ਰੇਲ ਪੱਟੜੀ ਤੋਂ ਜਨਾਨੀ, ਉਸ ਦੀਆਂ 2 ਬੱਚੀਆਂ ਦੀਆਂ ਲਾਸ਼ਾਂ ਬਰਾਮਦ

07/02/2020 4:14:40 PM

ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਮੰਡਾਵਲੀ ਰੇਲਵੇ ਸਟੇਸ਼ਨ 'ਚ ਰੇਲ ਪੱਟੜੀਆਂ 'ਤੇ ਵੀਰਵਾਰ ਨੂੰ 30 ਸਾਲਾ ਇਕ ਜਨਾਨੀ ਅਤੇ ਉਸ ਦੀ 2 ਛੋਟੀਆਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਖੁਦਕੁਸ਼ੀ ਦਾ ਸ਼ੱਕ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਦਾ ਇਕ ਸਾਲ ਦਾ ਬੇਟਾ ਲਾਸ਼ ਦੇ ਕਿਨਾਰੇ ਲੇਟਿਆ ਹੋਇਆ ਮਿਲਿਆ। ਉਹ ਜ਼ਖਮੀ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਈ ਸੁਸਾਈਡ ਨੋਟ ਹਾਦਸੇ ਵਾਲੀ ਜਗ੍ਹਾ ਤੋਂ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਅਤੇ ਉਸ ਦੀਆਂ 2 ਬੱਚੀਆਂ (ਉਮਰ 5 ਤੋਂ 6 ਸਾਲ) ਟਰੇਨ ਨਾਲ ਕੁਚਲੀਆਂ ਗਈਆਂ। ਪੁਲਸ ਡਿਪਟੀ ਕਮਿਸ਼ਨਰ (ਰੇਲਵੇ) ਹਰੇਂਦਰ ਸਿੰਘ ਨੇ ਦੱਸਿਆ,''ਸਾਨੂੰ ਤੜਕੇ 3.40 ਵਜੇ ਇਸ ਘਟਨਾ ਦੀ ਜਾਣਕਾਰੀ ਹੋਈ। ਮੰਡਾਵਲੀ ਸਟੇਸ਼ਨ 'ਚ ਰੇਲ ਪੱਟੜੀਆਂ 'ਤੇ ਤਿੰਨ ਲਾਸ਼ਾਂ ਪਈਆਂ ਹੋਈਆਂ ਮਿਲੀਆਂ ਅਤੇ ਇਕ ਸਾਲ ਦਾ ਬੱਚਾ ਜਿਉਂਦਾ ਮਿਲਿਆ। ਉਹ ਜ਼ਖਮੀ ਹੈ ਅਤੇ ਉਸ ਦੀ ਹਾਲਤ ਸਥਿਰ ਹੈ।''

ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਕੋਵਿਡ-19 ਦੇ ਚੌਕਸੀ ਦੇ ਹਿਸਾਬ ਨਾਲ ਪੱਟੜੀ ਤੋਂ ਹਟਾਇਆ ਗਿਆ ਅਤੇ ਗੁਰੂ ਤੇਗ ਬਹਾਦਰ ਹਸਪਤਾਲ ਭੇਜ ਦਿੱਤਾ ਗਿਆ। ਛੋਟੇ ਬੱਚੇ ਨੂੰ ਇਲਾਜ ਲਈ ਹੋਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਜਨਾਨੀ ਦਾ ਪਤੀ ਈ-ਰਿਕਸ਼ਾ ਚਾਲਕ ਹੈ। ਇਹ ਜੋੜਾ ਆਪਣੇ ਬੱਚਿਆਂ ਨਾਲ ਮੰਡਾਵਲੀ 'ਚ ਰੇਲਵੇ ਕਾਲੋਨੀ ਨੇੜੇ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਜਨਾਨੀ ਦਾ ਆਪਣੇ ਪਤੀ ਨਾਲ ਕੁਝ ਵਿਵਾਦ ਸੀ ਅਤੇ ਹੋਰ ਸਕਦਾ ਹੈ ਕਿ ਉਸ ਨੇ ਇਸ ਕਾਰਨ ਹੀ ਇਹ ਭਿਆਨਕ ਕਦਮ ਚੁੱਕਿਆ ਹੋਵੇ।


DIsha

Content Editor

Related News