੱਗਭਗ 30,000 ਵਧ ਗਿਆ।
ਡਬਲਿਊ. ਐੱਚ. ਓ. ਦੇ ਯੂਰਪ ਡਾਇਰੈਕਟਰ ਨੇ ਪਿਛਲੇ ਹਫ਼ਤੇ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਦਾ ਇਹ ਵੈਰੀਐਂਟ ਖੇਤਰ ਵਿਚ ਪਕੜ ਬਣਾਉਣ ਲਈ ਤਿਆਰ ਹੈ। ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਡਬਲਿਊ. ਐੱਚ. ਓ. ਦੇ ਡਾ. ਹੰਸ ਕਲੂਜ ਨੇ ਕਿਹਾ ਕਿ ਡੈਲਟਾ ਵੈਰੀਐਂਟ ਨੇ ਕੁਝ ਟੀਕਿਆਂ ਤੋਂ ਬਚਣ ਵਿਚ ਸਮਰੱਥ ਹੋਣ ਦੇ ਸੰਕੇਤ ਵਿਖਾਏ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਕਈ ਕਮਜ਼ੋਰ ਆਬਾਦੀ, ਖ਼ਾਸ ਕਰ ਕੇ 60 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਤੋਂ ਅਸੁਰੱਖਿਅਤ ਹੋ ਸਕਦੇ ਹਨ।
ਫਰਾਂਸ ’ਚ ਵੀ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ ਵੱਧ ਮਾਮਲੇ ਵੇਖਣ ਨੂੰ ਮਿਲੇ ਹਨ। ਦੇਸ਼ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਕਿਹਾ ਕਿ ਫਰਾਂਸ ਵਿਚ ਕਈ ਪ੍ਰਕਾਰ ਦੇ ਸਮੂਹ ਹਨ, ਖ਼ਾਸ ਤੌਰ ’ਤੇ ਦੱਖਣੀ-ਪੱਛਮੀ ਲੈਂਡਜ਼ ਖੇਤਰ ਵਿਚ।
ਸ਼੍ਰੀਲੰਕਾ ਦੇ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਡੈਲਟਾ ਵੈਰੀਐਂਟ ਟਾਪੂ ਰਾਸ਼ਟਰਾਂ ਵਿਚ ਵੀ ਪਾਇਆ ਗਿਆ ਹੈ। ਇੱਥੇ ਕੁਆਰੰਟਾਈਨ ਵਿਚ ਇਕ ਵਿਅਕਤੀ ਵੈਰੀਐਂਟ ਪਾਇਆ ਗਿਆ ਸੀ। ਸ਼੍ਰੀਲੰਕਾ ਵਿਚ ਅਪ੍ਰੈਲ ਮਗਰੋਂ ਕੋਵਿਡ-19 ਦੇ ਮਾਮਲਿਆਂ ਅਤੇ ਮੌਤਾਂ ਵਿਚ ਵਾਧਾ ਵੇਖਿਆ ਗਿਆ ਹੈ।
ਚੀਨ ਦੇ ਗੁਆਂਗਜ਼ੂ ’ਚ 21 ਮਈ ਤੋਂ ਸਥਾਨਕ ਪ੍ਰਸਾਰਣ ਦੇ 100 ਤੋਂ ਵੱਧ ਮਾਮਲਿਆਂ ਦੀ ਸੂਚਨਾ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗੁਆਂਗਜ਼ ’ਚ ਮਾਮਲੇ ਵਧੇਰੇ ਡੈਲਟਾ ਵੈਰੀਐਂਟ ਕਾਰਨ ਹੋਏ ਸਨ।
ਨਵੀਂ ਦਿੱਲੀ ਸਥਿਤ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਇਕ ਹਾਲੀਆ ਅਧਿਐਨ ਵਿਚ ਦਾਅਵਾ ਕੀਤਾ ਗਿਆ ਕਿ ਕੋਵਿਡ-19 ਵੈਕਸੀਨ ਦੀ ਇਕ ਖ਼ੁਰਾਕ ਜਾਂ ਦੋਵੇਂ ਖ਼ੁਰਾਕਾਂ ਮਿਲਣ ਤੋਂ ਬਾਅਦ ਵੀ ਡੈਲਟਾ ਵੈਰੀਐਂਟ ਦੀ ਹਾਜ਼ਰੀ ਮੁੱਖ ਰੂਪ ਵਿਚ ਪਾਈ ਜਾਂਦੀ ਹੈ। ਅਧਿਐਨ ’ਚ 63 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ’ਚ ਵੈਰੀਐਂਟ ਮਿਲਿਆ। 
ਕੁਝ ਮਾਹਰਾਂ ਦਾ ਦਾਅਵਾ ਹੈ ਕਿ ਡੈਲਟਾ ਵੈਰੀਐਂਟ ਪਹਿਲਾਂ ਦੇ ਮੁੱਖ ਵੈਰੀਐਂਟ, ਅਲਫਾ ਦੀ ਤੁਲਨਾ ਵਿਚ 100 ਫ਼ੀਸਦੀ ਵੱਧ ਇਨਫੈਕਟਿਡ ਹੋ ਸਕਦਾ ਹੈ। ਯੂਨੀਵਰਸਿਟੀ ਆਫ਼ ਕੈਂਬਿ੍ਰਜ ਦੇ ਹਿਊਮਨ ਇਵੋਲਿਊਸ਼ਨਰੀ ਸਟੱਡੀਜ਼ ਦੇ ਪੀ. ਐੱਚ. ਡੀ. ਦੇ ਵਿਦਿਆਰਥੀ ਜੋਨਾਥਨ ਆਰ. ਗੁਡਮੈਨ ਨੇ ਕਿਹਾ ਕਿ ਯੂ. ਕੇ. ਸਰਕਾਰ ਦੇ ਪਹਿਲੇ ਅਤੇ ਦੂਜੇ ਟੀਕੇ ਦੀ ਖ਼ੁਰਾਕ ਦਰਮਿਆਨ ਸਮੇਂ ਨੂੰ ਵਧਾਉਣ ਦੇ ਫ਼ੈਸਲੇ ਨੇ ਲੋਕਾਂ ਨੂੰ ਪੀੜਤ ਕਰਨ ਲਈ ਵਾਧੂ ਖਿੜਕੀ ਨਾਲ ਡੈਲਟਾ ਪ੍ਰਦਾਨ ਕੀਤਾ।
-------------------------
 


author

Tanu

Content Editor

Related News