ਦੁਨੀਆ ਦੇ ਸਭ ਤੋਂ ਵੱਡੇ ਕੁਆਰੰਟੀਨ ਸੈਂਟਰ 'ਚ ਮਰੀਜ਼ਾਂ ਨੂੰ ਮਿਲੇਗਾ ਗਿਆਨ, ਪੜ੍ਹ ਸਕਣਗੇ ਕਿਤਾਬਾਂ
Wednesday, Jul 08, 2020 - 02:08 PM (IST)
ਨਵੀਂ ਦਿੱਲੀ (ਵਾਰਤਾ)— ਦਿੱਲੀ ਦੇ ਛੱਤਰਪੁਰ 'ਚ ਕੋਵਿਡ-19 ਤੋਂ ਪੀੜਤ ਲੋਕਾਂ ਲਈ ਬਣਾਏ ਗਏ ਦੁਨੀਆ ਦੇ ਸਭ ਤੋਂ ਵੱਡੇ ਸਰਦਾਰ ਪਟੇਲ ਕੁਆਰੰਟੀਨ ਸੈਂਟਰ ਵਿਚ ਨੈਸ਼ਨਲ ਬੁੱਕ ਟਰੱਸਟ ਵਲੋਂ ਲਾਇਬ੍ਰੇਰੀ ਸਥਾਪਤ ਕੀਤੀ ਜਾ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਗਿਆਨ, ਸੂਚਨਾ ਅਤੇ ਮਨੋਰੰਜਕ ਕਿਤਾਬਾਂ ਨਾਲ ਆਪਣੇ ਇਕਾਂਤਵਾਸ ਦੇ ਸਮੇਂ ਦੀ ਸਹੀ ਵਰਤੋਂ ਕਰ ਸਕਣਗੇ। ਟਰੱਸਟ ਨੇ ਅੱਜ ਇਸ ਲਈ ਦਿੱਲੀ ਸਰਕਾਰ ਨੂੰ ਇਕ ਹਜ਼ਾਰ ਤੋਂ ਵਧੇਰੇ ਕਿਤਾਬਾਂ, 'ਪੁਸਤਕ ਸੰਸਕ੍ਰਿਤੀ' ਅਤੇ 'ਪਾਠਕ ਮੰਚ ਬੁਲੇਟਿਨ' ਮੈਗਜ਼ੀਨ ਦੀਆਂ 100-100 ਕਾਪੀਆਂ ਸੌਪੀਆਂ ਹਨ। ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਦੇ ਅਧੀਨ ਇਕ ਖੁਦਮੁਖਤਿਆਰੀ ਸੰਸਥਾ ਦੇ ਰੂਪ 'ਚ ਟਰੱਸਟ ਕੋਰੋਨਾ ਵਾਇਰਸ ਕਾਲ ਵਿਚ ਕਈ ਅਜਿਹੇ ਕੰਮ ਕਰ ਰਿਹਾ ਹੈ, ਜਿਸ ਨਾਲ ਪੜ੍ਹੇ-ਲਿਖੇ ਸਮਾਜ ਨੂੰ ਇਸ ਆਫ਼ਤ ਦੀ ਘੜੀ 'ਚ ਸਿਹਤਮੰਦ, ਤਣਾਅ ਤੋਂ ਮੁਕਤ ਅਤੇ ਸਕਾਰਾਤਮਕ ਰਹਿਣ।
ਇਹ ਵੀ ਪੜ੍ਹੋ: ਦਿੱਲੀ 'ਚ ਦੁਨੀਆ ਦੇ ਸਭ ਤੋਂ ਵੱਡੇ 'ਕੋਵਿਡ ਕੇਂਦਰ' ਦਾ ਉਦਘਾਟਨ, ਖਾਸ ਸਹੂਲਤਾਂ ਨਾਲ ਲੈੱਸ
ਓਧਰ ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਦਾ ਕਹਿਣਾ ਹੈ ਕਿ ਚੰਗੀਆਂ ਕਿਤਾਬਾਂ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਇਕ ਮਾਨਸਿਕ ਖੁਰਾਕ ਦਿੰਦੀਆਂ ਹਨ, ਜੋ ਉਨ੍ਹਾਂ ਦੇ ਛੇਤੀ ਰੋਗ ਮੁਕਤ ਹੋਣ ਵਿਚ ਸਹਾਇਕ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਜ਼ੀਆਬਾਦ ਦੇ ਕੁਆਰੰਟੀਨ ਸੈਂਟਰ ਵਿਚ ਕੀਤੇ ਗਏ ਇਸ ਤਰ੍ਹਾਂ ਦੇ ਪ੍ਰਯੋਗ ਦੇ ਸਕਾਰਾਤਮਕ ਨਤੀਜੇ ਰਹੇ ਹਨ। ਉਥੋਂ ਨਤੀਜੇ ਆਏ ਸਨ ਕਿ ਨੈਸ਼ਨਲ ਬੁੱਕ ਟਰੱਸਟ ਦੀਆਂ ਕਿਤਾਬਾਂ ਕੁਆਰੰਟੀਨ ਸੈਂਟਰ ਵਿਚ ਆਏ ਲੋਕਾਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆਉਣ 'ਚ ਸਮਰੱਥ ਹਨ। ਇਕਾਂਤਵਾਸ 14 ਦਿਨ ਵਿਚ ਲੋਕ ਆਪਣਾ ਸਮਾਂ ਮੋਬਾਇਲ 'ਤੇ ਬਰਬਾਦ ਕਰਦੇ ਹਨ ਪਰ ਕਿਤਾਬਾਂ ਦਾ ਸਾਥ ਹੋਣ 'ਤੇ ਉਹ ਇੱਥੋਂ ਜਦੋਂ ਜਾਣਗੇ ਉਨ੍ਹਾਂ ਕੋਲ ਗਿਆਨ, ਸੂਚਨਾ, ਜਗਿਆਸਾ ਦਾ ਇਕ ਅਜਿਹਾ ਖਜ਼ਾਨਾ ਹੋਵੇਗਾ, ਜੋ ਉਨ੍ਹਾਂ ਨਾਲ ਜ਼ਿੰਦਗੀ ਭਰ ਰਹੇਗਾ ਅਤੇ ਕੁਆਰੰਟੀਨ ਸੈਂਟਰ ਦੇ ਦਿਨ ਉਨ੍ਹਾਂ ਨੂੰ ਇਕ ਉਪਲੱਬਧੀ ਵਾਂਗ ਮਹਿਸੂਸ ਹੋਵੇਗਾ।