ਦਿੱਲੀ ਦੀ ਯਮੁਨਾ ਨਦੀ 'ਚ ਕਿਉਂ ਵਿਛੀ 'ਬਰਫ਼ ਦੀ ਸਫੈਦ ਚਾਦਰ', ਵੀਡੀਓ ਦੇਖ ਹੋ ਜਾਵੋਗੇ ਹੈਰਾਨ

Wednesday, Nov 04, 2020 - 02:06 PM (IST)

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਤਾਲਾਬੰਦੀ ਦੌਰਾਨ ਜੋ ਪ੍ਰਦੂਸ਼ਣ ਮੁਕਤ ਵਾਤਾਵਰਣ ਦਿਖਾਈ ਦਿੰਦਾ ਸੀ, ਉਹ ਇਕ ਵਾਰ ਫਿਰ ਪ੍ਰਦੂਸ਼ਿਤ ਹੋ ਗਿਆ ਹੈ। ਦਿੱਲੀ ਦੀ ਸਿਰਫ਼ ਹਵਾ ਹੀ ਨਹੀਂ ਸਗੋਂ ਦਿੱਲੀ ਦੀ ਯਮੁਨਾ ਦਾ ਵੀ ਪ੍ਰਦੂਸ਼ਣ ਨਾਲ ਹਾਲ ਬੇਹਾਲ ਹੈ। ਤਾਜ਼ਾ ਜਾਣਕਾਰੀ ਅਨੁਸਾਰ ਯਮੁਨਾ ਨਦੀ ਦਾ ਪਾਣੀ ਇਕ ਵਾਰ ਫਿਰ ਦੂਸ਼ਿਤ ਹੋ ਰਿਹਾ ਹੈ। ਇਸ ਬਾਰੇ ਇਕ ਨਿਊਜ਼ ਏਜੰਸੀ ਦੇ ਮਾਧਿਅਮ ਨਾਲ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਯਮੁਨਾ ਨਦੀ ਜ਼ਹਿਰੀਲੀ ਹੋ ਗਈ ਹੈ। ਇਹ ਵੀਡੀਓ ਦਿੱਲੀ ਦੇ ਕਾਲਿੰਦੀ ਕੁੰਜ ਦਾ ਹੈ, ਜਿੱਥੇ ਨਦੀ 'ਚ ਝੱਗ ਹੀ ਝੱਗ ਦਿਖਾਈ ਦੇ ਰਹੀ ਹੈ। ਦੂਰ ਤੋਂ ਦੇਖਣ 'ਚ ਇਹ ਝੱਗ ਸਫੈਦ ਬਰਫ਼ ਦੀ ਚਾਦਰ ਦੀ ਤਰ੍ਹਾਂ ਨਜ਼ਰ ਆ ਰਹੀ ਹੈ, ਜੋ ਨਦੀ 'ਤੇ ਵਿਛੀ ਹੋਈ ਹੈ।

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਯਮੁਨਾ ਨਦੀ 'ਚ ਪ੍ਰਦੂਸ਼ਣ ਵੱਧਣ ਦੀ ਇਹ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਦਿੱਲੀ ਵਾਸੀ ਆਉਣ ਵਾਲੇ ਹਫ਼ਤੇ 'ਚ ਛਠ ਪੂਜਾ ਮਨਾਉਣ ਦੀ ਤਿਆਰੀ ਕਰ ਰਹੇ ਹਨ। ਅਜਿਹੇ 'ਚ ਵਧਿਆ ਪ੍ਰਦੂਸ਼ਣ ਪ੍ਰਵਾਸੀ ਬਿਹਾਰੀਆਂ ਲਈ ਚੰਗੀ ਖ਼ਬਰ ਨਹੀਂ ਹੈ। ਇਹ ਦੂਸ਼ਿਤ ਅਤੇ ਜ਼ਹਿਰੀਲਾ ਪਾਣੀ ਲੋਕਾਂ ਨੂੰ ਜਾਨਲੇਵਾ ਬੀਮਾਰੀ ਦੇ ਸਕਦਾ ਹੈ। ਮਾਹਰਾਂ ਅਨੁਸਾਰ ਤਾਂ ਡਿਟਰਜੈਂਟ (ਸਰਫ਼) ਕਾਰਨ ਇਸ ਤਰ੍ਹਾਂ ਦੀ ਝੱਗ ਪਾਣੀ 'ਚ ਬਣੀ ਹੈ। ਉੱਥੇ ਹੀ ਯਮੁਨਾ ਦੀ ਜ਼ਹਿਰੀਲੇ ਪਾਣੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵਲੋਂ ਗਠਿਤ ਯਮੁਨਾ ਨਿਗਰਾਨੀ ਪੈਨਲ ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਤੋਂ ਨਦੀ 'ਚ ਇਸ ਤਰ੍ਹਾਂ ਦੇ ਪ੍ਰਵਾਹ ਦਾ ਕਾਰਨ ਪਤਾ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਮਾਂ-ਪਿਓ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਸਮੁੰਦਰੀ ਤੱਟ 'ਤੇ ਸੁੱਟੀ ਧੀ, ਹੋਸ਼ ਆਉਣ 'ਤੇ ਖੁੱਲ੍ਹੇ ਕਈ ਰਾਜ਼


DIsha

Content Editor

Related News