ਬੇਇੰਤਹਾ ਪਿਆਰ...ਪਤੀ ਦੀ ਲਾਸ਼ ਨਾਲ 2 ਦਿਨਾਂ ਤੱਕ ਸੌਂਦੀ ਰਹੀ ਪਤਨੀ

Friday, Dec 06, 2019 - 11:01 AM (IST)

ਬੇਇੰਤਹਾ ਪਿਆਰ...ਪਤੀ ਦੀ ਲਾਸ਼ ਨਾਲ 2 ਦਿਨਾਂ ਤੱਕ ਸੌਂਦੀ ਰਹੀ ਪਤਨੀ

ਨਵੀਂ ਦਿੱਲੀ–ਇਕ ਅਧਿਆਪਕਾ ਆਪਣੇ ਪਤੀ ਨਾਲ ਬੇਇੰਤਹਾ ਪਿਆਰ ਕਰਦੀ ਸੀ। ਸ਼ਾਇਦ ਇਸੇ ਕਾਰਨ ਪਤੀ ਦੀ ਮੌਤ ਤੋਂ ਬਾਅਦ ਉਹ ਉਸਦੀ ਲਾਸ਼ ਨਾਲੋਂ ਖੁਦ ਨੂੰ ਵੱਖ ਨਹੀਂ ਕਰ ਸਕੀ, ਜਦਕਿ ਉਸਦੇ ਪਤੀ ਦੀ 2 ਦਿਨ ਪਹਿਲਾਂ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ। ਇਹ ਘਟਨਾ ਦਿੱਲੀ ਦੀ ਕਮਲਾ ਮਾਰਕੀਟ ਰੇਲਵੇ ਕੁਆਰਟਰ 'ਚ ਵਾਪਰੀ ਜਿਥੇ ਮਹਿਲਾ ਟੀਚਰ ਆਪਣੇ ਪਤੀ ਦੇ ਜ਼ਿੰਦਾ ਹੋਣ ਦੀ ਆਸ 'ਚ ਉਸ ਦੀ ਲਾਸ਼ ਨਾਲ 2 ਦਿਨਾਂ ਤੱਕ ਸੌਂਦੀ ਰਹੀ। ਆਖਿਰਕਾਰ ਉਸਦੀ ਇਕਲੌਤੀ ਬੇਟੀ ਨੂੰ ਸ਼ੱਕ ਹੋਇਆ ਤਾਂ ਜਾ ਕੇ ਰਾਜ਼ ਖੁੱਲ੍ਹਿਆ। ਪੁਲਸ ਨੇ ਸੂਚਨਾ ਮਿਲਣ ’ਤੇ ਜ਼ਬਰਦਸਤੀ ਲਾਸ਼ ਨੂੰ ਹਟਾ ਕੇ ਅੰਤਿਮ ਸੰਸਕਾਰ ਕਰਵਾਇਆ।

ਮਿਲੀ ਜਾਣਕਾਰੀ ਅਨੁਸਾਰ ਜੈ ਕੁਮਾਰ (59) ਰੇਲਵੇ 'ਚ ਇੰਜੀਨੀਅਰ ਸੀ। ਉਸ ਦੀ ਪਤਨੀ ਮੀਨਾ (55) ਸਕੂਲ ਟੀਚਰ ਹੈ। ਦੋਵਾਂ ਦੀ ਇਕ ਬੇਟੀ ਹੈ। ਜੈ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਮੀਨਾ ਨੂੰ ਇਸ ’ਤੇ ਯਕੀਨ ਨਹੀਂ ਹੋਇਆ ਅਤੇ ਉਸ ਨੇ ਕਿਸੇ ਨਾਲ ਇਸਦਾ ਜ਼ਿਕਰ ਨਹੀਂ ਕੀਤਾ। ਬੇਟੀ ਅਤੇ ਨੌਕਰਾਣੀ ਵਲੋਂ ਪੁੱਛਣ ’ਤੇ ਉਹ ਕਹਿੰਦੀ ਕਿ ਜੈ ਕਮਰੇ 'ਚ ਆਰਾਮ ਕਰ ਰਿਹਾ ਹੈ। ਮੀਨਾ ਖੁਦ ਰਾਤ ਨੂੰ ਆਪਣੇ ਪਤੀ ਦੀ ਲਾਸ਼ ਨਾਲ ਸੌਂਦੀ ਅਤੇ ਪੂਰਾ ਦਿਨ ਉਹ ਲਾਸ਼ ਕੋਲ ਬੈਠੀ ਰਹਿੰਦੀ। ਤੀਸਰੇ ਦਿਨ ਜਦੋਂ ਬੇਟੀ ਨੇ ਆਪਣੇ ਪਿਤਾ ਦੇ ਮੂੰਹ ਵਿਚੋਂ ਖੂਨ ਨਿਕਲਦਾ ਵੇਖਿਆ ਤਾਂ ਉਸਨੂੰ ਸ਼ੱਕ ਹੋਇਆ। ਜਦੋਂ ਉਸਨੇ ਉਸਨੂੰ ਹਿਲਾ ਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਮਾਮੇ ਨਾਲ ਪੁਲਸ ਨੂੰ ਸੂਚਿਤ ਕੀਤਾ।


author

Iqbalkaur

Content Editor

Related News